ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w20 ਮਈ ਸਫ਼ੇ 8-11
  • ਅੰਤ ਦੇ ਸਮੇਂ ਵਿਚ ਵਿਰੋਧੀ ਰਾਜੇ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅੰਤ ਦੇ ਸਮੇਂ ਵਿਚ ਵਿਰੋਧੀ ਰਾਜੇ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਮਿਲਦੀ-ਜੁਲਦੀ ਜਾਣਕਾਰੀ
  • ਅੰਤ ਦੇ ਸਮੇਂ ਵਿਚ “ਉੱਤਰ ਦਾ ਰਾਜਾ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਯਹੋਵਾਹ ਦੱਸਦਾ ਹੈ ਕਿ “ਬਹੁਤ ਜਲਦੀ ਕੀ-ਕੀ ਹੋਣ ਵਾਲਾ ਹੈ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਅੱਜ “ਉੱਤਰ ਦਾ ਰਾਜਾ” ਕੌਣ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਪ੍ਰਕਾਸ਼ ਦੀ ਕਿਤਾਬ​—ਇਹ ਪਰਮੇਸ਼ੁਰ ਦੇ ਦੁਸ਼ਮਣਾਂ ਦੇ ਹਸ਼ਰ ਬਾਰੇ ਕੀ ਦੱਸਦੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
w20 ਮਈ ਸਫ਼ੇ 8-11

ਅੰਤ ਦੇ ਸਮੇਂ ਵਿਚ ਵਿਰੋਧੀ ਰਾਜੇ

ਇਸ ਚਾਰਟ ਵਿਚ ਦੱਸੀਆਂ ਕੁਝ ਭਵਿੱਖਬਾਣੀਆਂ ਇੱਕੋ ਸਮੇਂ ʼਤੇ ਪੂਰੀਆਂ ਹੋਈਆਂ ਸਨ। ਇਨ੍ਹਾਂ ਤੋਂ ਸਬੂਤ ਮਿਲਦਾ ਹੈ ਕਿ ਅਸੀਂ “ਓੜਕ ਦੇ ਸਮੇਂ” ਵਿਚ ਜੀ ਰਹੇ ਹਾਂ।—ਦਾਨੀ. 12:4.

ਇਕ ਚਾਰਟ ਜਿਸ ਵਿਚ 1870 ਤੋਂ ਲੈ ਕੇ ਅੱਜ ਦੇ ਸਮੇਂ ਤਕ ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਬਾਰੇ ਭਵਿੱਖਬਾਣੀਆਂ ਹਨ ਅਤੇ ਉਨ੍ਹਾਂ ਦੀ ਪਛਾਣ ਕਰਾਈ ਗਈ ਹੈ।
  • 4 ਵਿੱਚੋਂ ਚਾਰਟ 1 ਜਿਸ ਵਿਚ ਅੰਤ ਦੇ ਸਮੇਂ ਦੀਆਂ ਕੁਝ ਭਵਿੱਖਬਾਣੀਆਂ ਦੱਸੀਆਂ ਹਨ ਜੋ ਇੱਕੋ ਸਮੇਂ ਉੱਤੇ ਅਤੇ 1870 ਤੋਂ ਲੈ ਕੇ 1918 ਦੌਰਾਨ ਪੂਰੀਆਂ ਹੋਈਆਂ ਸਨ। 1914 ਤੋਂ ਬਾਅਦ ਦੇ ਸਾਲਾਂ ਨੂੰ ਅੰਤ ਦੇ ਦਿਨ ਕਿਹਾ ਜਾਂਦਾ ਹੈ। ਭਵਿੱਖਬਾਣੀ 1: ਸੱਤ ਸਿਰਾਂ ਵਾਲਾ ਵਹਿਸ਼ੀ ਦਰਿੰਦਾ ਜੋ ਚਾਰਟ ਵਿਚ ਦੱਸੀ ਤਾਰੀਖ਼ ਤੋਂ ਵੀ ਪਹਿਲਾਂ ਹੋਂਦ ਵਿਚ ਸੀ। ਪਹਿਲੇ ਵਿਸ਼ਵ ਯੁੱਧ ਵਿਚ ਦਰਿੰਦੇ ਦਾ ਸੱਤਵਾਂ ਸਿਰ ਜ਼ਖ਼ਮੀ ਕੀਤਾ ਗਿਆ। 1917 ਤੋਂ ਉਸ ਦਾ ਸਿਰ ਠੀਕ ਹੋ ਗਿਆ ਅਤੇ ਵਹਿਸ਼ੀ ਦਰਿੰਦਾ ਦੁਬਾਰਾ ਤਾਕਤਵਰ ਬਣ ਗਿਆ। ਭਵਿੱਖਬਾਣੀ 2: 1871 ਵਿਚ ਉੱਤਰ ਦੇ ਰਾਜੇ ਅਤੇ 1870 ਵਿਚ ਦੱਖਣ ਦੇ ਰਾਜੇ ਦੀ ਪਛਾਣ ਹੋਈ। ਉੱਤਰ ਦਾ ਰਾਜਾ ਦੁਬਾਰਾ 1871 ਵਿਚ ਜਰਮਨੀ ਵਜੋਂ ਸਾਮ੍ਹਣੇ ਆਇਆ। ਪਹਿਲਾਂ ਬਰਤਾਨੀਆ ਦੱਖਣ ਦਾ ਰਾਜਾ ਸੀ, ਪਰ 1917 ਵਿਚ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਦੱਖਣ ਦਾ ਰਾਜਾ ਬਣੀ। ਭਵਿੱਖਬਾਣੀ 3: 1870 ਤੋਂ ਬਾਅਦ ਰਸਲ ਅਤੇ ਉਸ ਦੇ ਸਾਥੀਆਂ ਦੀ ਪਛਾਣ ‘ਦੂਤ’ ਯਾਨੀ ਸੰਦੇਸ਼ ਦੇਣ ਵਾਲੇ ਵਜੋਂ ਹੋਈ। 1881 ਦੇ ਸ਼ੁਰੂ ਵਿਚ ‘ਜ਼ਾਇਨਸ ਵਾਚ ਟਾਵਰ’ ਨੇ ਖ਼ੁਸ਼-ਖ਼ਬਰੀ ਦਾ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਦਿੱਤੀ। ਭਵਿੱਖਬਾਣੀ 4: 1914 ਤੋਂ ਵਾਢੀ ਦਾ ਸਮਾਂ। ਕਣਕ ਤੇ ਜੰਗਲੀ ਬੂਟੀ ਨੂੰ ਵੱਖ ਕੀਤਾ ਗਿਆ। ਭਵਿੱਖਬਾਣੀ 5: 1917 ਤੋਂ ਲੋਹੇ ਤੇ ਮਿੱਟੀ ਦੇ ਪੈਰਾਂ ਬਾਰੇ ਪਤਾ ਲੱਗਿਆ। ਇਸ ਵਿਚ ਇਹ ਵੀ ਦੱਸਿਆ ਗਿਆ: 1914 ਤੋਂ ਲੈ ਕੇ 1918 ਵਿਚ ਹੋਏ ਪਹਿਲੇ ਵਿਸ਼ਵ ਯੁੱਧ ਤਕ ਦੀਆਂ ਘਟਨਾਵਾਂ। ਯਹੋਵਾਹ ਦੇ ਲੋਕਾਂ ’ਤੇ ਪ੍ਰਭਾਵ ਪਾਉਣ ਵਾਲੀਆਂ ਘਟਨਾਵਾਂ: 1914-1918 ਤਕ ਬਰਤਾਨੀਆ ਅਤੇ ਜਰਮਨੀ ਦੇ ਬਾਈਬਲ ਸਟੂਡੈਂਟਸ ਨੂੰ ਜੇਲ੍ਹਾਂ ਵਿਚ ਸੁੱਟਿਆ ਗਿਆ। 1918 ਵਿਚ ਅਮਰੀਕਾ ਵਿਚ ਹੈੱਡ-ਕੁਆਰਟਰ ਦੇ ਭਰਾਵਾਂ ਨੂੰ ਜੇਲ੍ਹਾਂ ਵਿਚ ਸੁੱਟਿਆ ਗਿਆ।
    ਭਵਿੱਖਬਾਣੀ 1.

    ਆਇਤਾਂ: ਪ੍ਰਕਾ. 11:7; 12:13, 17; 13:1-8, 12

    ਭਵਿੱਖਬਾਣੀ: “ਵਹਿਸ਼ੀ ਦਰਿੰਦਾ” ਕਈ ਸਦੀਆਂ ਤਕ ਧਰਤੀ ਦੇ ਲੋਕਾਂ ʼਤੇ ਰਾਜ ਕਰੇਗਾ। ਅੰਤ ਦੇ ਸਮੇਂ ਵਿਚ ਉਸ ਦਾ ਸੱਤਵਾਂ ਸਿਰ ਜ਼ਖ਼ਮੀ ਹੋਵੇਗਾ। ਬਾਅਦ ਵਿਚ ਉਸ ਦਾ ਸਿਰ ਠੀਕ ਹੋਵੇਗਾ ਅਤੇ “ਧਰਤੀ ਦੇ ਸਾਰੇ ਵਾਸੀ” ਉਸ ਦੇ ਮਗਰ ਲੱਗ ਜਾਣਗੇ। ਸ਼ੈਤਾਨ ਇਸ ਦਰਿੰਦੇ ਨੂੰ ਤੀਵੀਂ ਦੀ “ਸੰਤਾਨ ਵਿੱਚੋਂ ਬਾਕੀਆਂ ਨਾਲ ਲੜਨ ਲਈ” ਉਕਸਾਵੇਗਾ।

    ਪੂਰਤੀ: ਜਲ-ਪਰਲੋ ਤੋਂ ਬਾਅਦ ਯਹੋਵਾਹ ਦਾ ਵਿਰੋਧ ਕਰਨ ਵਾਲੀਆਂ ਮਨੁੱਖੀ ਸਰਕਾਰਾਂ ਉੱਠੀਆਂ। ਕਈ ਸਦੀਆਂ ਬਾਅਦ ਪਹਿਲੇ ਵਿਸ਼ਵ ਯੁੱਧ ਦੌਰਾਨ ਬਰਤਾਨਵੀ ਸਾਮਰਾਜ ਕਾਫ਼ੀ ਕਮਜ਼ੋਰ ਹੋ ਗਿਆ। ਅਮਰੀਕਾ ਨਾਲ ਰਲ਼ਣ ਤੋਂ ਬਾਅਦ ਇਹ ਫਿਰ ਤੋਂ ਤਾਕਤਵਰ ਬਣਿਆ। ਅੰਤ ਦੇ ਸਮੇਂ ਵਿਚ ਸ਼ੈਤਾਨ ਧਰਤੀ ਦੀਆਂ ਸਾਰੀਆਂ ਸਰਕਾਰਾਂ ਨੂੰ ਪਰਮੇਸ਼ੁਰ ਦੇ ਲੋਕਾਂ ʼਤੇ ਜ਼ੁਲਮ ਢਾਹੁਣ ਲਈ ਵਰਤ ਰਿਹਾ ਹੈ।

  • ਭਵਿੱਖਬਾਣੀ 2.

    ਆਇਤਾਂ: ਦਾਨੀ. 11:25-45

    ਭਵਿੱਖਬਾਣੀ: ਅੰਤ ਦੇ ਸਮੇਂ ਵਿਚ ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਵਿਚ ਦੁਸ਼ਮਣੀ।

    ਪੂਰਤੀ: ਜਰਮਨੀ ਨੇ ਐਂਗਲੋ-ਅਮਰੀਕੀ ਵਿਸ਼ਵ-ਸ਼ਕਤੀ ਨਾਲ ਲੜਾਈ ਕੀਤੀ। 1945 ਵਿਚ ਸੋਵੀਅਤ ਸੰਘ ਅਤੇ ਇਸ ਦੇ ਸਾਥੀ ਉੱਤਰ ਦਾ ਰਾਜਾ ਬਣੇ। 1991 ਵਿਚ ਸੋਵੀਅਤ ਸੰਘ ਢਹਿ-ਢੇਰੀ ਹੋ ਗਿਆ ਅਤੇ ਬਾਅਦ ਵਿਚ ਰੂਸ ਅਤੇ ਇਸ ਦੇ ਮਿੱਤਰ ਦੇਸ਼ ਉੱਤਰ ਦਾ ਰਾਜਾ ਬਣੇ।

  • ਭਵਿੱਖਬਾਣੀ 3.

    ਆਇਤਾਂ: ਯਸਾ. 61:1; ਮਲਾ. 3:1; ਲੂਕਾ 4:18

    ਭਵਿੱਖਬਾਣੀ: ਮਸੀਹ ਦਾ ਰਾਜ ਸਥਾਪਿਤ ਕਰਨ ਤੋਂ ਪਹਿਲਾਂ ਯਹੋਵਾਹ “ਰਾਹ ਨੂੰ ਤਿਆਰ” ਕਰਨ ਲਈ ਆਪਣੇ “ਦੂਤ” ਯਾਨੀ ਸੰਦੇਸ਼ ਦੇਣ ਵਾਲੇ ਨੂੰ ਘੱਲੇਗਾ। ਇਹ ਸਮੂਹ “ਗ਼ਰੀਬਾਂ ਨੂੰ ਖ਼ੁਸ਼ ਖ਼ਬਰੀ” ਸੁਣਾਉਣੀ ਸ਼ੁਰੂ ਕਰੇਗਾ।

    ਪੂਰਤੀ: 1870 ਤੋਂ ਭਰਾ ਸੀ. ਟੀ. ਰਸਲ ਅਤੇ ਉਸ ਦੇ ਸਾਥੀਆਂ ਨੇ ਬਾਈਬਲ ਦੀ ਸਹੀ ਸਮਝ ਦੇਣ ਲਈ ਜੋਸ਼ ਦਿਖਾਇਆ। 1881 ਤੋਂ ਉਨ੍ਹਾਂ ਨੇ ਪਰਮੇਸ਼ੁਰ ਦੇ ਸੇਵਕਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਪ੍ਰਚਾਰ ਕਰਨ। ਉਨ੍ਹਾਂ ਨੇ “1,000 ਪ੍ਰਚਾਰਕਾਂ ਦੀ ਲੋੜ” ਅਤੇ “ਪ੍ਰਚਾਰ ਕਰਨ ਲਈ ਚੁਣੇ ਗਏ” ਨਾਂ ਦੇ ਲੇਖ ਛਾਪੇ।

  • ਭਵਿੱਖਬਾਣੀ 4.

    ਆਇਤਾਂ: ਮੱਤੀ 13:24-30, 36-43

    ਭਵਿੱਖਬਾਣੀ: ਇਕ ਦੁਸ਼ਮਣ ਨੇ ਕਣਕ ਦੇ ਖੇਤ ਵਿਚ ਜੰਗਲੀ ਬੂਟੀ ਦੇ ਬੀ ਬੀਜ ਦਿੱਤੇ ਜਿਨ੍ਹਾਂ ਕਰਕੇ ਕਣਕ ਦੇ ਬੂਟੇ ਦਿਖਾਈ ਨਹੀਂ ਦੇਣਗੇ। ਫਿਰ ਵਾਢੀ ਦੇ ਸਮੇਂ ਜੰਗਲੀ ਬੂਟੀ ਨੂੰ ਕਣਕ ਤੋਂ ਵੱਖ ਕੀਤਾ ਜਾਵੇਗਾ।

    ਪੂਰਤੀ: 1870 ਤੋਂ ਸੱਚੇ ਮਸੀਹੀਆਂ ਅਤੇ ਝੂਠੇ ਮਸੀਹੀਆਂ ਵਿਚ ਫ਼ਰਕ ਦੇਖਣਾ ਸੌਖਾ ਹੁੰਦਾ ਗਿਆ। ਅੰਤ ਦੇ ਸਮੇਂ ਦੌਰਾਨ ਸੱਚੇ ਮਸੀਹੀਆਂ ਨੂੰ ਇਕੱਠਾ ਕਰ ਕੇ ਝੂਠੇ ਮਸੀਹੀਆਂ ਤੋਂ ਵੱਖ ਕੀਤਾ ਗਿਆ।

  • ਭਵਿੱਖਬਾਣੀ 5.

    ਆਇਤਾਂ: ਦਾਨੀ. 2:31-33, 41-43

    ਭਵਿੱਖਬਾਣੀ: ਵੱਖੋ-ਵੱਖਰੀਆਂ ਧਾਤਾਂ ਤੋਂ ਬਣੀ ਹੋਈ ਮੂਰਤ ਦੇ ਪੈਰ ਲੋਹੇ ਤੇ ਮਿੱਟੀ ਦੇ ਹਨ।

    ਪੂਰਤੀ: ਮਿੱਟੀ ਉਨ੍ਹਾਂ ਆਮ ਲੋਕਾਂ ਨੂੰ ਦਰਸਾਉਂਦੀ ਹੈ ਜਿਨ੍ਹਾਂ ʼਤੇ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਹਕੂਮਤ ਚਲਾਉਂਦੀ ਹੈ। ਪਰ ਲੋਕ ਇਨ੍ਹਾਂ ਸਰਕਾਰਾਂ ਦਾ ਵਿਰੋਧ ਕਰਦੇ ਹਨ ਜਿਸ ਕਰਕੇ ਇਹ ਵਿਸ਼ਵ ਸ਼ਕਤੀ ਆਪਣੀ ਪੂਰੀ ਤਾਕਤ ਨਾਲ ਰਾਜ ਨਹੀਂ ਕਰ ਸਕਦੀ।

  • 4 ਵਿੱਚੋਂ ਚਾਰਟ 2 ਜਿਸ ਵਿਚ ਅੰਤ ਦੇ ਸਮੇਂ ਦੀਆਂ ਕੁਝ ਭਵਿੱਖਬਾਣੀਆਂ ਦੱਸੀਆਂ ਹਨ ਜੋ ਇੱਕੋ ਸਮੇਂ ਉੱਤੇ ਅਤੇ 1919 ਤੋਂ ਲੈ ਕੇ 1945 ਦੌਰਾਨ ਪੂਰੀਆਂ ਹੋਈਆਂ ਸਨ। 1945 ਵਿਚ ਜਰਮਨੀ ਦੀ ਉੱਤਰ ਦੇ ਰਾਜੇ ਵਜੋਂ ਪਛਾਣ ਹੋਈ। ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਦੀ ਪਛਾਣ ਦੱਖਣ ਦੇ ਰਾਜੇ ਵਜੋਂ ਹੋਈ। ਭਵਿੱਖਬਾਣੀ 6: 1919 ਵਿਚ ਚੁਣੇ ਹੋਏ ਮਸੀਹੀਆਂ ਨੂੰ ਸ਼ੁੱਧ ਮੰਡਲੀ ਵਿਚ ਇਕੱਠਾ ਕੀਤਾ ਗਿਆ। 1919 ਤੋਂ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਜਾਣ ਲੱਗਾ ਅਤੇ ਹਾਲੇ ਵੀ ਹੋ ਰਿਹਾ ਹੈ। ਭਵਿੱਖਬਾਣੀ 7: 1920 ਵਿਚ ਰਾਸ਼ਟਰ-ਸੰਘ ਦੀ ਸਥਾਪਨਾ ਹੋਈ ਅਤੇ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਣ ਤਕ ਉਹ ਕੰਮ ਕਰਦਾ ਰਿਹਾ। ਇਸ ਵਿਚ ਇਹ ਵੀ ਦੱਸਿਆ ਗਿਆ: ਭਵਿੱਖਬਾਣੀ 1, ਸੱਤ ਸਿਰਾਂ ਵਾਲਾ ਵਹਿਸ਼ੀ ਦਰਿੰਦਾ ਜੋ ਹਾਲੇ ਵੀ ਕੰਮ ਕਰਦਾ ਹੈ। ਭਵਿੱਖਬਾਣੀ 5, ਲੋਹੇ ਅਤੇ ਮਿੱਟੀ ਦੇ ਪੈਰ ਜੋ ਹਾਲੇ ਵੀ ਕੰਮ ਕਰ ਰਹੇ ਹਨ। 1939 ਤੋਂ ਲੈ ਕੇ 1945 ਵਿਚ ਹੋਏ ਦੂਸਰੇ ਵਿਸ਼ਵ ਯੁੱਧ ਤਕ ਦੀਆਂ ਘਟਨਾਵਾਂ। ਯਹੋਵਾਹ ਦੇ ਲੋਕਾਂ ’ਤੇ ਪ੍ਰਭਾਵ ਪਾਉਣ ਵਾਲੀਆਂ ਘਟਨਾਵਾਂ: ਜਰਮਨੀ ਵਿਚ 1933-1945 ਤਕ 11,000 ਤੋਂ ਜ਼ਿਆਦਾ ਗਵਾਹਾਂ ਨੂੰ ਕੈਦ ਹੋਈ। ਬਰਤਾਨੀਆ ਵਿਚ 1939-1945 ਤਕ ਲਗਭਗ 1,600 ਗਵਾਹਾਂ ਨੂੰ ਕੈਦ ਹੋਈ। ਅਮਰੀਕਾ ਵਿਚ 1940-1944 ਤਕ ਗਵਾਹਾਂ ਉੱਤੇ 2,500 ਤੋਂ ਜ਼ਿਆਦਾ ਵਾਰ ਹਮਲੇ ਹੋਏ।
    ਭਵਿੱਖਬਾਣੀ 6.

    ਆਇਤਾਂ: ਮੱਤੀ 13:30; 24:14, 45; 28:19, 20

    ਭਵਿੱਖਬਾਣੀ: “ਕਣਕ” ਨੂੰ “ਕੋਠੀ” ਵਿਚ ਇਕੱਠਾ ਕੀਤਾ ਜਾਵੇਗਾ ਅਤੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ “ਨੌਕਰਾਂ-ਚਾਕਰਾਂ” ਦਾ ਮੁਖਤਿਆਰ ਬਣਾਇਆ ਜਾਵੇਗਾ। ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ “ਪੂਰੀ ਦੁਨੀਆਂ ਵਿਚ” ਹੋਣਾ ਸ਼ੁਰੂ ਹੋਵੇਗਾ।

    ਪੂਰਤੀ: 1919 ਵਿਚ ਵਫ਼ਾਦਾਰ ਨੌਕਰ ਨੂੰ ਪਰਮੇਸ਼ੁਰ ਦੇ ਲੋਕਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਮਿਲੀ। ਇਸ ਸਮੇਂ ਤੋਂ ਬਾਈਬਲ ਸਟੂਡੈਂਟਸ ਪ੍ਰਚਾਰ ਦਾ ਕੰਮ ਹੋਰ ਜ਼ੋਰ-ਸ਼ੋਰ ਨਾਲ ਕਰਨ ਲੱਗੇ। ਅੱਜ ਯਹੋਵਾਹ ਦੇ ਗਵਾਹ 200 ਤੋਂ ਵੱਧ ਦੇਸ਼ਾਂ ਵਿਚ ਪ੍ਰਚਾਰ ਕਰਦੇ ਹਨ ਅਤੇ 1,000 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨ ਛਾਪਦੇ ਹਨ।

  • ਭਵਿੱਖਬਾਣੀ 7.

    ਆਇਤਾਂ: ਦਾਨੀ. 12:11; ਪ੍ਰਕਾ. 13:11, 14, 15

    ਭਵਿੱਖਬਾਣੀ: ਦੋ ਸਿੰਗਾਂ ਵਾਲਾ ਵਹਿਸ਼ੀ ਦਰਿੰਦਾ ਧਰਤੀ ਉੱਤੇ ਰਹਿੰਦੇ ਸਾਰੇ ਲੋਕਾਂ ਨੂੰ “ਵਹਿਸ਼ੀ ਦਰਿੰਦੇ ਦੀ ਮੂਰਤੀ” ਬਣਾਉਣ ਲਈ ਕਹੇਗਾ ਅਤੇ ਆਪ “ਮੂਰਤੀ ਵਿਚ ਜਾਨ” ਪਾਵੇਗਾ।

    ਪੂਰਤੀ: ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੇ ਰਾਸ਼ਟਰ-ਸੰਘ ਨੂੰ ਬਣਾਉਣ ਵਿਚ ਪਹਿਲ ਕੀਤੀ। ਹੋਰ ਕੌਮਾਂ ਵੀ ਰਾਸ਼ਟਰ-ਸੰਘ ਦਾ ਹਿੱਸਾ ਬਣ ਗਈਆਂ। 1926 ਤੋਂ 1933 ਤਕ ਉੱਤਰ ਦਾ ਰਾਜਾ ਵੀ ਰਾਸ਼ਟਰ-ਸੰਘ ਦਾ ਹਿੱਸਾ ਰਿਹਾ। ਰਾਸ਼ਟਰ-ਸੰਘ ਵਾਂਗ ਸੰਯੁਕਤ ਰਾਸ਼ਟਰ-ਸੰਘ (UN) ਨੂੰ ਉਹ ਮਹਿਮਾ ਦਿੱਤੀ ਜਾਂਦੀ ਹੈ ਜੋ ਸਿਰਫ਼ ਪਰਮੇਸ਼ੁਰ ਦੇ ਰਾਜ ਨੂੰ ਮਿਲਣੀ ਚਾਹੀਦੀ ਹੈ।

  • 4 ਵਿੱਚੋਂ ਚਾਰਟ 3 ਜਿਸ ਵਿਚ ਅੰਤ ਦੇ ਸਮੇਂ ਦੀਆਂ ਕੁਝ ਭਵਿੱਖਬਾਣੀਆਂ ਦੱਸੀਆਂ ਹਨ ਜੋ ਇੱਕੋ ਸਮੇਂ ਉੱਤੇ ਅਤੇ 1945 ਤੋਂ ਲੈ ਕੇ 1991 ਦੌਰਾਨ ਪੂਰੀਆਂ ਹੋਈਆਂ ਸਨ। ਸੋਵੀਅਤ ਸੰਘ ਅਤੇ ਉਸ ਦੇ ਮਿੱਤਰ ਦੇਸ਼ਾਂ ਦੀ ਪਛਾਣ 1991 ਤਕ ਉੱਤਰ ਦੇ ਰਾਜੇ ਵਜੋਂ ਰਹੀ ਅਤੇ ਇਸ ਤੋਂ ਬਾਅਦ ਰੂਸ ਅਤੇ ਉਸ ਦੇ ਮਿੱਤਰ ਦੇਸ਼ ਉੱਤਰ ਦਾ ਰਾਜਾ ਬਣੇ। ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਦੀ ਪਛਾਣ ਦੱਖਣ ਦੇ ਰਾਜੇ ਵਜੋਂ ਹੋਈ। ਭਵਿੱਖਬਾਣੀ 8: ਪ੍ਰਮਾਣੂ ਬੰਬ ਡਿੱਗਣ ਕਰਕੇ ਖੁੰਬ ਦੇ ਆਕਾਰ ਵਿਚ ਬਣਿਆ ਇਕ ਬੱਦਲ ਜੋ ਦਰਸਾਉਂਦਾ ਹੈ ਕਿ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੇ ਕਿੰਨੀ ਤਬਾਹੀ ਮਚਾਈ। ਭਵਿੱਖਬਾਣੀ 9: 1945 ਵਿਚ ਸੰਯੁਕਤ ਰਾਸ਼ਟਰ-ਸੰਘ ਦੀ ਸਥਾਪਨਾ ਹੋਈ ਜਿਸ ਨੇ ਰਾਸ਼ਟਰ-ਸੰਘ ਦੀ ਜਗ੍ਹਾ ਲੈ ਲਈ। ਇਸ ਵਿਚ ਇਹ ਵੀ ਦੱਸਿਆ ਗਿਆ: ਭਵਿੱਖਬਾਣੀ 1, ਸੱਤ ਸਿਰਾਂ ਵਾਲਾ ਵਹਿਸ਼ੀ ਦਰਿੰਦਾ ਜੋ ਹਾਲੇ ਵੀ ਕੰਮ ਕਰਦਾ ਹੈ। ਭਵਿੱਖਬਾਣੀ 5, ਲੋਹੇ ਅਤੇ ਮਿੱਟੀ ਦੇ ਪੈਰ ਜੋ ਹਾਲੇ ਵੀ ਕੰਮ ਕਰ ਰਹੇ ਹਨ। ਭਵਿੱਖਬਾਣੀ 6, 1945 ਵਿਚ 1,56,000 ਤੋਂ ਜ਼ਿਆਦਾ ਪ੍ਰਚਾਰਕ। 1991 ਵਿਚ 42,78,000 ਤੋਂ ਜ਼ਿਆਦਾ ਪ੍ਰਚਾਰਕ। ਯਹੋਵਾਹ ਦੇ ਲੋਕਾਂ ’ਤੇ ਪ੍ਰਭਾਵ ਪਾਉਣ ਵਾਲੀਆਂ ਘਟਨਾਵਾਂ: ਸੋਵੀਅਤ ਸੰਘ ਵਿਚ 1945-1951 ਦੌਰਾਨ ਹਜ਼ਾਰਾਂ ਹੀ ਗਵਾਹਾਂ ਨੂੰ ਸਾਇਬੇਰੀਆ ਭੇਜਿਆ ਗਿਆ।
    ਭਵਿੱਖਬਾਣੀ 8.

    ਆਇਤਾਂ: ਦਾਨੀ. 8:23, 24

    ਭਵਿੱਖਬਾਣੀ: ਇਕ ਜ਼ਾਲਮ ਰਾਜਾ “ਅਚਰਜ ਡੌਲ ਨਾਲ ਮਾਰ ਸੁੱਟੇਗਾ।”

    ਪੂਰਤੀ: ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੇ ਬਹੁਤ ਤਬਾਹੀ ਮਚਾਈ ਹੈ। ਮਿਸਾਲ ਲਈ, ਦੂਸਰੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਨੇ ਦੁਸ਼ਮਣ ਦੇਸ਼ ਉੱਤੇ ਦੋ ਪ੍ਰਮਾਣੂ ਬੰਬ ਸੁੱਟ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤਾ।

  • ਭਵਿੱਖਬਾਣੀ 9.

    ਆਇਤਾਂ: ਦਾਨੀ. 11:31; ਪ੍ਰਕਾ. 17:3, 7-11

    ਭਵਿੱਖਬਾਣੀ: ਦਸ ਸਿੰਗਾਂ ਵਾਲਾ “ਗੂੜ੍ਹੇ ਲਾਲ ਰੰਗ” ਦਾ ਦਰਿੰਦਾ ਅਥਾਹ ਕੁੰਡ ਵਿੱਚੋਂ ਨਿਕਲੇਗਾ ਅਤੇ ਉਹ ਅੱਠਵਾਂ ਰਾਜਾ ਹੋਵੇਗਾ। ਦਾਨੀਏਲ ਦੀ ਕਿਤਾਬ ਵਿਚ ਇਸ ਰਾਜੇ ਨੂੰ “ਵਿਗਾੜਨ ਵਾਲੀ ਘਿਣਾਉਣੀ ਵਸਤ” ਕਿਹਾ ਗਿਆ ਹੈ।

    ਪੂਰਤੀ: ਰਾਸ਼ਟਰ-ਸੰਘ ਦੂਸਰੇ ਵਿਸ਼ਵ ਯੁੱਧ ਦੌਰਾਨ ਕਮਜ਼ੋਰ ਪੈ ਗਿਆ। ਯੁੱਧ ਤੋਂ ਬਾਅਦ ਸੰਯੁਕਤ ਰਾਸ਼ਟਰ-ਸੰਘ ਨੂੰ ਉਸ ਦੀ ਜਗ੍ਹਾ ‘ਰੱਖਿਆ’ ਗਿਆ। ਰਾਸ਼ਟਰ-ਸੰਘ ਵਾਂਗ ਸੰਯੁਕਤ ਰਾਸ਼ਟਰ-ਸੰਘ ਨੂੰ ਉਹ ਮਹਿਮਾ ਦਿੱਤੀ ਜਾਂਦੀ ਹੈ ਜੋ ਪਰਮੇਸ਼ੁਰ ਦੇ ਰਾਜ ਨੂੰ ਮਿਲਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ-ਸੰਘ ਧਰਮਾਂ ʼਤੇ ਹਮਲਾ ਕਰੇਗਾ।

  • 4 ਵਿੱਚੋਂ ਚਾਰਟ 4 ਜਿਸ ਵਿਚ ਅੰਤ ਦੇ ਸਮੇਂ ਦੀਆਂ ਕੁਝ ਭਵਿੱਖਬਾਣੀਆਂ ਦੱਸੀਆਂ ਹਨ ਜੋ ਇੱਕੋ ਸਮੇਂ ਉੱਤੇ ਅਤੇ ਹੁਣ ਤੋਂ ਲੈ ਕੇ ਆਰਮਾਗੇਡਨ ਤਕ ਹੋਣਗੀਆਂ। ਰੂਸ ਅਤੇ ਉਸ ਦੇ ਮਿੱਤਰ ਦੇਸ਼ਾਂ ਦੀ ਪਛਾਣ ਉੱਤਰ ਦੇ ਰਾਜੇ ਵਜੋਂ ਹੋਈ ਹੈ। ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਦੀ ਪਛਾਣ ਦੱਖਣ ਦੇ ਰਾਜੇ ਵਜੋਂ ਹੋਈ ਹੈ। ਭਵਿੱਖਬਾਣੀ 10: ਦੁਨੀਆਂ ਦੇ ਨੇਤਾ ‘ਸ਼ਾਂਤੀ ਅਤੇ ਸੁਰੱਖਿਆ’ ਦਾ ਐਲਾਨ ਕਰਦੇ ਹਨ। ਇਸ ਤੋਂ ਬਾਅਦ ਮਹਾਂਕਸ਼ਟ ਸ਼ੁਰੂ ਹੋ ਜਾਂਦਾ ਹੈ। ਭਵਿੱਖਬਾਣੀ 11: ਕੌਮਾਂ ਝੂਠੇ ਧਰਮਾਂ ਦੇ ਸੰਗਠਨਾਂ ’ਤੇ ਹਮਲਾ ਕਰਦੀਆਂ ਹੋਈਆਂ। ਭਵਿੱਖਬਾਣੀ 12: ਦੁਨੀਆਂ ਦੀਆਂ ਸਰਕਾਰਾਂ ਪਰਮੇਸ਼ੁਰ ਦੇ ਲੋਕਾਂ ’ਤੇ ਹਮਲਾ ਕਰਦੀਆਂ ਹੋਈਆਂ। ਬਾਕੀ ਬਚੇ ਚੁਣੇ ਹੋਏ ਮਸੀਹੀਆਂ ਨੂੰ ਸਵਰਗ ਵਿਚ ਇਕੱਠਾ ਕੀਤਾ ਜਾ ਰਿਹਾ ਹੈ। ਭਵਿੱਖਬਾਣੀ 13: ਆਰਮਾਗੇਡਨ। ਚਿੱਟੇ ਘੋੜੇ ਦਾ ਸਵਾਰ ਜਿੱਤ ਜਾਂਦਾ ਹੈ। ਸੱਤ ਸਿਰਾਂ ਵਾਲੇ ਵਹਿਸ਼ੀ ਦਰਿੰਦੇ ਨੂੰ ਨਾਸ਼ ਕੀਤਾ ਜਾ ਰਿਹਾ ਹੈ; ਵੱਡੀ ਮੂਰਤ ਦੇ ਲੋਹੇ ਅਤੇ ਮਿੱਟੀ ਦੇ ਪੈਰਾਂ ਨੂੰ ਚਕਨਾਚੂਰ ਕੀਤਾ ਜਾ ਰਿਹਾ। ਇਸ ਵਿਚ ਇਹ ਵੀ ਦੱਸਿਆ ਗਿਆ: ਭਵਿੱਖਬਾਣੀ 1, ਸੱਤ ਸਿਰਾਂ ਵਾਲਾ ਵਹਿਸ਼ੀ ਦਰਿੰਦਾ ਆਰਮਾਗੇਡਨ ਤਕ ਕੰਮ ਕਰਦਾ ਹੈ। ਭਵਿੱਖਬਾਣੀ 5, ਲੋਹੇ ਅਤੇ ਮਿੱਟੀ ਦੇ ਪੈਰ ਆਰਮਾਗੇਡਨ ਤਕ ਕੰਮ ਕਰ ਰਹੇ ਹਨ। ਭਵਿੱਖਬਾਣੀ 6, ਅੱਜ 86,80,000 ਤੋਂ ਜ਼ਿਆਦਾ ਪ੍ਰਚਾਰਕ। ਯਹੋਵਾਹ ਦੇ ਲੋਕਾਂ ’ਤੇ ਪ੍ਰਭਾਵ ਪਾਉਣ ਵਾਲੀਆਂ ਘਟਨਾਵਾਂ: 2017 ਵਿਚ ਰੂਸ ਦੇ ਅਧਿਕਾਰੀਆਂ ਨੇ ਗਵਾਹਾਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਅਤੇ ਬ੍ਰਾਂਚ ਦੀਆਂ ਇਮਾਰਤਾਂ ’ਤੇ ਕਬਜ਼ਾ ਕਰ ਲਿਆ।
    ਭਵਿੱਖਬਾਣੀ 10 ਅਤੇ 11.

    ਆਇਤਾਂ: 1 ਥੱਸ. 5:3; ਪ੍ਰਕਾ. 17:16

    ਭਵਿੱਖਬਾਣੀ: ਕੌਮਾਂ “ਸ਼ਾਂਤੀ ਅਤੇ ਸੁਰੱਖਿਆ” ਦਾ ਐਲਾਨ ਕਰਨਗੀਆਂ ਅਤੇ “ਦਸ ਸਿੰਗ” ਤੇ “ਵਹਿਸ਼ੀ ਦਰਿੰਦਾ” ਉਸ “ਕੰਜਰੀ” ʼਤੇ ਹਮਲਾ ਕਰ ਕੇ ਉਸ ਨੂੰ ਨਾਸ਼ ਕਰਨਗੇ। ਇਸ ਤੋਂ ਬਾਅਦ ਕੌਮਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ।

    ਪੂਰਤੀ: ਕੌਮਾਂ ਦਾਅਵਾ ਕਰਨਗੀਆਂ ਕਿ ਉਨ੍ਹਾਂ ਨੇ ਸ਼ਾਂਤੀ ਅਤੇ ਸੁਰੱਖਿਆ ਕਾਇਮ ਕਰ ਲਈ ਹੈ। ਫਿਰ ਸੰਯੁਕਤ ਰਾਸ਼ਟਰ-ਸੰਘ ਦਾ ਸਾਥ ਦੇਣ ਵਾਲੀਆਂ ਕੌਮਾਂ ਝੂਠੇ ਧਰਮਾਂ ਦਾ ਨਾਸ਼ ਕਰਨਗੀਆਂ। ਇਸ ਨਾਲ ਮਹਾਂਕਸ਼ਟ ਸ਼ੁਰੂ ਹੋ ਜਾਵੇਗਾ। ਇਹ ਕਸ਼ਟ ਉਦੋਂ ਖ਼ਤਮ ਹੋਵੇਗਾ ਜਦੋਂ ਆਰਮਾਗੇਡਨ ਵੇਲੇ ਸ਼ੈਤਾਨ ਦੀ ਦੁਨੀਆਂ ਦਾ ਨਾਸ਼ ਹੋਵੇਗਾ।

  • ਭਵਿੱਖਬਾਣੀ 12.

    ਆਇਤਾਂ: ਹਿਜ਼. 38:11, 14-17; ਮੱਤੀ 24:31

    ਭਵਿੱਖਬਾਣੀ: ਗੋਗ ਪਰਮੇਸ਼ੁਰ ਦੇ ਲੋਕਾਂ ʼਤੇ ਹਮਲਾ ਕਰੇਗਾ। ਫਿਰ ਦੂਤ ‘ਚੁਣੇ ਹੋਇਆਂ’ ਨੂੰ ਇਕੱਠਾ ਕਰਨਗੇ।

    ਪੂਰਤੀ: ਉੱਤਰ ਦਾ ਰਾਜਾ ਅਤੇ ਹੋਰ ਸਰਕਾਰਾਂ ਪਰਮੇਸ਼ੁਰ ਦੇ ਲੋਕਾਂ ʼਤੇ ਹਮਲਾ ਕਰਨਗੀਆਂ। ਇਸ ਹਮਲੇ ਦੇ ਸ਼ੁਰੂ ਹੋਣ ਤੋਂ ਬਾਅਦ ਧਰਤੀ ʼਤੇ ਬਾਕੀ ਬਚੇ ਚੁਣੇ ਹੋਏ ਮਸੀਹੀਆਂ ਨੂੰ ਸਵਰਗ ਲਿਜਾਇਆ ਜਾਵੇਗਾ।

  • ਭਵਿੱਖਬਾਣੀ 13.

    ਆਇਤਾਂ: ਹਿਜ਼. 38:18-23; ਦਾਨੀ. 2:34, 35, 44, 45; ਪ੍ਰਕਾ. 6:2; 16:14, 16; 17:14; 19:20

    ਭਵਿੱਖਬਾਣੀ: ‘ਚਿੱਟੇ ਘੋੜੇ ਦਾ ਸਵਾਰ,’ ਗੋਗ ਅਤੇ ਉਸ ਦੀਆਂ ਫ਼ੌਜਾਂ ਨੂੰ ਖ਼ਤਮ ਕਰ ਕੇ “ਪੂਰੀ ਤਰ੍ਹਾਂ ਜਿੱਤ ਹਾਸਲ” ਕਰੇਗਾ। “ਵਹਿਸ਼ੀ ਦਰਿੰਦੇ” ਨੂੰ “ਗੰਧਕ ਨਾਲ ਬਲ਼ਦੀ ਅੱਗ ਦੀ ਝੀਲ ਵਿਚ ਸੁੱਟ ਦਿੱਤਾ” ਜਾਵੇਗਾ ਅਤੇ ਵੱਡੀ ਮੂਰਤ ਨੂੰ ਤਬਾਹ ਕਰ ਦਿੱਤਾ ਜਾਵੇਗਾ।

    ਪੂਰਤੀ: ਯਿਸੂ ਮਸੀਹ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਆਪਣੇ ਲੋਕਾਂ ਨੂੰ ਬਚਾਵੇਗਾ। ਉਹ 1,44,000 ਚੁਣੇ ਹੋਏ ਰਾਜਿਆਂ ਅਤੇ ਦੂਤਾਂ ਨਾਲ ਰਲ਼ ਕੇ ਕੌਮਾਂ ਦੇ ਗੱਠਜੋੜ ਯਾਨੀ ਸ਼ੈਤਾਨ ਅਧੀਨ ਸਾਰੀ ਸਿਆਸਤ ਦਾ ਨਾਸ਼ ਕਰੇਗਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ