ਸਾਡੀ ਮਸੀਹੀ ਜ਼ਿੰਦਗੀ
ਪ੍ਰਚਾਰ ਕਰਨਾ ਅਤੇ ਸਿਖਾਉਣਾ—ਚੇਲੇ ਬਣਾਉਣ ਲਈ ਜ਼ਰੂਰੀ
ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਜਾਓ ਅਤੇ ਚੇਲੇ ਬਣਾਓ। (ਮੱਤੀ 28:19) ਇਸ ਵਿਚ ਪ੍ਰਚਾਰ ਕਰਨਾ ਅਤੇ ਸਿਖਾਉਣਾ ਸ਼ਾਮਲ ਹੈ। ਸਮੇਂ-ਸਮੇਂ ʼਤੇ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ‘ਮੈਂ ਚੇਲੇ ਬਣਾਉਣ ਦੇ ਇਨ੍ਹਾਂ ਜ਼ਰੂਰੀ ਪਹਿਲੂਆਂ ਵਿਚ ਸੁਧਾਰ ਕਿਵੇਂ ਕਰ ਸਕਦਾ ਹਾਂ?’
ਪ੍ਰਚਾਰ ਕਰਨਾ
ਸਾਨੂੰ ਇਹ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਕਿ ਲੋਕ ਸਾਡੇ ਕੋਲ ਆਉਣ। ਇਸ ਦੀ ਬਜਾਇ, ਸਾਨੂੰ ਖ਼ੁਦ “ਯੋਗ” ਲੋਕਾਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਮੱਤੀ 10:11) ਪ੍ਰਚਾਰ ਕਰਦਿਆਂ ਕੀ ਅਸੀਂ ਅਚਾਨਕ ਮੌਕਾ ਮਿਲਣ ʼਤੇ “ਦੂਸਰੇ ਲੋਕਾਂ ਨਾਲ ਚਰਚਾ” ਕਰਨ ਲਈ ਤਿਆਰ ਰਹਿੰਦੇ ਹਾਂ? (ਰਸੂ 17:17) ਪੌਲੁਸ ਰਸੂਲ ਨੇ ਪ੍ਰਚਾਰ ਕਰਨ ਵਿਚ ਸਖ਼ਤ ਮਿਹਨਤ ਕੀਤੀ ਜਿਸ ਕਰਕੇ ਲੀਡੀਆ ਨਾਂ ਦੀ ਔਰਤ ਮਸੀਹ ʼਤੇ ਵਿਸ਼ਵਾਸ ਕਰਨ ਲੱਗੀ।—ਰਸੂ 16:13-15.
“ਸਵੇਰ ਨੂੰ ਆਪਣਾ ਬੀ ਬੀਜ, ਅਤੇ ਤਕਾਲਾਂ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇਹ” (ਉਪ 11:6)
“ਬਿਨਾਂ ਰੁਕੇ” ਪ੍ਰਚਾਰ ਕਰਦੇ ਰਹੋ—ਮੌਕਾ ਮਿਲਣ ʼਤੇ ਅਤੇ ਘਰ-ਘਰ ਨਾਂ ਦਾ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਸੈਮੂਏਲ ਨੇ ਕਿਵੇਂ ਦਿਖਾਇਆ ਕਿ ਉਹ ਹਰ ਰੋਜ਼ ਸੱਚਾਈ ਦੇ ਬੀ ਬੀਜਦਾ ਹੈ?
ਸਾਨੂੰ ਅਲੱਗ-ਅਲੱਗ ਤਰੀਕਿਆਂ ਨਾਲ ਪ੍ਰਚਾਰ ਕਿਉਂ ਕਰਦੇ ਰਹਿਣਾ ਚਾਹੀਦਾ ਹੈ?
ਰੋਜ਼ ਦੇ ਕੰਮਾਂ-ਕਾਰਾਂ ਦੌਰਾਨ ਤੁਸੀਂ ਕਿਸ ਨਾਲ ਰਾਜ ਦਾ ਸੰਦੇਸ਼ ਸਾਂਝਾ ਕਰ ਸਕਦੇ ਹੋ?
ਸਿਖਾਉਣਾ
ਚੇਲੇ ਬਣਾਉਣ ਲਈ ਸਾਨੂੰ ਲੋਕਾਂ ਨੂੰ ਸਿਰਫ਼ ਪ੍ਰਕਾਸ਼ਨ ਹੀ ਨਹੀਂ ਦੇਣੇ ਚਾਹੀਦੇ, ਸਗੋਂ ਹੋਰ ਵੀ ਕੁਝ ਕਰਨਾ ਚਾਹੀਦਾ ਹੈ। ਸਾਨੂੰ ਉਨ੍ਹਾਂ ਨੂੰ ਦੁਬਾਰਾ ਮਿਲਣ ਅਤੇ ਬਾਈਬਲ ਸਟੱਡੀ ਕਰਾਉਣ ਦੀ ਲੋੜ ਹੈ ਤਾਂਕਿ ਉਹ ਸੱਚਾਈ ਵਿਚ ਤਰੱਕੀ ਕਰ ਸਕਣ। (1 ਕੁਰਿੰ 3:6-9) ਪਰ ਉਦੋਂ ਕੀ ਜੇ ਕਿਸੇ ਨੂੰ ਰਾਜ ਦੀ ਸੱਚਾਈ ਸਿਖਾਉਣ ਵਿਚ ਸਾਡੀਆਂ ਕੋਸ਼ਿਸ਼ਾਂ ਦਾ ਕੋਈ ਫ਼ਾਇਦਾ ਨਾ ਹੋਵੇ? (ਮੱਤੀ 13:19-22) ਸਾਨੂੰ ਲਗਾਤਾਰ ਉਨ੍ਹਾਂ ਲੋਕਾਂ ਦੀ ਭਾਲ ਕਰਦੇ ਰਹਿਣਾ ਚਾਹੀਦਾ ਹੈ ਜਿਨ੍ਹਾਂ ਦੇ ਦਿਲ “ਚੰਗੀ ਜ਼ਮੀਨ” ਵਰਗੇ ਹਨ।—ਮੱਤੀ 13:23; ਰਸੂ 13:48.
“ਮੈਂ ਬੂਟਾ ਲਾਇਆ, ਅਪੁੱਲੋਸ ਨੇ ਪਾਣੀ ਦਿੱਤਾ, ਪਰ ਪਰਮੇਸ਼ੁਰ ਉਸ ਨੂੰ ਵਧਾਉਂਦਾ ਰਿਹਾ” (1 ਕੁਰਿੰ 3:6)
“ਬਿਨਾਂ ਰੁਕੇ” ਪ੍ਰਚਾਰ ਕਰਦੇ ਰਹੋ—ਖੁੱਲ੍ਹੇ-ਆਮ ਅਤੇ ਚੇਲੇ ਬਣਾਓ ਨਾਂ ਦਾ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਸੋਲਮਨ ਅਤੇ ਮੈਰੀ ਨੇ ਇਜ਼ਿਕੇਲ ਅਤੇ ਐਬੀਗੇਲ ਦੇ ਦਿਲਾਂ ਵਿਚ ਸੱਚਾਈ ਦੇ ਬੀ ਨੂੰ ਪਾਣੀ ਕਿਵੇਂ ਦਿੱਤਾ?
ਖੁੱਲ੍ਹੇ-ਆਮ ਪ੍ਰਚਾਰ ਕਰਨ ਦੇ ਨਾਲ-ਨਾਲ ਸਾਨੂੰ ਹੋਰ ਤਰੀਕਿਆਂ ਨਾਲ ਪ੍ਰਚਾਰ ਕਰਨ ਸੰਬੰਧੀ ਕਿਹੜਾ ਟੀਚਾ ਰੱਖਣਾ ਚਾਹੀਦਾ ਹੈ?
ਅਸੀਂ ਦੂਜਿਆਂ ਨੂੰ ਸੱਚਾਈ ਸਿਖਾਉਣ ਵਿਚ ਹੋਰ ਮਿਹਨਤ ਕਿਵੇਂ ਕਰ ਸਕਦੇ ਹਾਂ?