ਪ੍ਰਚਾਰ ਵਿਚ ਮਾਹਰ ਬਣੋ | ਪ੍ਰਚਾਰ ਵਿਚ ਆਪਣੀ ਖ਼ੁਸ਼ੀ ਵਧਾਓ
ਬੁਰੀ ਸੰਗਤ ਛੱਡਣ ਵਿਚ ਬਾਈਬਲ ਵਿਦਿਆਰਥੀਆਂ ਦੀ ਮਦਦ ਕਰੋ
ਯਹੋਵਾਹ ਨਾਲ ਦੋਸਤੀ ਕਰਨ ਲਈ ਬਾਈਬਲ ਵਿਦਿਆਰਥੀਆਂ ਨੂੰ ਚੰਗੇ ਲੋਕਾਂ ਨਾਲ ਸੰਗਤੀ ਕਰਨ ਦੀ ਲੋੜ ਹੈ। (ਜ਼ਬੂ 15:1, 4) ਚੰਗੇ ਦੋਸਤ ਉਨ੍ਹਾਂ ਨੂੰ ਸਹੀ ਕੰਮ ਕਰਨ ਦੀ ਹੱਲਾਸ਼ੇਰੀ ਦੇਣਗੇ।—ਕਹਾ 13:20; lff ਪਾਠ 48.
ਆਪਣੇ ਬਾਈਬਲ ਵਿਦਿਆਰਥੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਲਈ ਆਪਣੇ ਦੋਸਤਾਂ ਨੂੰ ਛੱਡਣਾ ਸੌਖਾ ਨਹੀਂ ਹੈ। ਇਸ ਲਈ ਸਟੱਡੀ ਵਾਲੇ ਦਿਨ ਤੋਂ ਇਲਾਵਾ ਵੀ ਉਨ੍ਹਾਂ ਨਾਲ ਗੱਲ ਕਰੋ। ਤੁਸੀਂ ਉਨ੍ਹਾਂ ਨੂੰ ਮੈਸਿਜ ਜਾਂ ਫ਼ੋਨ ਕਰ ਸਕਦੇ ਹੋ ਜਾਂ ਉਨ੍ਹਾਂ ਨੂੰ ਮਿਲਣ ਜਾ ਸਕਦੇ ਹੋ। ਜਿੱਦਾਂ-ਜਿੱਦਾਂ ਉਹ ਤਰੱਕੀ ਕਰਨੀ ਸ਼ੁਰੂ ਕਰ ਦਿੰਦੇ ਹਨ, ਤੁਸੀਂ ਉਨ੍ਹਾਂ ਨੂੰ ਹੋਰ ਭੈਣਾਂ-ਭਰਾਵਾਂ ਨਾਲ ਸੰਗਤੀ ਕਰਨ ਲਈ ਬੁਲਾ ਸਕਦੇ ਹੋ। ਇੱਦਾਂ ਉਨ੍ਹਾਂ ਨੂੰ ਆਪਣੇ ਪੁਰਾਣੇ ਦੋਸਤਾਂ ਨੂੰ ਛੱਡਣ ਦਾ ਦੁੱਖ ਨਹੀਂ ਹੋਵੇਗਾ। ਇਸ ਦੀ ਬਜਾਇ, ਉਨ੍ਹਾਂ ਨੂੰ ਖ਼ੁਸ਼ੀ ਹੋਵੇਗੀ ਕਿ ਉਹ ਜਿੰਨੇ ਦੋਸਤ ਗੁਆ ਰਹੇ ਹਨ, ਉਸ ਤੋਂ ਕਿਤੇ ਜ਼ਿਆਦਾ ਦੋਸਤ ਬਣਾ ਰਹੇ ਹਨ। (ਮਰ 10:29, 30) ਯਹੋਵਾਹ ਦੇ ਪਰਿਵਾਰ ਵਿਚ ਵਾਧਾ ਦੇਖ ਕੇ ਤੁਹਾਨੂੰ ਵੀ ਖ਼ੁਸ਼ੀ ਹੋਵੇਗੀ।
ਬਾਈਬਲ ਵਿਦਿਆਰਥੀਆਂ ਦੀ ਮਦਦ ਕਰੋ . . . ਬੁਰੀ ਸੰਗਤ ਤੋਂ ਬਚਣ ਲਈ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਬੁਰੀ ਸੰਗਤ ਕਰਨ ਨਾਲ ਕੀ ਹੁੰਦਾ ਹੈ?—1 ਕੁਰਿੰ 15:33
ਗ੍ਰੇਸ ਨੇ ਕੀ ਸੋਚਿਆ ਕਿ ਮੰਡਲੀ ਦੇ ਭੈਣ-ਭਰਾ ਮਿਲ ਕੇ ਕੀ ਕਰਦੇ ਹੋਣੇ?
ਬੁਰੀ ਸੰਗਤ ਛੱਡਣ ਵਿਚ ਨੀਤਾ ਨੇ ਗ੍ਰੇਸ ਦੀ ਕਿਵੇਂ ਮਦਦ ਕੀਤੀ?