ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 1-3
ਬਲ਼ੀਆਂ ਦਾ ਮਕਸਦ
ਮੂਸਾ ਦੇ ਕਾਨੂੰਨ ਮੁਤਾਬਕ ਚੜ੍ਹਾਈਆਂ ਜਾਂਦੀਆਂ ਬਲ਼ੀਆਂ ਜਾਂ ਭੇਟਾਂ ਯਹੋਵਾਹ ਨੂੰ ਖ਼ੁਸ਼ ਕਰਦੀਆਂ ਸਨ। ਇਹ ਯਿਸੂ ਅਤੇ ਉਸ ਦੀ ਰਿਹਾਈ ਦੀ ਕੀਮਤ ਜਾਂ ਇਸ ਦੇ ਫ਼ਾਇਦਿਆਂ ਵੱਲ ਸੰਕੇਤ ਕਰਦੀਆਂ ਸਨ।—ਇਬ 8:3-5; 9:9; 10:5-10.
ਜਿਵੇਂ ਬਲ਼ੀ ਚੜ੍ਹਾਏ ਜਾਣ ਵਾਲੇ ਸਾਰੇ ਜਾਨਵਰ ਬਿਨਾਂ ਨੁਕਸ ਤੋਂ ਹੋਣੇ ਚਾਹੀਦੇ ਸਨ, ਉਸੇ ਤਰ੍ਹਾਂ ਯਿਸੂ ਨੇ ਵੀ ਆਪਣੇ ਮੁਕੰਮਲ ਅਤੇ ਸ਼ੁੱਧ ਸਰੀਰ ਦੀ ਕੁਰਬਾਨੀ ਦਿੱਤੀ ਸੀ।—1 ਪਤ 1:18, 19
ਜਿਵੇਂ ਹੋਮ ਬਲ਼ੀਆਂ ਪੂਰੀ ਤਰ੍ਹਾਂ ਪਰਮੇਸ਼ੁਰ ਨੂੰ ਚੜ੍ਹਾਈਆਂ ਜਾਂਦੀਆਂ ਸਨ, ਉਸੇ ਤਰ੍ਹਾਂ ਯਿਸੂ ਨੇ ਵੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਯਹੋਵਾਹ ਅੱਗੇ ਪੇਸ਼ ਕੀਤਾ
ਜਿਸ ਤਰ੍ਹਾਂ ਸੁੱਖ-ਸਾਂਦ ਦੀਆਂ ਬਲ਼ੀਆਂ ਚੜ੍ਹਾਉਣ ਵਾਲਿਆਂ ਦਾ ਪਰਮੇਸ਼ੁਰ ਨਾਲ ਸ਼ਾਂਤੀ ਭਰਿਆ ਰਿਸ਼ਤਾ ਸੀ, ਉਸੇ ਤਰ੍ਹਾਂ ਮੈਮੋਰੀਅਲ ʼਤੇ ਰੋਟੀ ਅਤੇ ਦਾਖਰਸ ਲੈਣ ਵਾਲੇ ਚੁਣੇ ਹੋਏ ਮਸੀਹੀਆਂ ਦਾ ਵੀ ਪਰਮੇਸ਼ੁਰ ਨਾਲ ਸ਼ਾਂਤੀ ਭਰਿਆ ਰਿਸ਼ਤਾ ਹੈ