ਸਾਡੀ ਮਸੀਹੀ ਜ਼ਿੰਦਗੀ
“ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ . . .”
ਜਿਹੜਾ ਆਦਮੀ ਤਲਾਕ ਲੈਣ ਬਾਰੇ ਸੋਚਦਾ ਸੀ, ਉਸ ਨੂੰ ਮੂਸਾ ਦੇ ਕਾਨੂੰਨ ਮੁਤਾਬਕ ਕਾਨੂੰਨੀ ਦਸਤਾਵੇਜ਼ ਬਣਾਉਣ ਦੀ ਲੋੜ ਸੀ। ਇਹ ਲੋਕਾਂ ਨੂੰ ਜਲਦਬਾਜ਼ੀ ਵਿਚ ਆਪਣੇ ਵਿਆਹ ਨੂੰ ਤੋੜਨ ਤੋਂ ਰੋਕਦਾ ਸੀ। ਪਰ ਯਿਸੂ ਦੇ ਜ਼ਮਾਨੇ ਵਿਚ ਧਾਰਮਿਕ ਆਗੂਆਂ ਨੇ ਤਲਾਕ ਲੈਣਾ ਸੌਖਾ ਬਣਾ ਦਿੱਤਾ। ਆਦਮੀ ਕਿਸੇ ਵੀ ਗੱਲ ਲਈ ਆਪਣੀਆਂ ਪਤਨੀਆਂ ਨੂੰ ਤਲਾਕ ਦੇ ਸਕਦੇ ਸਨ। (“ਤਲਾਕਨਾਮਾ” nwtsty ਵਿੱਚੋਂ ਮਰ 10:4 ਲਈ ਖ਼ਾਸ ਜਾਣਕਾਰੀ; “ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ,” “ਉਹ ਹਰਾਮਕਾਰੀ ਕਰਦਾ ਹੈ” nwtsty ਵਿੱਚੋਂ ਮਰ 10:11 ਲਈ ਖ਼ਾਸ ਜਾਣਕਾਰੀ) ਯਿਸੂ ਨੇ ਇਸ ਗੱਲ ਵੱਲ ਧਿਆਨ ਦਿਵਾਇਆ ਕਿ ਯਹੋਵਾਹ ਨੇ ਵਿਆਹ ਦੀ ਸ਼ੁਰੂਆਤ ਕੀਤੀ ਸੀ। (ਮਰ 10:2-12) ਪਤੀ-ਪਤਨੀ ਨੇ “ਇਕ ਸਰੀਰ” ਹੋਣਾ ਸੀ ਤੇ ਉਨ੍ਹਾਂ ਵਿਚਕਾਰ ਹਮੇਸ਼ਾ ਦਾ ਬੰਧਨ ਹੋਣਾ ਸੀ। ਮੱਤੀ ਵਿਚ ਇਹੀ ਬਿਰਤਾਂਤ ਦੱਸਦਾ ਹੈ ਕਿ ਬਾਈਬਲ ਅਨੁਸਾਰ ਤਲਾਕ ਦਾ ਇੱਕੋ-ਇਕ ਆਧਾਰ ਹੈ, “ਹਰਾਮਕਾਰੀ।”—ਮੱਤੀ 19:9.
ਅੱਜ ਬਹੁਤ ਸਾਰੇ ਲੋਕਾਂ ਦਾ ਵਿਆਹ ਪ੍ਰਤੀ ਨਜ਼ਰੀਆ ਯਿਸੂ ਵਰਗਾ ਨਹੀਂ, ਸਗੋਂ ਫ਼ਰੀਸੀਆਂ ਵਰਗਾ ਹੈ। ਮੁਸ਼ਕਲਾਂ ਆਉਣ ʼਤੇ ਦੁਨੀਆਂ ਦੇ ਲੋਕ ਝੱਟ ਤਲਾਕ ਲੈ ਲੈਂਦੇ ਹਨ। ਦੂਜੇ ਪਾਸੇ, ਮਸੀਹੀ ਜੋੜੇ ਆਪਣੇ ਵਿਆਹ ਦੀਆਂ ਸਹੁੰਆਂ ਨੂੰ ਗੰਭੀਰਤਾ ਨਾਲ ਲੈਂਦੇ ਹਨ ਅਤੇ ਬਾਈਬਲ ਦੇ ਅਸੂਲਾਂ ਅਨੁਸਾਰ ਮੁਸ਼ਕਲਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਪਿਆਰ ਤੇ ਆਦਰ ਹੋਣ ਕਰਕੇ ਪਰਿਵਾਰਾਂ ਵਿਚ ਏਕਤਾ ਨਾਂ ਦਾ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਇਨ੍ਹਾਂ ਸਵਾਲਾਂ ਦੇ ਕੀ ਜਵਾਬ ਦਿਓਗੇ?
ਤੁਸੀਂ ਕਹਾਉਤਾਂ 15:1 ਨੂੰ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹੋ ਅਤੇ ਇੱਦਾਂ ਕਰਨਾ ਜ਼ਰੂਰੀ ਕਿਉਂ ਹੈ?
ਕਹਾਉਤਾਂ 19:11 ਲਾਗੂ ਕਰ ਕੇ ਤੁਸੀਂ ਮੁਸ਼ਕਲਾਂ ਤੋਂ ਕਿਵੇਂ ਬਚ ਸਕਦੇ ਹੋ?
ਜੇ ਤੁਹਾਡਾ ਵਿਆਹ ਟੁੱਟਣ ਕਿਨਾਰੇ ਹੈ, ਤਾਂ ਇਹ ਨਾ ਸੋਚੋ, ‘ਕੀ ਮੈਂ ਤਲਾਕ ਲੈ ਲਵਾਂ?’ ਇਸ ਦੀ ਬਜਾਇ, ਸੋਚੋ ਕਿ ਤੁਹਾਨੂੰ ਕਿਹੜੇ ਸਵਾਲਾਂ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?
ਮੱਤੀ 7:12 ਲਾਗੂ ਕਰ ਕੇ ਤੁਸੀਂ ਵਧੀਆ ਪਤੀ ਜਾਂ ਪਤਨੀ ਕਿਵੇਂ ਬਣ ਸਕਦੇ ਹੋ?