ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਆਪਣੇ ਲੋਕਾਂ ਦੀ ਰਾਖੀ ਕਰਦਾ ਹੈ
ਪਸਾਹ ਦਾ ਪਹਿਲਾ ਤਿਉਹਾਰ ਇਕ ਬਹੁਤ ਹੀ ਖ਼ਾਸ ਮੌਕਾ ਸੀ। ਉਸ ਰਾਤ ਜਦੋਂ ਫ਼ਿਰਊਨ ਨੇ ਦੇਖਿਆ ਕਿ ਉਸ ਦਾ ਜੇਠਾ ਮੁੰਡਾ ਮਰ ਗਿਆ ਹੈ, ਤਾਂ ਉਸ ਨੇ ਮੂਸਾ ਨੂੰ ਕਿਹਾ: “ਉੱਠੋ ਅਰ ਮੇਰੇ ਲੋਕਾਂ ਵਿੱਚੋਂ ਨਿੱਕਲ ਜਾਓ ਤੁਸੀਂ ਵੀ ਅਰ ਇਸਰਾਏਲੀ ਵੀ ਅਰ ਜਾਕੇ ਆਪਣੀ ਗੱਲ ਦੇ ਅਨੁਸਾਰ ਯਹੋਵਾਹ ਦੀ ਉਪਾਸਨਾ ਕਰੋ।” (ਕੂਚ 12:31) ਯਹੋਵਾਹ ਨੇ ਦਿਖਾਇਆ ਕਿ ਉਹ ਆਪਣੇ ਲੋਕਾਂ ਦੀ ਰਾਖੀ ਕਰਦਾ ਹੈ।
ਜਦੋਂ ਅਸੀਂ ਯਹੋਵਾਹ ਦੇ ਲੋਕਾਂ ਦੇ ਆਧੁਨਿਕ ਇਤਿਹਾਸ ʼਤੇ ਨਜ਼ਰ ਮਾਰਦੇ ਹਾਂ, ਤਾਂ ਸਾਨੂੰ ਸਾਫ਼-ਸਾਫ਼ ਸਬੂਤ ਮਿਲਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਅਤੇ ਰਾਖੀ ਕਰਦਾ ਹੈ। ਹੈੱਡ-ਕੁਆਰਟਰ ਦੇ ਮਿਊਜ਼ੀਅਮ ਵਿਚ ਇਕ ਪ੍ਰਦਰਸ਼ਨੀ ਵਿਚ ਇਸ ਗੱਲ ʼਤੇ ਜ਼ੋਰ ਦਿੱਤਾ ਗਿਆ ਹੈ ਜਿਸ ਦਾ ਨਾਂ ਹੈ, “ਯਹੋਵਾਹ ਦੇ ਨਾਂ ਤੋਂ ਪਛਾਣੇ ਜਾਂਦੇ ਲੋਕ।”
ਵਾਰਵਿਕ ਮਿਊਜ਼ੀਅਮ ਟੂਰ: “ਯਹੋਵਾਹ ਦੇ ਨਾਂ ਤੋਂ ਪਛਾਣੇ ਜਾਂਦੇ ਲੋਕ” ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
1914 ਦੇ ਸ਼ੁਰੂ ਵਿਚ ਬਾਈਬਲ ਸਟੂਡੈਂਟਸ ਨੇ ਬਾਈਬਲ ʼਤੇ ਨਿਹਚਾ ਮਜ਼ਬੂਤ ਕਰਨ ਲਈ ਕਿਹੜਾ ਨਵਾਂ ਤਰੀਕਾ ਵਰਤਣਾ ਸ਼ੁਰੂ ਕੀਤਾ ਸੀ ਅਤੇ ਇਹ ਕਿੰਨਾ ਕੁ ਕਾਮਯਾਬ ਹੋਇਆ?
1916 ਅਤੇ 1918 ਵਿਚ ਬਾਈਬਲ ਸਟੂਡੈਂਟਸ ਨੂੰ ਕਿਹੜੀਆਂ ਪਰੀਖਿਆਵਾਂ ਦਾ ਸਾਮ੍ਹਣਾ ਕਰਨਾ ਪਿਆ ਅਤੇ ਉਸ ਵੇਲੇ ਕਿਵੇਂ ਸਬੂਤ ਮਿਲਿਆ ਕਿ ਯਹੋਵਾਹ ਸੰਗਠਨ ਦੀ ਅਗਵਾਈ ਕਰ ਰਿਹਾ ਸੀ?
ਯਹੋਵਾਹ ਦੇ ਲੋਕ ਵਿਰੋਧ ਦੇ ਬਾਵਜੂਦ ਵੀ ਵਫ਼ਾਦਾਰ ਕਿਵੇਂ ਰਹੇ?
1935 ਵਿਚ ਯਹੋਵਾਹ ਦੇ ਲੋਕਾਂ ਨੂੰ ਕਿਹੜੀ ਨਵੀਂ ਸਮਝ ਮਿਲੀ ਅਤੇ ਇਸ ਦਾ ਉਨ੍ਹਾਂ ʼਤੇ ਕੀ ਅਸਰ ਪਿਆ?
ਜੇ ਤੁਸੀਂ ਇਸ ਮਿਊਜ਼ੀਅਮ ਦਾ ਟੂਰ ਕੀਤਾ ਹੈ, ਤਾਂ ਕਿਹੜੀ ਚੀਜ਼ ਦੇਖ ਕੇ ਤੁਹਾਡੀ ਨਿਹਚਾ ਮਜ਼ਬੂਤ ਹੋਈ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਤੇ ਰਾਖੀ ਕਰ ਰਿਹਾ ਹੈ?