ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb19 ਫਰਵਰੀ ਸਫ਼ਾ 3
  • ਕੀ ਤੁਸੀਂ ਪਰਮੇਸ਼ੁਰ ਦੇ ਅਣਦੇਖੇ ਗੁਣਾਂ ਨੂੰ ਦੇਖਦੇ ਹੋ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਸੀਂ ਪਰਮੇਸ਼ੁਰ ਦੇ ਅਣਦੇਖੇ ਗੁਣਾਂ ਨੂੰ ਦੇਖਦੇ ਹੋ?
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2019
  • ਮਿਲਦੀ-ਜੁਲਦੀ ਜਾਣਕਾਰੀ
  • ਸ੍ਰਿਸ਼ਟੀ ਤੋਂ ਯਹੋਵਾਹ ਬਾਰੇ ਹੋਰ ਜਾਣੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਸ੍ਰਿਸ਼ਟੀ ਤੋਂ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਸ੍ਰਿਸ਼ਟੀ ਤੋਂ ਯਹੋਵਾਹ ਦਾ ਪਿਆਰ ਕਿਵੇਂ ਝਲਕਦਾ ਹੈ?
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ‘ਉਸ ਦੇ ਗੁਣ ਸਾਫ਼-ਸਾਫ਼ ਦਿਖਾਈ ਦਿੰਦੇ ਹਨ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2019
mwb19 ਫਰਵਰੀ ਸਫ਼ਾ 3

ਸਾਡੀ ਮਸੀਹੀ ਜ਼ਿੰਦਗੀ

ਕੀ ਤੁਸੀਂ ਪਰਮੇਸ਼ੁਰ ਦੇ ਅਣਦੇਖੇ ਗੁਣਾਂ ਨੂੰ ਦੇਖਦੇ ਹੋ?

ਜਦੋਂ ਤੁਸੀਂ ਰੰਗ-ਬਰੰਗੇ ਫੁੱਲਾਂ, ਤਾਰਿਆਂ ਨਾਲ ਭਰੇ ਆਸਮਾਨ ਜਾਂ ਝਰਨੇ ਤੋਂ ਡਿਗਦਾ ਪਾਣੀ ਦੇਖਦੇ ਹੋ, ਤਾਂ ਕੀ ਤੁਸੀਂ ਸਿਰਜਣਹਾਰ ਦੇ ਹੱਥਾਂ ਦਾ ਕੰਮ ਦੇਖਦੇ ਹੋ? ਆਲੇ-ਦੁਆਲੇ ਦੀ ਸ੍ਰਿਸ਼ਟੀ ਤੋਂ ਯਹੋਵਾਹ ਦੇ ਅਣਦੇਖੇ ਗੁਣ ਸਾਫ਼ ਦਿਖਾਈ ਦਿੰਦੇ ਹਨ। (ਰੋਮੀ 1:20) ਜਦੋਂ ਅਸੀਂ ਰੁਕ ਕੇ ਚੀਜ਼ਾਂ ਨੂੰ ਦੇਖ ਕੇ ਉਨ੍ਹਾਂ ਬਾਰੇ ਸੋਚਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੀ ਸ਼ਕਤੀ, ਪਿਆਰ, ਬੁੱਧ ਅਤੇ ਨਿਆਂ ਦੇ ਨਾਲ-ਨਾਲ ਉਸ ਦੀ ਖੁੱਲ੍ਹ-ਦਿਲੀ ਵੀ ਦੇਖ ਸਕਦੇ ਹਾਂ।​—ਜ਼ਬੂ 104:24.

ਤੁਸੀਂ ਹਰ ਰੋਜ਼ ਯਹੋਵਾਹ ਦੀਆਂ ਕਿਹੜੀਆਂ ਬਣਾਈਆਂ ਹੋਈਆਂ ਚੀਜ਼ਾਂ ਦੇਖਦੇ ਹੋ? ਸ਼ਹਿਰ ਵਿਚ ਰਹਿੰਦਿਆਂ ਵੀ ਤੁਸੀਂ ਸ਼ਾਇਦ ਚਿੜੀਆਂ ਜਾਂ ਦਰਖ਼ਤ ਦੇਖ ਸਕਦੇ ਹੋ। ਯਹੋਵਾਹ ਦੀ ਸ੍ਰਿਸ਼ਟੀ ʼਤੇ ਧਿਆਨ ਨਾਲ ਗੌਰ ਕਰਨ ਨਾਲ ਸਾਡੀ ਚਿੰਤਾ ਘੱਟ ਸਕਦੀ ਹੈ, ਅਸੀਂ ਜ਼ਿਆਦਾ ਜ਼ਰੂਰੀ ਗੱਲਾਂ ਵੱਲ ਧਿਆਨ ਦੇ ਸਕਦੇ ਹਾਂ ਅਤੇ ਸਾਡਾ ਭਰੋਸਾ ਵਧ ਸਕਦਾ ਹੈ ਕਿ ਯਹੋਵਾਹ ਹਮੇਸ਼ਾ ਲਈ ਸਾਡਾ ਖ਼ਿਆਲ ਰੱਖ ਸਕਦਾ ਹੈ। (ਮੱਤੀ 6:25-32) ਜੇ ਤੁਹਾਡੇ ਬੱਚੇ ਹਨ, ਤਾਂ ਯਹੋਵਾਹ ਦੇ ਬੇਜੋੜ ਗੁਣ ਦੇਖਣ ਵਿਚ ਉਨ੍ਹਾਂ ਦੀ ਮਦਦ ਕਰੋ। ਜਿੱਦਾਂ-ਜਿੱਦਾਂ ਸਾਡੇ ਦਿਲ ਵਿਚ ਸ੍ਰਿਸ਼ਟੀ ਲਈ ਕਦਰ ਵਧਦੀ ਜਾਵੇਗੀ, ਉੱਦਾਂ-ਉੱਦਾਂ ਅਸੀਂ ਯਹੋਵਾਹ ਦੇ ਹੋਰ ਨੇੜੇ ਹੁੰਦੇ ਜਾਵਾਂਗੇ।​—ਜ਼ਬੂ 8:3, 4.

ਸ੍ਰਿਸ਼ਟੀ ਤੋਂ ਪਰਮੇਸ਼ੁਰ ਦੀ ਮਹਿਮਾ ਝਲਕਦੀ ਹੈ—ਰੌਸ਼ਨੀ ਤੇ ਰੰਗ ਨਾਂ ਦਾ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਅਸੀਂ ਰੰਗ ਕਿਉਂ ਦੇਖ ਸਕਦੇ ਹਾਂ?

  • ਕਈ ਰੰਗ ਅਲੱਗ-ਅਲੱਗ ਕੋਣਾਂ ਤੋਂ ਦੇਖਣ ਕਰਕੇ ਬਦਲ ਕਿਉਂ ਜਾਂਦੇ ਹਨ?

  • ਅਸੀਂ ਆਸਮਾਨ ਵਿਚ ਅਲੱਗ-ਅਲੱਗ ਰੰਗ ਕਿਉਂ ਦੇਖ ਸਕਦੇ ਹਾਂ?

  • ਤੁਸੀਂ ਆਪਣੇ ਘਰ ਦੇ ਆਲੇ-ਦੁਆਲੇ ਪਰਮੇਸ਼ੁਰ ਦੀਆਂ ਬਣਾਈਆਂ ਚੀਜ਼ਾਂ ਵਿਚ ਕਿਹੜੇ ਵਧੀਆ ਰੰਗ ਦੇਖੇ ਹਨ?

  • ਸਾਨੂੰ ਸ੍ਰਿਸ਼ਟੀ ਨੂੰ ਧਿਆਨ ਨਾਲ ਕਿਉਂ ਦੇਖਣਾ ਚਾਹੀਦਾ ਹੈ?

ਇਕ ਗੁਲਾਬੀ ਗੁਲਾਬ, ਇਕ ਨੀਲੀ ਤਿਤਲੀ, ਕਈ ਰੰਗਾਂ ਦੇ ਫਲ ਅਤੇ ਡੁੱਬਦਾ ਹੋਇਆ ਸੂਰਜ

ਰੌਸ਼ਨੀ ਅਤੇ ਰੰਗਾਂ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ