ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 25-26
ਏਸਾਓ ਨੇ ਆਪਣੇ ਜੇਠੇ ਹੋਣ ਦਾ ਹੱਕ ਵੇਚ ਦਿੱਤਾ
ਏਸਾਓ ਨੇ “ਪਵਿੱਤਰ ਚੀਜ਼ਾਂ ਦੀ ਕਦਰ” ਨਹੀਂ ਕੀਤੀ। (ਇਬ 12:16) ਨਤੀਜੇ ਵਜੋਂ, ਉਸ ਨੇ ਆਪਣੇ ਜੇਠੇ ਹੋਣ ਦਾ ਹੱਕ ਵੇਚ ਦਿੱਤਾ। ਉਸ ਨੇ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਵਾਲੀਆਂ ਦੋ ਔਰਤਾਂ ਨਾਲ ਵਿਆਹ ਵੀ ਕਰਵਾਏ।—ਉਤ 26:34, 35.
ਆਪਣੇ ਆਪ ਤੋਂ ਪੁੱਛੋ: ‘ਮੈਂ ਹੇਠਾਂ ਦਿੱਤੀਆਂ ਪਵਿੱਤਰ ਚੀਜ਼ਾਂ ਲਈ ਹੋਰ ਕਦਰ ਕਿਵੇਂ ਦਿਖਾ ਸਕਦਾ ਹਾਂ?’
ਯਹੋਵਾਹ ਨਾਲ ਮੇਰਾ ਰਿਸ਼ਤਾ
ਪਵਿੱਤਰ ਸ਼ਕਤੀ
ਯਹੋਵਾਹ ਦੇ ਨਾਂ ਤੋਂ ਜਾਣੇ ਜਾਣ ਦਾ ਸਨਮਾਨ
ਪ੍ਰਚਾਰ
ਮਸੀਹੀ ਸਭਾਵਾਂ
ਵਿਆਹੁਤਾ ਰਿਸ਼ਤਾ