ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 23-24
ਫ਼ਸਾਦ ਦੀ ਜੜ੍ਹ ਅਤੇ ਸਰਕਾਰ ਦੇ ਖ਼ਿਲਾਫ਼ ਭੜਕਾਉਣ ਦਾ ਦੋਸ਼ ਲਾਇਆ ਗਿਆ
ਯਰੂਸ਼ਲਮ ਵਿਚ ਯਹੂਦੀਆਂ ਨੇ ਪੌਲੁਸ ਨੂੰ ਮਾਰਨ ਦੀ “ਸਹੁੰ ਖਾਧੀ।” (ਰਸੂ 23:12) ਪਰ ਯਹੋਵਾਹ ਦੀ ਇੱਛਾ ਸੀ ਕਿ ਪੌਲੁਸ ਰੋਮ ਜਾ ਕੇ ਗਵਾਹੀ ਦੇਵੇ। (ਰਸੂ 23:11) ਪੌਲੁਸ ਦੇ ਭਾਣਜੇ ਨੇ ਸਾਜ਼ਸ਼ ਬਾਰੇ ਸੁਣ ਲਿਆ ਤੇ ਉਸ ਨੇ ਸਾਰਾ ਕੁਝ ਜਾ ਕੇ ਪੌਲੁਸ ਨੂੰ ਦੱਸ ਦਿੱਤਾ ਜਿਸ ਕਰਕੇ ਪੌਲੁਸ ਦੀ ਜਾਨ ਬਚ ਗਈ। (ਰਸੂ 23:16) ਤੁਸੀਂ ਇਸ ਬਿਰਤਾਂਤ ਤੋਂ ਹੇਠ ਲਿਖੀਆਂ ਗੱਲਾਂ ਬਾਰੇ ਕੀ ਸਿੱਖਦੇ ਹੋ . . .
ਉਦੋਂ ਕੀ ਹੁੰਦਾ ਹੈ ਜਦੋਂ ਲੋਕ ਪਰਮੇਸ਼ੁਰ ਦੀ ਇੱਛਾ ਖ਼ਿਲਾਫ਼ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ?
ਪਰਮੇਸ਼ੁਰ ਸਾਡੀ ਮਦਦ ਕਰਨ ਲਈ ਕਿਸ ਨੂੰ ਵਰਤਦਾ ਹੈ?
ਦਲੇਰੀ?