ਸਾਡੀ ਮਸੀਹੀ ਜ਼ਿੰਦਗੀ
ਸਾਰੇ ਜਣੇ ਕਿੰਗਡਮ ਹਾਲਾਂ ਦੀ ਸਾਂਭ-ਸੰਭਾਲ ਕਰਨ ਵਿਚ ਹਿੱਸਾ ਕਿਵੇਂ ਲੈ ਸਕਦੇ ਹਨ?
ਕਿੰਗਡਮ ਹਾਲ ਸਿਰਫ਼ ਇਮਾਰਤਾਂ ਹੀ ਨਹੀਂ ਹਨ, ਸਗੋਂ ਇਹ ਸਾਡੀ ਭਗਤੀ ਦੀਆਂ ਥਾਵਾਂ ਹਨ ਜੋ ਯਹੋਵਾਹ ਨੂੰ ਸਮਰਪਿਤ ਕੀਤੀਆਂ ਗਈਆਂ ਹਨ। ਸਾਡੇ ਵਿੱਚੋਂ ਹਰੇਕ ਜਣਾ ਕਿੰਗਡਮ ਹਾਲ ਦੀ ਸਾਂਭ-ਸੰਭਾਲ ਵਿਚ ਹਿੱਸਾ ਕਿਵੇਂ ਲੈ ਸਕਦਾ ਹੈ?
ਕਿੰਗਡਮ ਹਾਲਾਂ ਦੀ ਸਾਂਭ-ਸੰਭਾਲ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਕਿੰਗਡਮ ਹਾਲਾਂ ਵਿਚ ਕੀ ਕੀਤਾ ਜਾਂਦਾ ਹੈ?
ਸਾਨੂੰ ਕਿੰਗਡਮ ਹਾਲ ਦੀ ਸਫ਼ਾਈ ਅਤੇ ਸਾਂਭ-ਸੰਭਾਲ ਕਿਉਂ ਕਰਨੀ ਚਾਹੀਦੀ ਹੈ?
ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਰਨ ਦੇ ਕੰਮ ਤੋਂ ਤੁਹਾਨੂੰ ਕੀ ਫ਼ਾਇਦਾ ਹੋਇਆ ਹੈ?
ਸੁਰੱਖਿਆ ਦਾ ਪ੍ਰਬੰਧ ਕਰਨਾ ਕਿਉਂ ਜ਼ਰੂਰੀ ਹੈ ਅਤੇ ਤੁਸੀਂ ਵੀਡੀਓ ਵਿਚ ਸੁਰੱਖਿਆ ਦੀਆਂ ਕਿਹੜੀਆਂ ਮਿਸਾਲਾਂ ਦੇਖੀਆਂ?
ਅਸੀਂ ਦਾਨ ਦੇ ਕੇ ਯਹੋਵਾਹ ਦੀ ਮਹਿਮਾ ਕਿਵੇਂ ਕਰ ਸਕਦੇ ਹਾਂ?
ਮੈਂ ਇਸ ਵਿਚ ਕਿਵੇਂ ਹਿੱਸਾ ਲੈ ਸਕਦਾ ਹਾਂ?