ਸਾਡੀ ਮਸੀਹੀ ਜ਼ਿੰਦਗੀ
ਨੌਜਵਾਨੋ—ਕੀ ਯਹੋਵਾਹ ਤੁਹਾਡਾ ਪੱਕਾ ਦੋਸਤ ਹੈ?
ਦੋਸਤ ਬਣਾਉਣ ਲਈ ਤੁਸੀਂ ਕਿਸੇ ਵਿਅਕਤੀ ਵਿਚ ਕਿਹੜੇ ਗੁਣ ਦੇਖਦੇ ਹੋ? ਤੁਸੀਂ ਸ਼ਾਇਦ ਉਸ ਵਿਚ ਵਫ਼ਾਦਾਰੀ, ਦਇਆ ਅਤੇ ਖੁੱਲ੍ਹ-ਦਿਲੀ ਵਰਗੇ ਗੁਣ ਦੇਖੋ। ਯਹੋਵਾਹ ਵਿਚ ਇਹ ਸਾਰੇ ਗੁਣ ਹਨ। (ਕੂਚ 34:6; ਰਸੂ 14:17) ਉਹ ਤੁਹਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ। ਲੋੜ ਪੈਣ ʼਤੇ ਉਹ ਤੁਹਾਡੀ ਮਦਦ ਕਰਦਾ ਹੈ। (ਜ਼ਬੂ 18:19, 35) ਉਹ ਤੁਹਾਡੀਆਂ ਗ਼ਲਤੀਆਂ ਮਾਫ਼ ਕਰਦਾ ਹੈ। (1 ਯੂਹੰ 1:9) ਯਹੋਵਾਹ ਕਿੰਨਾ ਹੀ ਵਧੀਆ ਦੋਸਤ ਹੈ!
ਤੁਸੀਂ ਯਹੋਵਾਹ ਦੇ ਦੋਸਤ ਕਿਵੇਂ ਬਣ ਸਕਦੇ ਹੋ? ਉਸ ਬਾਰੇ ਜਾਣਨ ਲਈ ਉਸ ਦਾ ਬਚਨ ਪੜ੍ਹੋ। ਉਸ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸੋ। (ਜ਼ਬੂ 62:8; 142:2) ਦਿਖਾਓ ਕਿ ਤੁਸੀਂ ਉਨ੍ਹਾਂ ਚੀਜ਼ਾਂ ਦੀ ਕਦਰ ਕਰਦੇ ਹੋ ਜੋ ਉਸ ਲਈ ਅਹਿਮ ਹਨ, ਜਿਵੇਂ ਉਸ ਦਾ ਪੁੱਤਰ, ਉਸ ਦਾ ਰਾਜ ਅਤੇ ਭਵਿੱਖ ਲਈ ਕੀਤੇ ਉਸ ਦੇ ਵਾਅਦੇ। ਦੂਜਿਆਂ ਨੂੰ ਉਸ ਬਾਰੇ ਦੱਸੋ। (ਬਿਵ 32:3) ਜੇ ਤੁਸੀਂ ਯਹੋਵਾਹ ਨਾਲ ਗੂੜ੍ਹੀ ਦੋਸਤੀ ਕਰੋਗੇ, ਤਾਂ ਉਹ ਤੁਹਾਡਾ ਪੱਕਾ ਦੋਸਤ ਬਣ ਜਾਵੇਗਾ ਅਤੇ ਤੁਹਾਡਾ ਸਾਥ ਕਦੇ ਨਹੀਂ ਛੱਡੇਗਾ।—ਜ਼ਬੂ 73:25, 26, 28.
ਨੌਜਵਾਨੋ—“ਚੱਖੋ ਤੇ ਵੇਖੋ ਭਈ ਯਹੋਵਾਹ ਭਲਾ ਹੈ” ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਤੁਸੀਂ ਸਮਰਪਣ ਅਤੇ ਬਪਤਿਸਮੇ ਲਈ ਕਿਵੇਂ ਤਿਆਰ ਹੋ ਸਕਦੇ ਹੋ?
ਮੰਡਲੀ ਦੇ ਭੈਣ-ਭਰਾ ਯਹੋਵਾਹ ਦੀ ਸੇਵਾ ਕਰਨ ਵਿਚ ਤੁਹਾਡੀ ਕਿਵੇਂ ਮਦਦ ਕਰ ਸਕਦੇ ਹਨ?
ਪ੍ਰਚਾਰ ਦੇ ਕੰਮ ਰਾਹੀਂ ਪਰਮੇਸ਼ੁਰ ਨਾਲ ਤੁਹਾਡਾ ਰਿਸ਼ਤਾ ਕਿਵੇਂ ਮਜ਼ਬੂਤ ਹੁੰਦਾ ਹੈ?
ਯਹੋਵਾਹ ਨਾਲ ਤੁਹਾਡੀ ਦੋਸਤੀ ਹਮੇਸ਼ਾ ਕਾਇਮ ਰਹਿ ਸਕਦੀ ਹੈ!
ਤੁਸੀਂ ਯਹੋਵਾਹ ਦੀ ਸੇਵਾ ਹੋਰ ਵਧ-ਚੜ੍ਹ ਕੇ ਕਿਵੇਂ ਕਰ ਸਕਦੇ ਹੋ?
ਯਹੋਵਾਹ ਬਾਰੇ ਤੁਹਾਨੂੰ ਕਿਹੜੀ ਗੱਲ ਵਧੀਆ ਲੱਗਦੀ ਹੈ?