ਸਾਡੀ ਮਸੀਹੀ ਜ਼ਿੰਦਗੀ
ਗੀਤ ਗਾ ਕੇ ਖ਼ੁਸ਼ੀ ਨਾਲ ਯਹੋਵਾਹ ਦੀ ਮਹਿਮਾ ਕਰੋ
ਜੇਲ੍ਹ ਵਿਚ ਹੁੰਦਿਆਂ ਪੌਲੁਸ ਤੇ ਸੀਲਾਸ ਨੇ ਗੀਤ ਗਾ ਕੇ ਯਹੋਵਾਹ ਦੀ ਮਹਿਮਾ ਕੀਤੀ। (ਰਸੂ 16:25) ਬਿਨਾਂ ਸ਼ੱਕ, ਗੀਤ ਗਾ ਕੇ ਉਨ੍ਹਾਂ ਨੂੰ ਸਹਿਣ ਦੀ ਤਾਕਤ ਮਿਲੀ ਹੋਣੀ। ਅੱਜ ਸਾਡੇ ਬਾਰੇ ਕੀ? ਭਗਤੀ ਲਈ ਵਰਤੇ ਜਾਂਦੇ ਗੀਤ ਤੇ ਬ੍ਰਾਡਕਾਸਟਿੰਗ ਦੇ ਗੀਤ ਸਾਨੂੰ ਹਿੰਮਤ ਦੇ ਸਕਦੇ ਹਨ ਅਤੇ ਅਜ਼ਮਾਇਸ਼ਾਂ ਅਧੀਨ ਵਫ਼ਾਦਾਰ ਰਹਿਣ ਵਿਚ ਸਾਡੀ ਮਦਦ ਕਰ ਸਕਦੇ ਹਨ। ਸਭ ਤੋਂ ਵੱਧ, ਇਨ੍ਹਾਂ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ। (ਜ਼ਬੂ 28:7) ਸਾਨੂੰ ਹੱਲਾਸ਼ੇਰੀ ਦਿੱਤੀ ਗਈ ਹੈ ਕਿ ਅਸੀਂ ਘੱਟੋ-ਘੱਟ ਕੁਝ ਗੀਤ ਮੂੰਹ-ਜ਼ਬਾਨੀ ਯਾਦ ਕਰੀਏ। ਕੀ ਤੁਸੀਂ ਇੱਦਾਂ ਕਰਨ ਦੀ ਕੋਸ਼ਿਸ਼ ਕੀਤੀ ਹੈ? ਅਸੀਂ ਆਪਣੀ ਪਰਿਵਾਰਕ ਸਟੱਡੀ ਵਿਚ ਗੀਤਾਂ ਦੀ ਪ੍ਰੈਕਟਿਸ ਕਰ ਸਕਦੇ ਹਾਂ ਅਤੇ ਇਨ੍ਹਾਂ ਦੇ ਬੋਲ ਯਾਦ ਕਰ ਸਕਦੇ ਹਾਂ।
ਗੀਤ ਗਾ ਕੇ ਬੱਚੇ ਯਹੋਵਾਹ ਦੀ ਮਹਿਮਾ ਕਰਦੇ ਹਨ ਨਾਂ ਦਾ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਰਾਜ ਦੇ ਗੀਤ ਗਾਉਣ ਨਾਲ ਸਾਡੇ ʼਤੇ ਕਿਹੜਾ ਵਧੀਆ ਅਸਰ ਪੈ ਸਕਦਾ ਹੈ?
ਆਡੀਓ/ਵੀਡੀਓ ਵਿਭਾਗ ਗੀਤ ਨੂੰ ਰਿਕਾਰਡ ਕਰਨ ਦੀ ਤਿਆਰੀ ਕਿਵੇਂ ਕਰਦਾ ਹੈ?
ਬੱਚੇ ਤੇ ਪਰਿਵਾਰ ਗੀਤ ਨੂੰ ਰਿਕਾਰਡ ਕਰਨ ਦੀ ਤਿਆਰੀ ਕਿਵੇਂ ਕਰਦੇ ਹਨ?
ਤੁਹਾਡੇ ਮਨਪਸੰਦ ਰਾਜ ਦੇ ਗੀਤ ਕਿਹੜੇ ਹਨ ਅਤੇ ਕਿਉਂ?