ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb23 ਸਤੰਬਰ ਸਫ਼ਾ 11
  • ਯਹੋਵਾਹ ਕੁਚਲੇ ਮਨ ਵਾਲਿਆਂ ਨੂੰ ਬਚਾਉਂਦਾ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਕੁਚਲੇ ਮਨ ਵਾਲਿਆਂ ਨੂੰ ਬਚਾਉਂਦਾ ਹੈ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਮਿਲਦੀ-ਜੁਲਦੀ ਜਾਣਕਾਰੀ
  • ਮੈਂ ਇੰਨਾ ਉਦਾਸ ਹੋਣ ਤੋਂ ਕਿਵੇਂ ਬਚਾਂ?
    ਜਾਗਰੂਕ ਬਣੋ!—2011
  • ਆਪਣੇ ਫ਼ੈਸਲਿਆਂ ਤੋਂ ਦਿਖਾਓ ਕਿ ਤੁਹਾਨੂੰ ਯਹੋਵਾਹ ʼਤੇ ਭਰੋਸਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਯਹੋਵਾਹ “ਟੁੱਟੇ ਦਿਲ ਵਾਲਿਆਂ ਨੂੰ ਚੰਗਾ ਕਰਦਾ ਹੈ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ‘ਪਰਮੇਸ਼ੁਰ ਦੇ ਨੇੜੇ ਆਉਣਾ ਸਾਡੇ ਲਈ ਚੰਗਾ ਹੈ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
mwb23 ਸਤੰਬਰ ਸਫ਼ਾ 11

ਸਾਡੀ ਮਸੀਹੀ ਜ਼ਿੰਦਗੀ

ਯਹੋਵਾਹ ਕੁਚਲੇ ਮਨ ਵਾਲਿਆਂ ਨੂੰ ਬਚਾਉਂਦਾ ਹੈ

ਹਰ ਕੋਈ ਕਦੇ-ਨਾ-ਕਦੇ ਦੁਖੀ ਹੁੰਦਾ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਸਾਡੀ ਯਹੋਵਾਹ ʼਤੇ ਨਿਹਚਾ ਘਟ ਗਈ ਹੈ। ਦਰਅਸਲ, ਯਹੋਵਾਹ ਨੇ ਆਪਣੇ ਬਾਰੇ ਦੱਸਿਆ ਹੈ ਕਿ ਉਹ ਵੀ ਕਦੇ-ਕਦੇ ਦੁਖੀ ਹੁੰਦਾ ਹੈ। (ਉਤ 6:5, 6) ਪਰ ਜੇ ਅਸੀਂ ਅਕਸਰ ਜਾਂ ਹਮੇਸ਼ਾ ਹੀ ਦੁਖੀ ਰਹਿੰਦੇ ਹਾਂ, ਤਾਂ ਕੀ ਕਰੀਏ?

ਯਹੋਵਾਹ ਤੋਂ ਮਦਦ ਮੰਗੋ। ਯਹੋਵਾਹ ਨੂੰ ਬਹੁਤ ਦਿਲਚਸਪੀ ਹੈ ਕਿ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ। ਉਹ ਜਾਣਦਾ ਹੈ ਕਿ ਅਸੀਂ ਕਦੋਂ ਖ਼ੁਸ਼ ਅਤੇ ਕਦੋਂ ਦੁਖੀ ਹੁੰਦੇ ਹਾਂ। ਉਹ ਇਹ ਵੀ ਜਾਣਦਾ ਹੈ ਕਿ ਅਸੀਂ ਇੱਦਾਂ ਕਿਉਂ ਸੋਚਦੇ ਅਤੇ ਮਹਿਸੂਸ ਕਰਦੇ ਹਾਂ। (ਜ਼ਬੂ 7:9ਅ) ਸਭ ਤੋਂ ਅਹਿਮ ਗੱਲ ਇਹ ਹੈ ਕਿ ਉਹ ਸਾਡੀ ਪਰਵਾਹ ਕਰਦਾ ਹੈ। ਉਹ ਸਾਡੀ ਉਦੋਂ ਵੀ ਮਦਦ ਕਰ ਸਕਦਾ ਹੋ ਜਦੋਂ ਅਸੀਂ ਉਦਾਸ ਜਾਂ ਡਿਪਰੈਸ਼ਨ ਵਿਚ ਹੁੰਦੇ ਹਾਂ।​—ਜ਼ਬੂ 34:18.

ਆਪਣੀਆਂ ਸੋਚਾਂ ਦੀ ਰਾਖੀ ਕਰੋ। ਜਦੋਂ ਅਸੀਂ ਨਿਰਾਸ਼ ਹੁੰਦੇ ਹਾਂ, ਤਾਂ ਸਾਡੀ ਸਿਰਫ਼ ਖ਼ੁਸ਼ੀ ਹੀ ਖ਼ਤਮ ਨਹੀਂ ਹੁੰਦੀ, ਸਗੋਂ ਇਸ ਦਾ ਅਸਰ ਯਹੋਵਾਹ ਨਾਲ ਸਾਡੇ ਰਿਸ਼ਤੇ ʼਤੇ ਵੀ ਪੈਂਦਾ ਹੈ। ਇਸ ਲਈ ਸਾਨੂੰ ਆਪਣੇ ਦਿਲ ਯਾਨੀ ਆਪਣੇ ਅੰਦਰ ਦੇ ਇਨਸਾਨ ਦੀ ਰਾਖੀ ਕਰਨੀ ਚਾਹੀਦੀ ਹੈ ਜਿਸ ਵਿਚ ਸਾਡੀ ਸੋਚ ਅਤੇ ਭਾਵਨਾਵਾਂ ਸ਼ਾਮਲ ਹਨ।​—ਕਹਾ 4:23.

ਡਿਪਰੈਸ਼ਨ ਦੇ ਬਾਵਜੂਦ ਭੈਣ-ਭਰਾ ਆਪਣੀ ਜ਼ਿੰਦਗੀ ਵਿਚ ਸ਼ਾਂਤੀ ਪਾ ਰਹੇ ਹਨ  ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਡਿਪਰੈਸ਼ਨ ਨਾਲ ਲੜਨ ਲਈ ਨਿੱਕੀ ਨੇ ਕਿਹੜੇ ਕਦਮ ਚੁੱਕੇ?

  • ਨਿੱਕੀ ਨੂੰ ਕਿਉਂ ਲੱਗਾ ਕਿ ਉਸ ਨੂੰ ਡਾਕਟਰ ਕੋਲ ਜਾਣ ਦੀ ਲੋੜ ਸੀ?​—ਮੱਤੀ 9:12

  • ਨਿੱਕੀ ਨੇ ਕਿਹੜੇ ਤਰੀਕਿਆਂ ਨਾਲ ਦਿਖਾਇਆ ਕਿ ਉਸ ਨੂੰ ਯਹੋਵਾਹ ʼਤੇ ਭਰੋਸਾ ਸੀ ਕਿ ਉਹ ਉਸ ਦੀ ਮਦਦ ਕਰੇਗਾ?

“ਪਹਿਰਾਬੁਰਜ” ਨੰ. 1 2023 ਜਿਸ ਦਾ ਵਿਸ਼ਾ ਹੈ “ਮਾਨਸਿਕ ਸਿਹਤ ਦਾ ਰੱਖੋ ਖ਼ਿਆਲ​​—ਪਰ ਕਿਵੇਂ?”

ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਸ ਨੂੰ 2023 ਦੇ ਪਹਿਰਾਬੁਰਜ  ਨੰ. 1 ਦੇ ਰਸਾਲੇ ਤੋਂ ਫ਼ਾਇਦਾ ਹੋਵੇਗਾ?

ਅਸੀਂ ਕਿਹੜੇ ਕਦਮ ਚੁੱਕ ਕੇ ਆਪਣੀਆਂ ਸੋਚਾਂ ਤੇ ਭਾਵਨਾਵਾਂ ਦੀ ਰਾਖੀ ਕਰ ਸਕਦੇ ਹਾਂ?

(ਡੱਬੀ ਵਿਚ ਦੱਸੀਆਂ ਉਨ੍ਹਾਂ ਆਦਤਾਂ ʼਤੇ ਨਿਸ਼ਾਨ ਲਗਾਓ ਜਿਨ੍ਹਾਂ ਵਿਚ ਤੁਸੀਂ ਸੁਧਾਰ ਕਰਨਾ ਚਾਹੁੰਦੇ ਹੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ