ਰੱਬ ਦਾ ਬਚਨ ਖ਼ਜ਼ਾਨਾ ਹੈ
ਕੀ ਤੁਸੀਂ ਬਿਨਾਂ ਸੋਚੇ-ਸਮਝੇ ਕੰਮ ਕਰਦੇ ਹੋ?
ਦਾਊਦ ਨੇ ਨਾਬਾਲ ਤੋਂ ਜੋ ਮੰਗਿਆ ਸੀ, ਉਹ ਗ਼ਲਤ ਨਹੀਂ ਸੀ। ਪਰ ਨਾਬਾਲ ਨੇ ਦਾਊਦ ਤੇ ਉਸ ਦੇ ਆਦਮੀਆਂ ਦੀ ਬੇਇੱਜ਼ਤੀ ਕੀਤੀ (1 ਸਮੂ 25:7-11; ia 78 ਪੈਰੇ 10-12)
ਦਾਊਦ ਨਾਬਾਲ ਦੇ ਘਰਾਣੇ ਦੇ ਸਾਰੇ ਆਦਮੀਆਂ ਨੂੰ ਮਾਰਨਾ ਚਾਹੁੰਦਾ ਸੀ (1 ਸਮੂ 25:13, 21, 22)
ਅਬੀਗੈਲ ਨੇ ਦਾਊਦ ਨੂੰ ਰੋਕਿਆ। ਇਸ ਤਰ੍ਹਾਂ ਉਹ ਖ਼ੂਨ ਦਾ ਦੋਸ਼ੀ ਬਣਨ ਤੋਂ ਬਚ ਸਕਿਆ (1 ਸਮੂ 25:25, 26, 32, 33; ia 80 ਪੈਰਾ 18)
ਖ਼ੁਦ ਨੂੰ ਪੁੱਛੋ, ‘ਜਦੋਂ ਮੈਂ ਗੁੱਸੇ ਵਿਚ ਜਾਂ ਨਿਰਾਸ਼ ਹੁੰਦਾ ਹਾਂ, ਤਾਂ ਕੀ ਮੈਂ ਬਿਨਾਂ ਸੋਚੇ-ਸਮਝੇ ਕੰਮ ਕਰਦਾ ਹਾਂ? ਜਾਂ ਜਦੋਂ ਮੈਂ ਖ਼ਰੀਦਦਾਰੀ ਕਰਦਾ ਹਾਂ, ਤਾਂ ਕੀ ਮੈਂ ਬਿਨਾਂ ਸੋਚੇ-ਸਮਝੇ ਚੀਜ਼ਾਂ ਖ਼ਰੀਦ ਲੈਂਦਾ ਹਾਂ? ਕੀ ਮੈਂ ਕੁਝ ਵੀ ਕਰਨ ਤੋਂ ਪਹਿਲਾਂ ਇਸ ਦੇ ਨਤੀਜਿਆਂ ਬਾਰੇ ਸੋਚਦਾ ਹਾਂ?’—ਕਹਾ 15:28; 22:3.