ਰੱਬ ਦਾ ਬਚਨ ਖ਼ਜ਼ਾਨਾ ਹੈ
ਸੋਚ-ਸਮਝ ਕੇ ਜੀਵਨ ਸਾਥੀ ਚੁਣੋ
ਸੁਲੇਮਾਨ ਨੇ ਬਿਨਾਂ ਸੋਚੇ-ਸਮਝੇ ਉਨ੍ਹਾਂ ਔਰਤਾਂ ਨਾਲ ਵਿਆਹ ਕਰਾਏ ਜੋ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਦੀਆਂ ਸਨ (1 ਰਾਜ 11:1, 2; w18.07 18 ਪੈਰਾ 7)
ਸੁਲੇਮਾਨ ਦੀਆਂ ਪਤਨੀਆਂ ਨੇ ਹੌਲੀ-ਹੌਲੀ ਉਸ ਦਾ ਦਿਲ ਯਹੋਵਾਹ ਵੱਲੋਂ ਫੇਰ ਦਿੱਤਾ (1 ਰਾਜ 11:3-6; w19.01 15 ਪੈਰਾ 6)
ਯਹੋਵਾਹ ਦਾ ਕ੍ਰੋਧ ਸੁਲੇਮਾਨ ਉੱਤੇ ਭੜਕਿਆ (1 ਰਾਜ 11:9, 10; w18.07 19 ਪੈਰਾ 9)
ਬਾਈਬਲ ਵਿਚ ਮਸੀਹੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ “ਸਿਰਫ਼ ਪ੍ਰਭੂ ਦੇ ਕਿਸੇ ਚੇਲੇ” ਨਾਲ ਹੀ ਵਿਆਹ ਕਰਾਉਣ। (1 ਕੁਰਿੰ 7:39) ਪਰ ਜ਼ਰੂਰੀ ਨਹੀਂ ਕਿ ਹਰ ਬਪਤਿਸਮਾ ਪ੍ਰਾਪਤ ਮਸੀਹੀ ਤੁਹਾਡੇ ਲਈ ਚੰਗਾ ਜੀਵਨ-ਸਾਥੀ ਸਾਬਤ ਹੋਵੇਗਾ। ਕਿਸੇ ਮਸੀਹੀ ਨਾਲ ਵਿਆਹ ਕਰਨ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਸਮਾਂ ਲਾ ਕੇ ਉਸ ਨੂੰ ਚੰਗੀ ਤਰ੍ਹਾਂ ਜਾਣੋ। ਨਾਲੇ ਆਪਣੇ ਆਪ ਤੋਂ ਪੁੱਛੋ: ਕੀ ਉਹ ਮਸੀਹੀ ਤੁਹਾਡੀ ਮਦਦ ਕਰੇਗਾ ਕਿ ਵਿਆਹ ਤੋਂ ਬਾਅਦ ਵੀ ਤੁਸੀਂ ਯਹੋਵਾਹ ਦੀ ਸੇਵਾ ਪੂਰੇ ਦਿਲੋਂ ਕਰਦੇ ਰਹੋ? ਕੀ ਉਹ ਮਸੀਹੀ ਕਾਫ਼ੀ ਸਮੇਂ ਤੋਂ ਆਪਣੇ ਕੰਮਾਂ ਰਾਹੀਂ ਯਹੋਵਾਹ ਲਈ ਗਹਿਰਾ ਪਿਆਰ ਜ਼ਾਹਰ ਕਰ ਰਿਹਾ ਹੈ?