ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 8-9
ਯਿਸੂ ਲੋਕਾਂ ਨੂੰ ਪਿਆਰ ਕਰਦਾ ਸੀ
ਮੱਤੀ ਅਧਿਆਇ 8 ਅਤੇ 9 ਵਿਚ ਯਿਸੂ ਦੀ ਗਲੀਲ ਇਲਾਕੇ ਵਿਚ ਕੀਤੀ ਸੇਵਾ ਬਾਰੇ ਦੱਸਿਆ ਗਿਆ ਹੈ। ਲੋਕਾਂ ਨੂੰ ਠੀਕ ਕਰ ਕੇ ਯਿਸੂ ਨੇ ਆਪਣੀ ਤਾਕਤ ਦਿਖਾਈ। ਪਰ ਸਭ ਤੋਂ ਜ਼ਿਆਦਾ ਉਸ ਨੇ ਲੋਕਾਂ ਲਈ ਅਸੀਮ ਪਿਆਰ ਅਤੇ ਹਮਦਰਦੀ ਦਿਖਾਈ।
- ਯਿਸੂ ਨੇ ਕੋੜ੍ਹੀ ਨੂੰ ਠੀਕ ਕੀਤਾ।—ਮੱਤੀ 8:1-3 
- ਯਿਸੂ ਨੇ ਫ਼ੌਜੀ ਅਫ਼ਸਰ ਦੇ ਨੌਕਰ ਨੂੰ ਠੀਕ ਕੀਤਾ।—ਮੱਤੀ 8:5-13 - ਉਸ ਨੇ ਪਤਰਸ ਦੀ ਸੱਸ ਨੂੰ ਠੀਕ ਕੀਤਾ।—ਮੱਤੀ 8:14, 15 - ਉਸ ਨੇ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢੇ ਅਤੇ ਬੀਮਾਰਾਂ ਨੂੰ ਠੀਕ ਕੀਤਾ।—ਮੱਤੀ 8:16, 17 
- ਯਿਸੂ ਨੇ ਇਕ ਆਦਮੀ ਵਿੱਚੋਂ ਬਹੁਤ ਜ਼ਿਆਦਾ ਖੂੰਖਾਰ ਦੁਸ਼ਟ ਦੂਤ ਕੱਢ ਕੇ ਸੂਰਾਂ ਦੇ ਝੁੰਡ ਵਿਚ ਭੇਜੇ।—ਮੱਤੀ 8:28-32 
- ਯਿਸੂ ਨੇ ਅਧਰੰਗੀ ਨੂੰ ਠੀਕ ਕੀਤਾ।—ਮੱਤੀ 9:1-8 - ਉਸ ਨੇ ਆਪਣੇ ਕੱਪੜੇ ਦੀ ਝਾਲਰ ਛੋਹਣ ਵਾਲੀ ਔਰਤ ਨੂੰ ਠੀਕ ਕੀਤਾ ਅਤੇ ਜੈਰੁਸ ਦੀ ਧੀ ਨੂੰ ਜੀਉਂਦਾ ਕੀਤਾ।—ਮੱਤੀ 9:18-26 - ਉਸ ਨੇ ਅੰਨ੍ਹੇ ਅਤੇ ਗੁੰਗੇ-ਬੋਲ਼ਿਆਂ ਨੂੰ ਠੀਕ ਕੀਤਾ।—ਮੱਤੀ 9:27-34 
- ਯਿਸੂ ਨੇ ਸ਼ਹਿਰਾਂ ਤੇ ਪਿੰਡਾਂ ਵਿਚ ਜਾ ਕੇ ਹਰ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਠੀਕ ਕੀਤਾ।—ਮੱਤੀ 9:35, 36 
ਮੈਂ ਦੂਜਿਆਂ ਨੂੰ ਹੋਰ ਜ਼ਿਆਦਾ ਪਿਆਰ ਅਤੇ ਹਮਦਰਦੀ ਕਿਵੇਂ ਦਿਖਾ ਸਕਦਾ ਹਾਂ?