ਅਧਿਐਨ ਲਈ ਸੁਝਾਅ
ਆਇਤਾਂ ਕਿਵੇਂ ਯਾਦ ਰੱਖੀਏ?
ਕੀ ਤੁਹਾਨੂੰ ਕਦੇ ਆਪਣੀਆਂ ਮਨਪਸੰਦ ਆਇਤਾਂ ਯਾਦ ਰੱਖਣੀਆਂ ਔਖੀਆਂ ਲੱਗਦੀਆਂ ਹਨ? ਉਹ ਆਇਤਾਂ ਜਿਨ੍ਹਾਂ ਨਾਲ ਤੁਹਾਨੂੰ ਦਿਲਾਸਾ ਮਿਲਦਾ ਹੈ, ਤੁਸੀਂ ਗ਼ਲਤ ਸੋਚਾਂ ਨਾਲ ਲੜ ਸਕਦੇ ਹੋ ਜਾਂ ਦੂਜਿਆਂ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹੋ। (ਜ਼ਬੂ. 119:11, 111) ਜ਼ਰਾ ਕੁਝ ਸੁਝਾਵਾਂ ʼਤੇ ਗੌਰ ਕਰੋ ਜਿਨ੍ਹਾਂ ਨਾਲ ਤੁਸੀਂ ਆਇਤਾਂ ਯਾਦ ਰੱਖ ਸਕਦੇ ਹੋ।
JW ਲਾਇਬ੍ਰੇਰੀ ਐਪ ʼਤੇ ਦਿੱਤਾ ਟੈਗ ਫੀਚਰ ਵਰਤੋ। “ਮਨਪਸੰਦ ਆਇਤਾਂ” ਦਾ ਇਕ ਟੈਗ ਬਣਾਓ ਅਤੇ ਫਿਰ ਇਸ ਭਾਗ ਵਿਚ ਉਹ ਆਇਤ ਪਾਓ ਜੋ ਤੁਸੀਂ ਯਾਦ ਰੱਖਣੀ ਚਾਹੁੰਦੇ ਹੋ।
ਅਜਿਹੀ ਜਗ੍ਹਾ ਆਇਤ ਲਿਖ ਕੇ ਲਾਓ ਜਿੱਥੇ ਤੁਸੀਂ ਸੌਖਿਆਂ ਹੀ ਦੇਖ ਸਕਦੇ ਹੋ। ਇਕ ਛੋਟੇ ਜਿਹੇ ਪੇਪਰ ʼਤੇ ਆਇਤ ਲਿਖੋ ਅਤੇ ਫਿਰ ਉਸ ਨੂੰ ਉੱਥੇ ਲਾਓ ਜਿੱਥੇ ਤੁਸੀਂ ਉਸ ਨੂੰ ਅਕਸਰ ਦੇਖ ਸਕਦੇ ਹੋ। ਕੁਝ ਜਣੇ ਇਸ ਨੂੰ ਸ਼ੀਸ਼ੇ ʼਤੇ ਲਾਉਂਦੇ ਹਨ ਤੇ ਕੁਝ ਜਣੇ ਫਰਿੱਜ ʼਤੇ। ਕੁਝ ਹੋਰ ਜਣੇ ਉਸ ਆਇਤ ਦੀ ਫੋਟੋ ਖਿੱਚ ਲੈਂਦੇ ਹਨ ਅਤੇ ਫਿਰ ਉਸ ਨੂੰ ਆਪਣੇ ਫ਼ੋਨ ਜਾਂ ਕੰਪਿਊਟਰ ʼਤੇ ਸਕ੍ਰੀਨ ਸੇਵਰ ਵਜੋਂ ਲਾ ਲੈਂਦੇ ਹਨ।
ਛੋਟੇ-ਛੋਟੇ ਕਾਰਡ ਬਣਾਓ। ਇਕ ਪੇਪਰ ਜਾਂ ਕਾਰਡ ਦੇ ਇਕ ਪਾਸੇ ਬਾਈਬਲ ਦੀ ਕਿਤਾਬ ਦਾ ਨਾਂ, ਅਧਿਆਇ ਤੇ ਆਇਤ ਲਿਖੋ ਅਤੇ ਦੂਜੇ ਪਾਸੇ ਪੂਰੀ ਆਇਤ ਲਿਖੋ। ਫਿਰ ਆਇਤ ਦੇ ਸ਼ਬਦਾਂ ਨੂੰ ਬੋਲਣ ਦੀ ਕੋਸ਼ਿਸ਼ ਕਰੋ ਜਾਂ ਯਾਦ ਕਰੋ ਕਿ ਇਹ ਆਇਤ ਕਿੱਥੇ ਲਿਖੀ ਹੈ।