ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 12-14
ਇਕ ਇਕਰਾਰ ਜਿਸ ਦਾ ਅਸਰ ਤੁਹਾਡੇ ʼਤੇ ਪੈਂਦਾ ਹੈ
ਯਹੋਵਾਹ ਨੇ ਅਬਰਾਹਾਮ ਨਾਲ ਇਕ ਇਕਰਾਰ ਕੀਤਾ ਸੀ ਜਿਸ ਕਰਕੇ ਸਵਰਗ ਦੇ ਰਾਜ ਦੀ ਨੀਂਹ ਧਰੀ ਗਈ ਸੀ
ਇਹ ਇਕਰਾਰ 1943 ਈ. ਪੂ. ਵਿਚ ਲਾਗੂ ਕੀਤਾ ਗਿਆ ਸੀ ਜਦ ਅਬਰਾਹਾਮ ਨੇ ਕਨਾਨ ਦੇਸ਼ ਨੂੰ ਜਾਂਦੇ ਸਮੇਂ ਫਰਾਤ ਦਰਿਆ ਪਾਰ ਕੀਤਾ ਸੀ
ਇਹ ਇਕਰਾਰ ਉਦੋਂ ਤਕ ਰਹੇਗਾ ਜਦ ਤਕ ਮਸੀਹ ਦਾ ਰਾਜ ਪਰਮੇਸ਼ੁਰ ਦੇ ਦੁਸ਼ਮਣਾਂ ਨੂੰ ਖ਼ਤਮ ਨਹੀਂ ਕਰ ਦਿੰਦਾ ਤੇ ਧਰਤੀ ਉੱਤੇ ਸਾਰੇ ਇਨਸਾਨਾਂ ਨੂੰ ਬਰਕਤਾਂ ਨਹੀਂ ਦੇ ਦਿੰਦਾ
ਯਹੋਵਾਹ ਨੇ ਅਬਰਾਹਾਮ ਦੀ ਵੱਡੀ ਨਿਹਚਾ ਕਰਕੇ ਉਸ ਨੂੰ ਬਰਕਤਾਂ ਦਿੱਤੀਆਂ। ਜੇ ਅਸੀਂ ਯਹੋਵਾਹ ਦੇ ਵਾਅਦਿਆਂ ʼਤੇ ਨਿਹਚਾ ਦਿਖਾਉਂਦੇ ਹਾਂ, ਤਾਂ ਅਬਰਾਹਾਮ ਨਾਲ ਕੀਤੇ ਗਏ ਇਕਰਾਰ ਕਰਕੇ ਅਸੀਂ ਕਿਹੜੀਆਂ ਬਰਕਤਾਂ ਦੀ ਉਮੀਦ ਰੱਖ ਸਕਦੇ ਹਾਂ?