ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਸਾਫ਼-ਸੁਥਰੇ ਲੋਕਾਂ ਨੂੰ ਪਿਆਰ ਕਰਦਾ ਹੈ
“ਆਪਣੇ ਹੱਥ ਧੋਵੋ। ਆਪਣਾ ਕਮਰਾ ਸਾਫ਼ ਕਰੋ। ਝਾੜੂ ਫੇਰੋ। ਕੂੜਾ ਕੂੜੇਦਾਨ ਵਿਚ ਸੁੱਟੋ।” ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ ਕਿ ਉਨ੍ਹਾਂ ਨੇ ਆਪਣੀ ਸਾਫ਼-ਸਫ਼ਾਈ ਕਿਵੇਂ ਰੱਖਣੀ ਹੈ। ਪਰ ਸਾਫ਼-ਸਫ਼ਾਈ ਸੰਬੰਧੀ ਅਸੂਲ ਸਾਡੇ ਪਵਿੱਤਰ ਪਰਮੇਸ਼ੁਰ ਵੱਲੋਂ ਹਨ। (ਕੂਚ 30:18-20; ਬਿਵ 23:14; 2 ਕੁਰਿੰ 7:1) ਆਪਣੇ ਸਰੀਰਾਂ ਤੇ ਚੀਜ਼ਾਂ ਨੂੰ ਸਾਫ਼-ਸੁਥਰਾ ਰੱਖ ਕੇ ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ। (1 ਪਤ 1:14-16) ਸਾਡੇ ਘਰ ਤੇ ਆਲੇ-ਦੁਆਲੇ ਬਾਰੇ ਕੀ? ਬਹੁਤ ਸਾਰੇ ਲੋਕ ਸੜਕਾਂ ਤੇ ਪਾਰਕਾਂ ਵਿਚ ਕੂੜਾ ਸੁੱਟ ਦਿੰਦੇ ਹਨ, ਪਰ ਉਨ੍ਹਾਂ ਤੋਂ ਉਲਟ ਮਸੀਹੀ ਧਰਤੀ ਨੂੰ ਸਾਫ਼-ਸੁਥਰਾ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। (ਜ਼ਬੂ 115:16; ਪ੍ਰਕਾ 11:18) ਇੱਥੋਂ ਤਕ ਕਿ ਛੋਟੀਆਂ-ਛੋਟੀਆਂ ਚੀਜ਼ਾਂ ਸੁੱਟਣ ਵਿਚ ਵੀ ਸਫ਼ਾਈ ਪ੍ਰਤੀ ਸਾਡੇ ਰਵੱਈਏ ਦਾ ਪਤਾ ਲੱਗਦਾ ਹੈ, ਜਿਵੇਂ ਟੌਫ਼ੀ ਦੇ ਕਾਗਜ਼, ਖਾਲੀ ਬੋਤਲਾਂ ਜਾਂ ਬਬਲ ਗਮ। ਜ਼ਿੰਦਗੀ ਦੇ ਹਰ ਪਹਿਲੂ ਵਿਚ ਅਸੀਂ ਦਿਖਾਉਣਾ ਚਾਹੁੰਦੇ ਹਾਂ ਕਿ “ਅਸੀਂ ਪਰਮੇਸ਼ੁਰ ਦੇ ਸੇਵਕ ਹਾਂ।”—2 ਕੁਰਿੰ 6:3, 4.
ਪਰਮੇਸ਼ੁਰ ਸਾਫ਼-ਸੁਥਰੇ ਲੋਕਾਂ ਨੂੰ ਪਿਆਰ ਕਰਦਾ ਹੈ ਨਾਂ ਦੀ ਵੀਡੀਓ ਚਲਾਓ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਕੁਝ ਲੋਕ ਸ਼ਾਇਦ ਆਪਣੀਆਂ ਚੀਜ਼ਾਂ ਨੂੰ ਸਾਫ਼ ਨਾ ਰੱਖਣ ਦੇ ਕਿਹੜੇ ਬਹਾਨੇ ਬਣਾਉਣ?
ਮੂਸਾ ਦੇ ਕਾਨੂੰਨ ਨੇ ਸਾਫ਼-ਸਫ਼ਾਈ ਪ੍ਰਤੀ ਯਹੋਵਾਹ ਦਾ ਨਜ਼ਰੀਆ ਕਿਵੇਂ ਜ਼ਾਹਰ ਕੀਤਾ?
ਅਸੀਂ ਬਿਨਾਂ ਕੁਝ ਕਹੇ ਯਹੋਵਾਹ ਬਾਰੇ ਗਵਾਹੀ ਕਿਵੇਂ ਦਿੰਦੇ ਹਾਂ?
ਮੈਂ ਆਪਣੀ ਜ਼ਿੰਦਗੀ ਵਿਚ ਸਫ਼ਾਈ ਪ੍ਰਤੀ ਯਹੋਵਾਹ ਦਾ ਨਜ਼ਰੀਆ ਕਿਵੇਂ ਜ਼ਾਹਰ ਕਰ ਸਕਦਾ ਹਾਂ?