ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w21 ਜੂਨ ਸਫ਼ਾ 25
  • ਕੀ ਤੁਸੀਂ ਜਾਣਦੇ ਹੋ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਸੀਂ ਜਾਣਦੇ ਹੋ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਟੈਕਸ ਦੇਣਾ ਜ਼ਰੂਰੀ ਹੈ?
    ਪਹਿਰਾਬੁਰਜ: ਕੀ ਟੈਕਸ ਦੇਣਾ ਜ਼ਰੂਰੀ ਹੈ?
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
w21 ਜੂਨ ਸਫ਼ਾ 25
ਯਿਸੂ ਨੇ ਹੱਥ ਵਿਚ ਇਕ ਦੀਨਾਰ ਫੜਿਆ ਹੋਇਆ ਹੈ।

ਕੀ ਤੁਸੀਂ ਜਾਣਦੇ ਹੋ?

ਯਿਸੂ ਦੇ ਦਿਨਾਂ ਵਿਚ ਲੋਕਾਂ ਨੂੰ ਕਿਹੜੇ-ਕਿਹੜੇ ਟੈਕਸ ਦੇਣੇ ਪੈਂਦੇ ਸਨ?

ਸ਼ੁਰੂ ਤੋਂ ਇਜ਼ਰਾਈਲੀ ਸੱਚੀ ਭਗਤੀ ਦਾ ਸਮਰਥਨ ਕਰਨ ਲਈ ਪੈਸੇ ਦਾਨ ਕਰਦੇ ਸਨ। ਪਰ ਯਿਸੂ ਦੇ ਦਿਨਾਂ ਵਿਚ ਯਹੂਦੀਆਂ ਨੂੰ ਬਹੁਤ ਸਾਰੇ ਟੈਕਸ ਦੇਣੇ ਪੈਂਦੇ ਸਨ ਜਿਸ ਕਰਕੇ ਉਨ੍ਹਾਂ ਦਾ ਜੀਉਣਾ ਔਖਾ ਹੋ ਗਿਆ ਸੀ।

ਪਰਮੇਸ਼ੁਰ ਦੇ ਪਵਿੱਤਰ ਸਥਾਨ ਵਿਚ ਸੱਚੀ ਭਗਤੀ ਦਾ ਸਮਰਥਨ ਕਰਨ ਲਈ ਸਾਰੇ ਯਹੂਦੀ ਆਦਮੀਆਂ ਨੂੰ ਹਰ ਸਾਲ ਅੱਧਾ ਸ਼ੇਕੇਲ (ਦੋ ਦਰਾਖਮਾ) ਦੇਣ ਲਈ ਕਿਹਾ ਗਿਆ ਸੀ। ਪਹਿਲੀ ਸਦੀ ਵਿਚ ਇਸ ਟੈਕਸ ਦੀ ਵਰਤੋਂ ਹੇਰੋਦੇਸ ਦੁਆਰਾ ਬਣਾਏ ਮੰਦਰ ਦੀ ਦੇਖ-ਭਾਲ ਕਰਨ ਅਤੇ ਬਲੀਦਾਨ ਚੜ੍ਹਾਉਣ ਲਈ ਕੀਤੀ ਜਾਂਦੀ ਸੀ। ਇਸ ਟੈਕਸ ਬਾਰੇ ਕੁਝ ਯਹੂਦੀਆਂ ਨੇ ਪਤਰਸ ਨੂੰ ਪੁੱਛਿਆ, ਕੀ ਯਿਸੂ ਨੇ ਇਹ ਟੈਕਸ ਦਿੱਤਾ ਹੈ? ਯਿਸੂ ਨੇ ਕਿਹਾ ਸੀ ਕਿ ਇਹ ਟੈਕਸ ਦੇਣ ਵਿਚ ਕੋਈ ਬੁਰਾਈ ਨਹੀਂ ਹੈ। ਉਸ ਨੇ ਪਤਰਸ ਨੂੰ ਕਿਹਾ ਕਿ ਉਹ ਸਿੱਕਾ ਲੈ ਕੇ ਆਪਣਾ ਤੇ ਉਸ ਦਾ ਟੈਕਸ ਭਰ ਦੇਵੇ।​—ਮੱਤੀ 17:24-27.

ਉਸ ਵੇਲੇ ਪਰਮੇਸ਼ੁਰ ਦੇ ਲੋਕਾਂ ਨੂੰ ਇਕ ਹੋਰ ਟੈਕਸ ਦੇਣਾ ਪੈਂਦਾ ਸੀ ਜਿਸ ਨੂੰ ਦਸਵਾਂ ਹਿੱਸਾ ਕਿਹਾ ਜਾਂਦਾ ਸੀ। ਇਸ ਦਾ ਮਤਲਬ ਸੀ ਕਿ ਉਨ੍ਹਾਂ ਨੂੰ ਆਪਣੀ ਫ਼ਸਲ ਜਾਂ ਕਮਾਈ ਦਾ ਦਸਵਾਂ ਹਿੱਸਾ ਦੇਣਾ ਪੈਂਦਾ ਸੀ। (ਲੇਵੀ. 27:30-32; ਗਿਣ. 18:26-28) ਪਰ ਯਿਸੂ ਦੇ ਜ਼ਮਾਨੇ ਦੇ ਧਾਰਮਿਕ ਆਗੂ ਇਸ ਗੱਲ ʼਤੇ ਜ਼ੋਰ ਦਿੰਦੇ ਸਨ ਕਿ ਯਹੂਦੀਆਂ ਨੂੰ ਹਰ ਸਬਜ਼ੀ, ਇੱਥੋਂ ਤਕ ਕਿ “ਪੁਦੀਨੇ, ਕੌੜੀ ਸੌਂਫ ਅਤੇ ਜੀਰੇ” ਦਾ ਦਸਵਾਂ ਹਿੱਸਾ ਦਿੰਦੇ ਰਹਿਣਾ ਚਾਹੀਦਾ ਸੀ। ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਦਸਵਾਂ ਹਿੱਸਾ ਦੇਣਾ ਗ਼ਲਤ ਹੈ, ਪਰ ਉਸ ਨੇ ਕਿਹਾ ਸੀ ਕਿ ਜਿਸ ਤਰੀਕੇ ਨਾਲ ਗ੍ਰੰਥੀ ਅਤੇ ਫ਼ਰੀਸੀ ਇਸ ਕਾਨੂੰਨ ਨੂੰ ਲਾਗੂ ਕਰ ਰਹੇ ਸਨ, ਉਹ ਗ਼ਲਤ ਸੀ।​—ਮੱਤੀ 23:23.

ਉਸ ਵੇਲੇ ਰੋਮੀ ਰਾਜ ਕਰਦੇ ਸਨ ਅਤੇ ਯਹੂਦੀਆਂ ਨੂੰ ਉਨ੍ਹਾਂ ਨੂੰ ਵੀ ਬਹੁਤ ਸਾਰੇ ਟੈਕਸ ਦੇਣੇ ਪੈਂਦੇ ਸਨ। ਉਦਾਹਰਣ ਲਈ, ਜਿਨ੍ਹਾਂ ਲੋਕਾਂ ਕੋਲ ਆਪਣੀ ਜ਼ਮੀਨ ਹੁੰਦੀ ਸੀ, ਉਨ੍ਹਾਂ ਨੂੰ ਪੈਸੇ ਜਾਂ ਚੀਜ਼ਾਂ ਦੇ ਕੇ ਇਸ ਦਾ ਟੈਕਸ ਦੇਣਾ ਪੈਂਦਾ ਸੀ। ਅਨੁਮਾਨ ਲਾਇਆ ਗਿਆ ਹੈ ਕਿ ਲੋਕਾਂ ਨੂੰ ਆਪਣੀ ਜ਼ਮੀਨ ਤੋਂ ਹੁੰਦੀ ਪੈਦਾਵਾਰ ਦਾ 20 ਤੋਂ 25 ਪ੍ਰਤਿਸ਼ਤ ਹਿੱਸਾ ਟੈਕਸ ਵਜੋਂ ਦੇਣਾ ਪੈਂਦਾ ਸੀ। ਇਸ ਤੋਂ ਇਲਾਵਾ ਰੋਮੀ ਸਰਕਾਰ ਨੇ ਹਰ ਯਹੂਦੀ ʼਤੇ ਵੀ ਟੈਕਸ ਲਾਇਆ ਸੀ ਜੋ ਉਸ ਨੂੰ ਸਰਕਾਰ ਨੂੰ ਦੇਣਾ ਪੈਂਦਾ ਸੀ। ਇਸੇ ਟੈਕਸ ਬਾਰੇ ਫ਼ਰੀਸੀਆਂ ਨੇ ਯਿਸੂ ਦੀ ਰਾਇ ਪੁੱਛੀ ਸੀ। ਯਿਸੂ ਨੇ ਟੈਕਸ ਦੇਣ ਬਾਰੇ ਆਪਣੀ ਰਾਇ ਦੱਸਦਿਆਂ ਕਿਹਾ: “ਰਾਜੇ ਦੀਆਂ ਚੀਜ਼ਾਂ ਰਾਜੇ ਨੂੰ ਦਿਓ, ਪਰ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ।”​—ਮੱਤੀ 22:15-22.

ਵਪਾਰੀਆਂ ਨੂੰ ਕਿਸੇ ਜ਼ਿਲ੍ਹੇ ਅੰਦਰ ਦਾਖ਼ਲ ਹੋਣ ਜਾ ਬਾਹਰ ਜਾਣ ਲਈ ਚੁੰਗੀ ਦੇਣੀ ਪੈਂਦੀ ਸੀ। ਉਨ੍ਹਾਂ ਤੋਂ ਇਹ ਚੁੰਗੀ ਬੰਦਰਗਾਹਾਂ, ਪੁਲਾਂ, ਚੁਰਾਹਿਆਂ ਅਤੇ ਕਿਸੇ ਸ਼ਹਿਰ ਜਾਂ ਬਾਜ਼ਾਰ ਅੰਦਰ ਜਾਣ ਵਾਲੇ ਰਾਹਾਂ ʼਤੇ ਵਸੂਲੀ ਜਾਂਦੀ ਸੀ।

ਰੋਮੀ ਰਾਜ ਦੌਰਾਨ ਯਹੂਦੀਆਂ ਲਈ ਇੰਨਾ ਸਾਰਾ ਟੈਕਸ ਭਰਨਾ ਭਾਰੀ ਬੋਝ ਬਣ ਗਿਆ ਸੀ। ਰੋਮੀ ਇਤਿਹਾਸਕਾਰ ਟੈਸੀਟਸ ਮੁਤਾਬਕ ਯਿਸੂ ਦੇ ਦਿਨਾਂ ਵਿਚ ਜਦੋਂ ਸਮਰਾਟ ਤਾਈਬੀਰੀਅਸ ਰਾਜ ਕਰ ਰਿਹਾ ਸੀ, ਤਾਂ “ਸੀਰੀਆ ਅਤੇ ਯਹੂਦਿਯਾ ਦੇ ਲੋਕਾਂ ਨੇ ਟੈਕਸ ਘਟਾਉਣ ਦੀ ਬੇਨਤੀ ਕੀਤੀ ਕਿਉਂਕਿ ਉਨ੍ਹਾਂ ਲਈ ਇਹ ਟੈਕਸ ਭਰਨੇ ਬਹੁਤ ਔਖੇ ਹੋ ਰਹੇ ਸਨ।”

ਜਿਸ ਤਰੀਕੇ ਨਾਲ ਟੈਕਸ ਇਕੱਠੇ ਕੀਤੇ ਜਾਂਦੇ ਸਨ, ਉਨ੍ਹਾਂ ਕਰਕੇ ਵੀ ਲੋਕਾਂ ਦਾ ਜੀਉਣਾ ਔਖਾ ਹੋ ਗਿਆ ਸੀ। ਰੋਮੀ ਸਰਕਾਰ ਟੈਕਸ ਵਸੂਲਣ ਦਾ ਕੰਮ ਉਸ ਆਦਮੀ ਨੂੰ ਦਿੰਦੀ ਸੀ ਜੋ ਸਭ ਤੋਂ ਜ਼ਿਆਦਾ ਬੋਲੀ ਲਾਉਂਦਾ ਸੀ। ਫਿਰ ਉਹ ਆਦਮੀ ਕੁਝ ਲੋਕਾਂ ਨੂੰ ਕੰਮ ʼਤੇ ਰੱਖਦਾ ਸੀ ਤਾਂਕਿ ਉਹ ਲੋਕਾਂ ਤੋਂ ਟੈਕਸ ਵਸੂਲ ਸਕਣ। ਸ਼ਾਇਦ ਜ਼ੱਕੀ ਨੇ ਵੀ ਕੁਝ ਆਦਮੀਆਂ ਨੂੰ ਇਸ ਕੰਮ ਲਈ ਰੱਖਿਆ ਸੀ। (ਲੂਕਾ 19:1, 2) ਬੋਲੀ ਲਾਉਣ ਵਾਲੇ ਅਤੇ ਟੈਕਸ ਵਸੂਲਣ ਵਾਲੇ ਟੈਕਸ ਦੇ ਨਾਂ ʼਤੇ ਲੋਕਾਂ ਨੂੰ ਠੱਗਦੇ ਸਨ ਅਤੇ ਬਹੁਤ ਮੁਨਾਫ਼ਾ ਖੱਟਦੇ ਸਨ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਲੋਕਾਂ ਨੂੰ ਟੈਕਸ ਵਸੂਲਣ ਵਾਲਿਆਂ ʼਤੇ ਕਿੰਨਾ ਗੁੱਸਾ ਆਉਂਦਾ ਸੀ ਅਤੇ ਉਹ ਉਨ੍ਹਾਂ ਨਾਲ ਕਿੰਨੀ ਨਫ਼ਰਤ ਕਰਦੇ ਸਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ