ਰੱਬ ਦਾ ਬਚਨ ਖ਼ਜ਼ਾਨਾ ਹੈ | ਪ੍ਰਕਾਸ਼ ਦੀ ਕਿਤਾਬ 7-9
ਯਹੋਵਾਹ ਅਣਗਿਣਤ ਲੋਕਾਂ ਦੀ ਇਕ ਵੱਡੀ ਭੀੜ ਨੂੰ ਬਰਕਤਾਂ ਦਿੰਦਾ ਹੈ
ਯਹੋਵਾਹ ਵੱਡੀ ਭੀੜ ਦੇ ਲੋਕਾਂ ਨੂੰ ਬਰਕਤਾਂ ਕਿਉਂ ਦਿੰਦਾ ਹੈ?
ਉਹ ਯਹੋਵਾਹ ਦੇ ‘ਸਿੰਘਾਸਣ ਦੇ ਸਾਮ੍ਹਣੇ ਖੜ੍ਹੇ’ ਹਨ ਯਾਨੀ ਉਹ ਪੂਰੀ ਤਰ੍ਹਾਂ ਯਹੋਵਾਹ ਦੀ ਹਕੂਮਤ ਦਾ ਪੱਖ ਲੈ ਰਹੇ ਹਨ
ਉਨ੍ਹਾਂ ਨੇ “ਚਿੱਟੇ ਚੋਗੇ ਪਾਏ ਹੋਏ” ਹਨ ਦਾ ਮਤਲਬ ਹੈ ਕਿ ਮਸੀਹ ਦੀ ਕੁਰਬਾਨੀ ʼਤੇ ਨਿਹਚਾ ਕਰਨ ਕਰਕੇ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ੁੱਧ ਤੇ ਧਰਮੀ ਹਨ
ਉਹ “ਦਿਨ-ਰਾਤ ਉਸ ਦੀ ਭਗਤੀ ਕਰਦੇ ਹਨ” ਯਾਨੀ ਉਹ ਲਗਾਤਾਰ ਤੇ ਪੂਰੀ ਲਗਨ ਨਾਲ ਯਹੋਵਾਹ ਦੀ ਭਗਤੀ ਕਰ ਰਹੇ ਹਨ
ਸਾਨੂੰ ਵੱਡੀ ਭੀੜ ਦਾ ਹਿੱਸਾ ਬਣਨ ਲਈ ਕੀ ਕਰਨਾ ਚਾਹੀਦਾ ਹੈ?