ਰੱਬ ਦਾ ਬਚਨ ਖ਼ਜ਼ਾਨਾ ਹੈ | ਲੂਕਾ 19-20
ਚਾਂਦੀ ਦੇ ਦਸ ਟੁਕੜਿਆਂ ਦੀ ਮਿਸਾਲ ਤੋਂ ਸਿੱਖੋ
ਇਸ ਮਿਸਾਲ ਵਿਚ ਦੱਸੇ ਵਿਅਕਤੀ ਤੇ ਚੀਜ਼ਾਂ ਕਿਨ੍ਹਾਂ ਨੂੰ ਦਰਸਾਉਂਦੀਆਂ ਹਨ?
ਮਾਲਕ ਯਿਸੂ ਨੂੰ
ਨੌਕਰ ਯਿਸੂ ਦੇ ਚੁਣੇ ਹੋਏ ਚੇਲਿਆਂ ਨੂੰ
ਪੈਸੇ, ਜੋ ਮਾਲਕ ਆਪਣੇ ਨੌਕਰਾਂ ਨੂੰ ਦੇ ਕੇ ਜਾਂਦਾ ਹੈ, ਚੇਲੇ ਬਣਾਉਣ ਦੇ ਖ਼ਾਸ ਸਨਮਾਨ ਨੂੰ
ਇਸ ਮਿਸਾਲ ਵਿਚ ਇਕ ਚੇਤਾਵਨੀ ਵੀ ਹੈ ਕਿ ਜੇ ਮਸੀਹ ਦੇ ਚੁਣੇ ਹੋਏ ਚੇਲੇ ਦੁਸ਼ਟ ਨੌਕਰ ਵਾਂਗ ਬਣ ਜਾਣਗੇ, ਤਾਂ ਉਨ੍ਹਾਂ ਨਾਲ ਕੀ ਹੋਵੇਗਾ। ਯਿਸੂ ਆਪਣੇ ਚੇਲਿਆਂ ਤੋਂ ਉਮੀਦ ਰੱਖਦਾ ਹੈ ਕਿ ਉਹ ਆਪਣਾ ਸਮਾਂ, ਤਾਕਤ ਤੇ ਇੱਥੋਂ ਤਕ ਕਿ ਆਪਣੀਆਂ ਚੀਜ਼ਾਂ ਵੀ ਹੋਰ ਚੇਲੇ ਬਣਾਉਣ ਦੇ ਕੰਮ ਵਿਚ ਲਾਉਣ।
ਚੇਲੇ ਬਣਾਉਣ ਦੇ ਕੰਮ ਵਿਚ ਮੈਂ ਵਫ਼ਾਦਾਰ ਚੁਣੇ ਹੋਏ ਮਸੀਹੀਆਂ ਦੀ ਰੀਸ ਕਿਵੇਂ ਕਰ ਸਕਦਾ ਹਾਂ?