ਸਾਡੀ ਮਸੀਹੀ ਜ਼ਿੰਦਗੀ
ਵਿਆਹ—ਉਮਰ ਭਰ ਦਾ ਬੰਧਨ
ਜਦੋਂ ਮਸੀਹੀ ਪਤੀ-ਪਤਨੀ ਇਕ-ਦੂਜੇ ਦਾ ਸਾਥ ਨਿਭਾਉਂਦੇ ਹਨ, ਤਾਂ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ ਤੇ ਯਹੋਵਾਹ ਦੇ ਨਾਂ ਦੀ ਵਡਿਆਈ ਹੁੰਦੀ ਹੈ। (ਮਰ 10:9) ਇਸ ਲਈ ਜ਼ਰੂਰੀ ਹੈ ਕਿ ਮਸੀਹੀ ਬਾਈਬਲ ਦੇ ਅਸੂਲਾਂ ਮੁਤਾਬਕ ਹੀ ਆਪਣਾ ਵਿਆਹੁਤਾ ਸਾਥੀ ਚੁਣਨ।
ਤੁਸੀਂ “ਜਵਾਨੀ ਦੀ ਕੱਚੀ ਉਮਰ ਲੰਘ” ਜਾਣ ਤੋਂ ਬਾਅਦ ਹੀ ਵਿਆਹ ਕਰਾਉਣ ਬਾਰੇ ਸੋਚੋ। ਕਿਉਂ? ਕਿਉਂਕਿ ਕੱਚੀ ਉਮਰ ਲੰਘਣ ਤੋਂ ਬਾਅਦ ਜਦੋਂ ਤੁਸੀਂ ਕਿਸੇ ਨੂੰ ਵਿਆਹ ਕਰਾਉਣ ਦੇ ਇਰਾਦੇ ਨਾਲ ਜਾਣਨਾ ਸ਼ੁਰੂ ਕਰੋਗੇ, ਤਾਂ ਤੁਸੀਂ ਆਪਣੀ ਕਾਮ ਇੱਛਾ ਵਿਚ ਅੰਨ੍ਹੇ ਹੋ ਕੇ ਦੂਜੇ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰੋਗੇ। (1 ਕੁਰਿੰ 7:36) ਕੁਆਰੇ ਹੁੰਦਿਆਂ ਕਿਉਂ ਨਾ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਹੋਰ ਗੂੜ੍ਹਾ ਕਰੋ ਅਤੇ ਆਪਣੇ ਵਿਚ ਮਸੀਹੀ ਗੁਣ ਪੈਦਾ ਕਰੋ। ਇਸ ਤਰ੍ਹਾਂ ਤੁਸੀਂ ਚੰਗੇ ਜੀਵਨ ਸਾਥੀ ਬਣੋਗੇ।
ਕਿਸੇ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਜਾਣੋ ਕਿ ਉਹ “ਅੰਦਰੋਂ” ਕਿਹੋ ਜਿਹਾ ਇਨਸਾਨ ਹੈ। (1 ਪਤ 3:4) ਕਿਸੇ ਅਹਿਮ ਮਸਲੇ ਬਾਰੇ ਸ਼ੱਕ ਪੈਦਾ ਹੋਣ ਤੇ ਉਸ ਨਾਲ ਇਸ ਬਾਰੇ ਗੱਲ ਕਰੋ। ਬਾਕੀ ਰਿਸ਼ਤਿਆਂ ਵਾਂਗ ਵਿਆਹੁਤਾ ਰਿਸ਼ਤੇ ਵਿਚ ਵੀ ਆਪਣੇ ਭਲੇ ਬਾਰੇ ਸੋਚਣ ਦੀ ਬਜਾਇ ਆਪਣੇ ਸਾਥੀ ਦੇ ਭਲੇ ਬਾਰੇ ਸੋਚੋ। (ਫ਼ਿਲਿ 2:3, 4) ਜੇ ਤੁਸੀਂ ਵਿਆਹ ਤੋਂ ਪਹਿਲਾਂ ਬਾਈਬਲ ਦੇ ਅਸੂਲ ਲਾਗੂ ਕਰਦੇ ਹੋ, ਤਾਂ ਵਿਆਹ ਤੋਂ ਬਾਅਦ ਵੀ ਇਨ੍ਹਾਂ ਨੂੰ ਲਾਗੂ ਕਰਦੇ ਰਹੋਗੇ ਅਤੇ ਇਸ ਨਾਲ ਤੁਹਾਡੇ ਵਿਆਹੁਤਾ ਰਿਸ਼ਤੇ ਵਿਚ ਖ਼ੁਸ਼ੀ ਬਣੀ ਰਹੇਗੀ।
ਵਿਆਹੁਤਾ ਜ਼ਿੰਦਗੀ ਲਈ ਤਿਆਰੀ—ਭਾਗ 3: ਖ਼ਰਚੇ ਦਾ ਹਿਸਾਬ ਲਾਓ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਸ਼ੁਰੂ-ਸ਼ੁਰੂ ਵਿਚ ਭੈਣ ਤੇ ਸ਼ੇਨ ਦਾ ਕਿਹੋ ਜਿਹਾ ਰਿਸ਼ਤਾ ਸੀ?
ਬਾਅਦ ਵਿਚ ਭੈਣ ਨੂੰ ਕਿਹੜੀਆਂ ਗੱਲਾਂ ਨਜ਼ਰ ਆਈਆਂ?
ਭੈਣ ਦੇ ਮਾਪਿਆਂ ਨੇ ਸਮਝਦਾਰੀ ਨਾਲ ਫ਼ੈਸਲਾ ਲੈਣ ਵਿਚ ਉਸ ਦੀ ਕਿਵੇਂ ਮਦਦ ਕੀਤੀ?