ਸਾਡੀ ਮਸੀਹੀ ਜ਼ਿੰਦਗੀ
ਯੂਨਾਹ ਦੀ ਕਿਤਾਬ ਤੋਂ ਸਬਕ
ਯਹੋਵਾਹ ਨੇ ਆਪਣੇ ਬਚਨ ਵਿਚ ਵਫ਼ਾਦਾਰ ਆਦਮੀ-ਔਰਤਾਂ ਦੀਆਂ ਜੀਵਨੀਆਂ ਇਸ ਲਈ ਦਰਜ ਕਰਵਾਈਆਂ ਹਨ ਤਾਂਕਿ ਅਸੀਂ ਉਨ੍ਹਾਂ ਤੋਂ ਚੰਗੇ ਸਬਕ ਸਿੱਖੀਏ। (ਰੋਮੀ 15:4) ਤੁਸੀਂ ਯੂਨਾਹ ਦੀ ਕਿਤਾਬ ਤੋਂ ਕੀ ਸਿੱਖਿਆ? ਪਰਿਵਾਰਕ ਸਟੱਡੀ: ਯੂਨਾਹ—ਯਹੋਵਾਹ ਦੀ ਦਇਆ ਤੋਂ ਸਿੱਖੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
- ਵੀਡੀਓ ਵਿਚ ਦਿਖਾਏ ਤਿੰਨ ਪ੍ਰਚਾਰਕਾਂ ਨੂੰ ਕਿਹੜੀਆਂ ਮੁਸ਼ਕਲਾਂ ਆਈਆਂ? 
- ਜੇ ਸਾਨੂੰ ਤਾੜਨਾ ਮਿਲੀ ਹੈ ਜਾਂ ਸਾਡੇ ਤੋਂ ਜ਼ਿੰਮੇਵਾਰੀਆਂ ਲੈ ਲਈਆਂ ਗਈਆਂ ਹਨ, ਤਾਂ ਅਸੀਂ ਯੂਨਾਹ ਦੀ ਕਿਤਾਬ ਤੋਂ ਕੀ ਸਿੱਖ ਸਕਦੇ ਹਾਂ? (1 ਸਮੂ 16:7; ਯੂਨਾ 3:1, 2) 
- ਪ੍ਰਚਾਰ ਵਿਚ ਲੋਕਾਂ ਪ੍ਰਤੀ ਸਹੀ ਨਜ਼ਰੀਆ ਰੱਖਣ ਲਈ ਅਸੀਂ ਯੂਨਾਹ ਤੋਂ ਕੀ ਸਿੱਖ ਸਕਦੇ ਹਾਂ? (ਯੂਨਾ 4:11; ਮੱਤੀ 5:7) 
- ਜੇ ਸਾਨੂੰ ਕੋਈ ਗੰਭੀਰ ਸਿਹਤ ਸਮੱਸਿਆ ਹੈ, ਤਾਂ ਸਾਨੂੰ ਯੂਨਾਹ ਤੋਂ ਦਿਲਾਸਾ ਕਿਵੇਂ ਮਿਲ ਸਕਦਾ ਹੈ? (ਯੂਨਾ 2:1, 2, 7, 9) 
- ਇਸ ਵੀਡੀਓ ਤੋਂ ਤੁਸੀਂ ਬਾਈਬਲ ਪੜ੍ਹਨ ਅਤੇ ਉਸ ਉੱਤੇ ਸੋਚ-ਵਿਚਾਰ ਕਰਨ ਦੀ ਅਹਿਮੀਅਤ ਬਾਰੇ ਕੀ ਸਿੱਖਿਆ ਹੈ?