ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • wp23 ਨੰ. 1 ਸਫ਼ੇ 3-4
  • ਦੁਨੀਆਂ ਭਰ ਵਿਚ ਲੋਕਾਂ ਦੀ ਵਿਗੜਦੀ ਮਾਨਸਿਕ ਸਿਹਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੁਨੀਆਂ ਭਰ ਵਿਚ ਲੋਕਾਂ ਦੀ ਵਿਗੜਦੀ ਮਾਨਸਿਕ ਸਿਹਤ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2023
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਮਾਨਸਿਕ ਸਿਹਤ ਕੀ ਹੈ?
  • ਮਾਨਸਿਕ ਰੋਗ . . .
  • ਮਾਨਸਿਕ ਸਿਹਤ ਖ਼ਰਾਬ ਹੋਣ ਤੇ ਮਦਦ ਲਓ
  • ਮਾਨਸਿਕ ਰੋਗ ਨੂੰ ਸਮਝੋ
    ਜਾਗਰੂਕ ਬਣੋ!—2015
  • ਚੰਗੀ ਮਾਨਸਿਕ ਸਿਹਤ​—ਰੱਬ ਦਾ ਵਾਅਦਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2023
  • 4 | ਰੱਬ ਦੇ ਬਚਨ ਵਿਚ ਦਿੱਤੀਆਂ ਸਲਾਹਾਂ ਨੂੰ ਲਾਗੂ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2023
  • ਪਰਮੇਸ਼ੁਰ ਦੇ ਰਾਜ ਵਿਚ ਸਾਰਿਆਂ ਦੀ ਸਿਹਤ ਕਿੱਦਾਂ ਦੀ ਹੋਵੇਗੀ?
    ਹੋਰ ਵਿਸ਼ੇ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2023
wp23 ਨੰ. 1 ਸਫ਼ੇ 3-4
ਇਕ ਨਿਰਾਸ਼ ਔਰਤ ਖਿੜਕੀ ਕੋਲ ਬੈਠੀ ਹੋਈ।

ਦੁਨੀਆਂ ਭਰ ਵਿਚ ਲੋਕਾਂ ਦੀ ਵਿਗੜਦੀ ਮਾਨਸਿਕ ਸਿਹਤ

“ਮੈਨੂੰ ਹਮੇਸ਼ਾ ਮਾੜੀ-ਮੋਟੀ ਚਿੰਤਾ ਤਾਂ ਰਹਿੰਦੀ ਹੀ ਹੈ। ਮੈਨੂੰ ਤਾਂ ਉਦੋਂ ਵੀ ਚਿੰਤਾ ਹੋਣ ਲੱਗ ਪੈਂਦੀ ਹੈ ਜਦੋਂ ਮੈਂ ਕੁਝ ਕਰ ਵੀ ਨਹੀਂ ਰਿਹਾ ਹੁੰਦਾ, ਸਿਰਫ਼ ਉੱਦਾਂ ਹੀ ਬੈਠਾ ਹੁੰਦਾ ਹਾਂ।”

“ਜਦੋਂ ਮੈਂ ਬਹੁਤ ਖ਼ੁਸ਼ ਅਤੇ ਠੀਕ ਮਹਿਸੂਸ ਕਰਦਾ ਹਾਂ, ਤਾਂ ਮੈਨੂੰ ਪਤਾ ਹੁੰਦਾ ਹੈ ਕਿ ਇਸ ਤੋਂ ਬਾਅਦ ਮੈਂ ਡੂੰਘੀ ਉਦਾਸੀ ਦੇ ਸਮੁੰਦਰਾਂ ਵਿਚ ਡੁੱਬ ਜਾਵਾਂਗਾ।”

“ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਸਿਰਫ਼ ਅੱਜ ਦੇ ਦਿਨ ਦੀ ਹੀ ਚਿੰਤਾ ਕਰਾਂ, ਪਰ ਅਚਾਨਕ ਹੀ ਮੇਰੇ ʼਤੇ ਬਹੁਤ ਸਾਰੇ ਦਿਨਾਂ ਦੀਆਂ ਚਿੰਤਾਵਾਂ ਹਾਵੀ ਹੋ ਜਾਂਦੀਆਂ ਹਨ।”

ਇਹ ਗੱਲਾਂ ਉਨ੍ਹਾਂ ਲੋਕਾਂ ਨੇ ਕਹੀਆਂ ਹਨ ਜਿਨ੍ਹਾਂ ਦੀ ਮਾਨਸਿਕ ਸਿਹਤ ਠੀਕ ਨਹੀਂ ਹੈ। ਕੀ ਤੁਸੀਂ ਸਮਝ ਸਕਦੇ ਹੋ ਕਿ ਅਜਿਹੇ ਲੋਕਾਂ ਉੱਤੇ ਕੀ ਬੀਤਦੀ ਹੈ? ਕੀ ਤੁਸੀਂ ਜਾਂ ਤੁਹਾਡਾ ਕੋਈ ਆਪਣਾ ਮਾਨਸਿਕ ਪਰੇਸ਼ਾਨੀ ਨਾਲ ਜੂਝ ਰਿਹਾ ਹੈ?

ਜੇ ਹਾਂ, ਤਾਂ ਭਰੋਸਾ ਰੱਖੋ ਕਿ ਤੁਸੀਂ ਇਕੱਲੇ ਨਹੀਂ ਹੋ। ਅੱਜ ਬਹੁਤ ਸਾਰੇ ਲੋਕਾਂ ਦੀ ਮਾਨਸਿਕ ਸਿਹਤ ਠੀਕ ਨਹੀਂ ਹੈ। ਹੋ ਸਕਦਾ ਹੈ ਕਿ ਉਨ੍ਹਾਂ ਦੀ ਜਾਂ ਉਨ੍ਹਾਂ ਦੇ ਕਿਸੇ ਆਪਣੇ ਦੀ ਮਾਨਸਿਕ ਸਿਹਤ ਠੀਕ ਨਾ ਹੋਵੇ।

ਬਿਨਾਂ ਸ਼ੱਕ, ਅਸੀਂ “ਮੁਸੀਬਤਾਂ ਨਾਲ ਭਰੇ” ਦਿਨਾਂ ਵਿਚ ਰਹਿ ਰਹੇ ਹਾਂ “ਜਿਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ” ਹੈ। (2 ਤਿਮੋਥਿਉਸ 3:1) ਇਸ ਕਰਕੇ ਲੋਕ ਅਲੱਗ-ਅਲੱਗ ਤਰ੍ਹਾਂ ਦੀਆਂ ਮਾਨਸਿਕ ਪਰੇਸ਼ਾਨੀਆਂ ਨਾਲ ਜੂਝ ਰਹੇ ਹਨ। ਇਕ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਹਰ ਅੱਠ ਲੋਕਾਂ ਵਿੱਚੋਂ ਇਕ ਨੂੰ ਮਾਨਸਿਕ ਰੋਗ ਹੈ। ਸਾਲ 2020 ਵਿਚ ਕੋਵਿਡ-19 ਮਹਾਂਮਾਰੀ ਕਰਕੇ ਤਣਾਅ ਦੇ ਸ਼ਿਕਾਰ ਲੋਕਾਂ ਦੀ ਗਿਣਤੀ 26 ਪ੍ਰਤਿਸ਼ਤ ਅਤੇ ਡਿਪਰੈਸ਼ਨ ਦੇ ਸ਼ਿਕਾਰ ਲੋਕਾਂ ਦੀ ਗਿਣਤੀ 28 ਪ੍ਰਤਿਸ਼ਤ ਵਧੀ ਹੈ।

ਇਹ ਜਾਣਨਾ ਜ਼ਰੂਰੀ ਹੈ ਕਿ ਕਿੰਨੇ ਲੋਕ ਚਿੰਤਾ ਰੋਗ ਅਤੇ ਡਿਪਰੈਸ਼ਨ ਦੇ ਸ਼ਿਕਾਰ ਹਨ। ਪਰ ਇਹ ਜਾਣਨਾ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਜਾਂ ਤੁਹਾਡਾ ਕੋਈ ਆਪਣਾ ਕਿਵੇਂ ਮਹਿਸੂਸ ਕਰਦਾ ਹੈ ਅਤੇ ਇਸ ਦਾ ਜ਼ਿੰਦਗੀ ʼਤੇ ਕੀ ਅਸਰ ਪੈਂਦਾ ਹੈ।

ਮਾਨਸਿਕ ਸਿਹਤ ਕੀ ਹੈ?

ਚੰਗੀ ਮਾਨਸਿਕ ਸਿਹਤ ਵਾਲਾ ਇਨਸਾਨ ਆਪਣੇ ਆਪ ਵਿਚ ਚੰਗਾ ਮਹਿਸੂਸ ਕਰਦਾ ਹੈ ਅਤੇ ਆਪਣਾ ਹਰ ਕੰਮ ਵੀ ਚੰਗੇ ਤਰੀਕੇ ਨਾਲ ਕਰਦਾ ਹੈ। ਮਾਨਸਿਕ ਤੌਰ ਤੇ ਤੰਦਰੁਸਤ ਹੋਣ ਕਰਕੇ ਉਹ ਰੋਜ਼ਮੱਰਾ ਆਉਂਦੇ ਮਾੜੇ-ਮੋਟੇ ਤਣਾਅ ਦਾ ਸਾਮ੍ਹਣਾ ਕਰ ਸਕਦਾ ਹੈ, ਆਪਣੇ ਕੰਮ ਵਧੀਆ ਢੰਗ ਨਾਲ ਕਰ ਸਕਦਾ ਹੈ ਅਤੇ ਖ਼ੁਸ਼ ਤੇ ਸੰਤੁਸ਼ਟ ਰਹਿ ਸਕਦਾ ਹੈ।

ਮਾਨਸਿਕ ਰੋਗ . . .

  • ਮਾਨਸਿਕ ਰੋਗ ਸਾਡੀ ਖ਼ੁਦ ਦੀ ਕਿਸੇ ਕਮੀ-ਕਮਜ਼ੋਰੀ ਕਰਕੇ ਨਹੀਂ ਹੁੰਦਾ।

  • ਇਹ ਇਕ ਸਿਹਤ ਸਮੱਸਿਆ ਹੈ ਜਿਸ ਕਰਕੇ ਇਕ ਵਿਅਕਤੀ ਨੂੰ ਬਹੁਤ ਜ਼ਿਆਦਾ ਨਿਰਾਸ਼ਾ ਤੇ ਚਿੰਤਾ ਹੁੰਦੀ ਹੈ, ਉਹ ਚੰਗੀ ਤਰ੍ਹਾਂ ਸੋਚ ਨਹੀਂ ਪਾਉਂਦਾ ਅਤੇ ਉਹ ਆਪਣੀਆਂ ਭਾਵਨਾਵਾਂ ਤੇ ਰਵੱਈਏ ʼਤੇ ਕਾਬੂ ਨਹੀਂ ਰੱਖ ਪਾਉਂਦਾ।

  • ਮਾਨਸਿਕ ਰੋਗ ਹੋਣ ਕਰਕੇ ਇਕ ਵਿਅਕਤੀ ਅਕਸਰ ਦੂਜਿਆਂ ਨਾਲ ਚੰਗੇ ਰਿਸ਼ਤੇ ਨਹੀਂ ਬਣਾ ਪਾਉਂਦਾ ਅਤੇ ਰੋਜ਼ਮੱਰਾ ਦੇ ਕੰਮ ਵੀ ਚੰਗੇ ਤਰੀਕੇ ਨਾਲ ਨਹੀਂ ਕਰ ਪਾਉਂਦਾ।

  • ਮਾਨਸਿਕ ਰੋਗ ਕਿਸੇ ਨੂੰ ਵੀ ਹੋ ਸਕਦਾ ਹੈ, ਫਿਰ ਚਾਹੇ ਉਹ ਕਿਸੇ ਵੀ ਉਮਰ, ਸਭਿਆਚਾਰ, ਪਿਛੋਕੜ, ਜਾਤ, ਕੌਮ, ਧਰਮ ਦਾ ਹੋਵੇ, ਪੜ੍ਹਿਆ-ਲਿਖਿਆ ਜਾਂ ਅਨਪੜ੍ਹ ਹੋਵੇ ਜਾਂ ਫਿਰ ਅਮੀਰ ਜਾਂ ਗ਼ਰੀਬ ਹੋਵੇ।

ਤਸਵੀਰਾਂ: 1. ਇਕ ਨੌਜਵਾਨ ਮੁੰਡਾ ਨਿਰਾਸ਼ ਤੇ ਉਦਾਸ ਦਿਖਾਈ ਦੇ ਰਿਹਾ ਹੈ। 2. ਇਕ ਆਦਮੀ ਦੀ ਪਤਨੀ ਦੁਖੀ ਹੈ ਅਤੇ ਉਹ ਉਸ ਨੂੰ ਤਸੱਲੀ ਦੇ ਰਿਹਾ ਹੈ। 3. ਇਕ ਔਰਤ ਡਾਕਟਰ ਨਾਲ ਗੱਲ ਕਰ ਰਹੀ ਹੈ।

ਮਾਨਸਿਕ ਸਿਹਤ ਖ਼ਰਾਬ ਹੋਣ ਤੇ ਮਦਦ ਲਓ

ਹੋ ਸਕਦਾ ਹੈ ਕਿ ਕਿਸੇ ਵਿਅਕਤੀ ਦਾ ਸੁਭਾਅ ਪੂਰੀ ਤਰ੍ਹਾਂ ਬਦਲ ਜਾਵੇ। ਉਸ ਨੂੰ ਸ਼ਾਇਦ ਚੰਗੀ ਤਰ੍ਹਾਂ ਨੀਂਦ ਨਾ ਆਵੇ ਜਾਂ ਉਸ ਨੂੰ ਬਹੁਤ ਜ਼ਿਆਦਾ ਭੁੱਖ ਲੱਗੇ ਜਾਂ ਬਹੁਤ ਘੱਟ ਭੁੱਖ ਲੱਗੇ ਜਾਂ ਉਹ ਕਾਫ਼ੀ ਲੰਬੇ ਸਮੇਂ ਤਕ ਨਿਰਾਸ਼, ਉਦਾਸ ਜਾਂ ਪਰੇਸ਼ਾਨ ਰਹੇ। ਇਸ ਤਰ੍ਹਾਂ ਹੋਣ ਤੇ ਸ਼ਾਇਦ ਉਸ ਨੂੰ ਡਾਕਟਰ ਤੋਂ ਸਲਾਹ ਲੈਣ ਦੀ ਲੋੜ ਪਵੇ ਤਾਂਕਿ ਉਹ ਆਪਣੀ ਬੀਮਾਰੀ ਦਾ ਕਾਰਨ ਜਾਣ ਸਕੇ ਅਤੇ ਆਪਣਾ ਇਲਾਜ ਕਰਵਾ ਸਕੇ।

ਸਭ ਤੋਂ ਬੁੱਧੀਮਾਨ ਇਨਸਾਨ ਯਿਸੂ ਮਸੀਹ ਨੇ ਕਿਹਾ ਸੀ ਕਿ “ਹਕੀਮ ਦੀ ਲੋੜ ਤੰਦਰੁਸਤ ਲੋਕਾਂ ਨੂੰ ਨਹੀਂ, ਸਗੋਂ ਬੀਮਾਰਾਂ ਨੂੰ ਪੈਂਦੀ ਹੈ।” (ਮੱਤੀ 9:12) ਜੇ ਕਿਸੇ ਨੂੰ ਕੋਈ ਮਾਨਸਿਕ ਪਰੇਸ਼ਾਨੀ ਹੈ, ਤਾਂ ਉਸ ਨੂੰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਇਲਾਜ ਕਰਾਉਣ ਅਤੇ ਦਵਾਈ ਲੈਣ ਨਾਲ ਬੀਮਾਰੀ ਦੇ ਲੱਛਣ ਘਟਣਗੇ, ਉਹ ਆਪਣੇ ਕੰਮ ਚੰਗੀ ਤਰ੍ਹਾਂ ਕਰ ਸਕੇਗਾ ਅਤੇ ਖ਼ੁਸ਼ ਰਹੇਗਾ। ਜੇ ਉਸ ਨੂੰ ਲੱਗਦਾ ਹੈ ਕਿ ਲੰਬੇ ਸਮੇਂ ਤੋਂ ਉਸ ਦੀ ਮਾਨਸਿਕ ਸਿਹਤ ਖ਼ਰਾਬ ਹੈ ਅਤੇ ਇਹ ਹੋਰ ਵਿਗੜ ਸਕਦੀ ਹੈ, ਤਾਂ ਸਮਝਦਾਰੀ ਹੋਵੇਗੀ ਕਿ ਉਹ ਬਿਨਾਂ ਦੇਰ ਕੀਤਿਆਂ ਡਾਕਟਰ ਕੋਲੋਂ ਆਪਣਾ ਇਲਾਜ ਕਰਾਵੇ।a

ਚਾਹੇ ਬਾਈਬਲ ਡਾਕਟਰੀ ਕਿਤਾਬ ਨਹੀਂ ਹੈ, ਪਰ ਇਸ ਵਿਚ ਦਿੱਤੀਆਂ ਸਲਾਹਾਂ ਨੂੰ ਲਾਗੂ ਕਰ ਕੇ ਸਾਡੀ ਮਾਨਸਿਕ ਸਿਹਤ ʼਤੇ ਚੰਗਾ ਅਸਰ ਪੈ ਸਕਦਾ ਹੈ। ਅਸੀਂ ਤੁਹਾਨੂੰ ਹੱਲਾਸ਼ੇਰੀ ਦਿੰਦੇ ਹਾਂ ਕਿ ਤੁਸੀਂ ਅੱਗੇ ਦਿੱਤੇ ਲੇਖ ਜ਼ਰੂਰ ਪੜ੍ਹੋ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਅਸੀਂ ਬਾਈਬਲ ਦੀ ਮਦਦ ਨਾਲ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਨਾਲ ਕਿਵੇਂ ਲੜ ਸਕਦੇ ਹਾਂ।

a ਇਸ ਰਸਾਲੇ ਵਿਚ ਇਹ ਨਹੀਂ ਦੱਸਿਆ ਗਿਆ ਕਿ ਤੁਹਾਨੂੰ ਕਿਹੜਾ ਇਲਾਜ ਕਰਵਾਉਣਾ ਚਾਹੀਦਾ ਹੈ, ਇਹ ਹਰ ਕਿਸੇ ਦਾ ਆਪਣਾ ਫ਼ੈਸਲਾ ਹੈ। ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਉਸ ਨੂੰ ਇਲਾਜ ਸੰਬੰਧੀ ਫ਼ਾਇਦੇ-ਨੁਕਸਾਨ ਬਾਰੇ ਸੋਚ ਲੈਣਾ ਚਾਹੀਦਾ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ