ਤੁਸੀਂ ਬਪਤਿਸਮੇ ਵੱਲ ਕਿੰਨੇ ਕੁ ਕਦਮ ਵਧਾਏ ਹਨ?
ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰੋ
ਜੇ ਤੁਸੀਂ ਇਕ ਨੌਜਵਾਨ ਤੇ ਬਪਤਿਸਮਾ-ਰਹਿਤ ਪ੍ਰਚਾਰਕ ਹੋ ਜਾਂ ਇਕ ਬਾਈਬਲ ਵਿਦਿਆਰਥੀ ਹੋ, ਤਾਂ ਕੀ ਤੁਸੀਂ ਬਪਤਿਸਮਾ ਲੈਣ ਬਾਰੇ ਸੋਚਿਆ ਹੈ? ਤੁਹਾਨੂੰ ਬਪਤਿਸਮਾ ਕਿਉਂ ਲੈਣਾ ਚਾਹੀਦਾ ਹੈ? ਕਿਉਂਕਿ ਸਮਰਪਣ ਕਰ ਕੇ ਅਤੇ ਬਪਤਿਸਮਾ ਲੈ ਕੇ ਯਹੋਵਾਹ ਨਾਲ ਇਕ ਖ਼ਾਸ ਰਿਸ਼ਤਾ ਜੁੜਦਾ ਹੈ। (ਜ਼ਬੂ 91:1) ਮੁਕਤੀ ਪਾਉਣ ਲਈ ਵੀ ਸਮਰਪਣ ਅਤੇ ਬਪਤਿਸਮਾ ਜ਼ਰੂਰੀ ਹਨ। (1 ਪਤ 3:21) ਤੁਸੀਂ ਇਹ ਕਦਮ ਚੁੱਕਣ ਦੇ ਯੋਗ ਕਿਵੇਂ ਬਣ ਸਕਦੇ ਹੋ?
ਖ਼ੁਦ ਨੂੰ ਯਕੀਨ ਦਿਵਾਓ ਕਿ ਇਹੀ ਸੱਚਾਈ ਹੈ। ਜਦੋਂ ਤੁਹਾਡੇ ਮਨ ਵਿਚ ਕੋਈ ਸਵਾਲ ਖੜ੍ਹਾ ਹੁੰਦਾ ਹੈ, ਤਾਂ ਖੋਜਬੀਨ ਕਰੋ। (ਰੋਮੀ 12:2) ਦੇਖੋ ਕਿ ਤੁਹਾਨੂੰ ਕਿੱਥੇ ਤਬਦੀਲੀ ਕਰਨ ਦੀ ਲੋੜ ਹੈ ਅਤੇ ਫਿਰ ਯਹੋਵਾਹ ਨੂੰ ਖ਼ੁਸ਼ ਕਰਨ ਦੇ ਇਰਾਦੇ ਨਾਲ ਉਹ ਤਬਦੀਲੀ ਕਰੋ। (ਕਹਾ 27:11; ਅਫ਼ 4:23, 24) ਮਦਦ ਲਈ ਹਮੇਸ਼ਾ ਉਸ ਨੂੰ ਪ੍ਰਾਰਥਨਾ ਕਰੋ। ਭਰੋਸਾ ਰੱਖੋ ਕਿ ਉਹ ਆਪਣੀ ਪਵਿੱਤਰ ਸ਼ਕਤੀ ਰਾਹੀਂ ਜ਼ਰੂਰ ਤੁਹਾਡੀ ਮਦਦ ਕਰੇਗਾ ਅਤੇ ਤੁਹਾਨੂੰ ਤਕੜਾ ਕਰੇਗਾ। (1 ਪਤ 5:10, 11) ਤੁਹਾਡੀ ਮਿਹਨਤ ਬੇਕਾਰ ਨਹੀਂ ਜਾਵੇਗੀ। ਤੁਹਾਨੂੰ ਜੋ ਖ਼ੁਸ਼ੀ ਯਹੋਵਾਹ ਦੀ ਸੇਵਾ ਕਰ ਕੇ ਮਿਲੇਗੀ, ਉਹ ਕਿਸੇ ਹੋਰ ਕੰਮ ਤੋਂ ਨਹੀਂ ਮਿਲ ਸਕਦੀ!—ਜ਼ਬੂ 16:11.
ਬਪਤਿਸਮੇ ਵੱਲ ਵਧਾਏ ਕਦਮ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਬਪਤਿਸਮਾ ਲੈਣ ਲਈ ਕੁਝ ਲੋਕਾਂ ਨੇ ਕਿਹੜੀਆਂ ਰੁਕਾਵਟਾਂ ਪਾਰ ਕੀਤੀਆਂ ਹਨ?
ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਲਈ ਤੁਸੀਂ ਆਪਣੀ ਨਿਹਚਾ ਕਿਵੇਂ ਮਜ਼ਬੂਤ ਕਰ ਸਕਦੇ ਹੋ?
ਕੁਝ ਲੋਕਾਂ ਨੂੰ ਕਿਹੜੀ ਗੱਲ ਨੇ ਪ੍ਰੇਰਿਤ ਕੀਤਾ ਕਿ ਉਹ ਬਪਤਿਸਮਾ ਲੈਣ ਦੇ ਯੋਗ ਬਣ ਸਕਣ?
ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਲੈਣ ਵਾਲਿਆਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
ਸਮਰਪਣ ਅਤੇ ਬਪਤਿਸਮੇ ਦਾ ਕੀ ਮਤਲਬ ਹੈ?