ਸਾਡੀ ਮਸੀਹੀ ਜ਼ਿੰਦਗੀ
ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਇਸਤੇਮਾਲ ਕਰਨਾ ਸਿੱਖਦੇ ਰਹੋ
ਵਧੀਆ ਤਰੀਕੇ ਨਾਲ ਖੇਡਣ ਲਈ ਇਕ ਖਿਡਾਰੀ ਨੂੰ ਲਗਾਤਾਰ ਕਸਰਤ ਕਰਨ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਸਾਨੂੰ ਲਗਾਤਾਰ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਇਸਤੇਮਾਲ ਕਰਨਾ ਸਿੱਖਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਹੀ ਅਸੀਂ ਇਸ ਕਾਬਲੀਅਤ ਦਾ ਸਹੀ ਇਸਤੇਮਾਲ ਕਰ ਪਾਵਾਂਗੇ। (ਇਬ 5:14) ਦੂਜਿਆਂ ਨੇ ਜੋ ਫ਼ੈਸਲਾ ਕੀਤਾ ਹੈ, ਉਹੀ ਫ਼ੈਸਲਾ ਕਰਨਾ ਸ਼ਾਇਦ ਸਾਨੂੰ ਸੌਖਾ ਲੱਗੇ। ਪਰ ਇੱਦਾਂ ਕਰਨ ਦੀ ਬਜਾਇ ਸਾਨੂੰ ਖ਼ੁਦ ਸੋਚ-ਸਮਝ ਕੇ ਫ਼ੈਸਲਾ ਕਰਨਾ ਚਾਹੀਦਾ ਹੈ। ਕਿਉਂ? ਕਿਉਂਕਿ ਸਾਨੂੰ ਹਰੇਕ ਨੂੰ ਆਪਣੇ ਫ਼ੈਸਲਿਆਂ ਦਾ ਲੇਖਾ ਪਰਮੇਸ਼ੁਰ ਨੂੰ ਦੇਣਾ ਪਵੇਗਾ।—ਰੋਮੀ 14:12.
ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਕਾਫ਼ੀ ਸਾਲਾਂ ਤੋਂ ਸੱਚਾਈ ਵਿਚ ਹਾਂ, ਇਸ ਲਈ ਸਾਡੇ ਸਾਰੇ ਫ਼ੈਸਲੇ ਸਹੀ ਹੋਣਗੇ। ਸਹੀ ਫ਼ੈਸਲੇ ਕਰਨ ਲਈ ਸਾਨੂੰ ਯਹੋਵਾਹ, ਉਸ ਦੇ ਬਚਨ ਅਤੇ ਸੰਗਠਨ ਦੀ ਸਲਾਹ ʼਤੇ ਚੱਲਣਾ ਚਾਹੀਦਾ ਹੈ।—ਯਹੋ 1:7, 8; ਕਹਾ 3:5, 6; ਮੱਤੀ 24:45.
“ਆਪਣੀ ਜ਼ਮੀਰ ਨੂੰ ਸਾਫ਼ ਰੱਖੋ” ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਐਮਾ ਨੂੰ ਕਿਹੜਾ ਫ਼ੈਸਲਾ ਕਰਨਾ ਪੈਣਾ ਸੀ?
ਜਦੋਂ ਇਕ ਵਿਅਕਤੀ ਨੂੰ ਆਪਣੀ ਜ਼ਮੀਰ ਦੇ ਹਿਸਾਬ ਨਾਲ ਫ਼ੈਸਲਾ ਕਰਨਾ ਹੁੰਦਾ ਹੈ, ਤਾਂ ਸਾਨੂੰ ਉਸ ਨੂੰ ਆਪਣੀ ਰਾਇ ਕਿਉਂ ਨਹੀਂ ਦੇਣੀ ਚਾਹੀਦੀ?
ਇਕ ਜੋੜੇ ਨੇ ਐਮਾ ਨੂੰ ਕਿਹੜੀ ਵਧੀਆ ਸਲਾਹ ਦਿੱਤੀ?
ਸਹੀ ਫ਼ੈਸਲਾ ਕਰਨ ਲਈ ਐਮਾ ਨੂੰ ਵਧੀਆ ਜਾਣਕਾਰੀ ਕਿੱਥੋਂ ਮਿਲੀ?