Thomas Jackson/Stone via Getty Images
ਖ਼ਬਰਦਾਰ ਰਹੋ!
2024 ਵਿਚ ਉਮੀਦ ਪਾਓ—ਬਾਈਬਲ ਕੀ ਕਹਿੰਦੀ ਹੈ?
ਕਈ ਲੋਕਾਂ ਨੂੰ ਲੱਗਦਾ ਹੈ ਕਿ 2024 ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਹੈ। ਫਿਰ ਵੀ ਸਾਨੂੰ ਭਵਿੱਖ ਲਈ ਉਮੀਦ ਮਿਲ ਸਕਦੀ ਹੈ। ਪਰ ਕਿੱਥੋਂ?
ਬਾਈਬਲ ਸਾਨੂੰ ਉਮੀਦ ਦਿੰਦੀ ਹੈ
ਬਾਈਬਲ ਵਾਅਦਾ ਕਰਦੀ ਹੈ ਕਿ ਰੱਬ ਉਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰੇਗਾ ਜਿਨ੍ਹਾਂ ਕਰਕੇ ਸਾਨੂੰ ਭਵਿੱਖ ਧੁੰਦਲਾ ਨਜ਼ਰ ਆਉਂਦਾ ਹੈ। ਜਲਦ ਹੀ ਰੱਬ “[ਸਾਡੀਆਂ] ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਮੌਤ ਨਹੀਂ ਰਹੇਗੀ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।”—ਪ੍ਰਕਾਸ਼ ਦੀ ਕਿਤਾਬ 21:4.
ਭਵਿੱਖ ਬਾਰੇ ਕੀਤੇ ਬਾਈਬਲ ਦੇ ਵਾਅਦਿਆਂ ਬਾਰੇ ਹੋਰ ਜਾਣਨ ਲਈ “ਆਉਣ ਵਾਲਾ ਕੱਲ੍ਹ ਸੁਨਹਿਰਾ ਹੋਵੇਗਾ!” (ਹਿੰਦੀ) ਨਾਂ ਦਾ ਲੇਖ ਪੜ੍ਹੋ।
ਉਮੀਦ ਜੋ ਹੁਣ ਤੁਹਾਡੀ ਮਦਦ ਕਰ ਸਕਦੀ ਹੈ
ਬਾਈਬਲ ਸਾਨੂੰ ਭਵਿੱਖ ਲਈ ਇਕ ਉਮੀਦ ਦਿੰਦੀ ਹੈ ਜਿਸ ਦੀ ਮਦਦ ਨਾਲ ਅਸੀਂ ਨਿਰਾਸ਼ ਕਰਨ ਵਾਲੇ ਖ਼ਿਆਲਾਂ ਨਾਲ ਲੜ ਸਕਦੇ ਹਾਂ ਅਤੇ ਸਹੀ ਨਜ਼ਰੀਆ ਰੱਖ ਸਕਦੇ ਹਾਂ। (ਰੋਮੀਆਂ 15:13) ਬਾਈਬਲ ਦੀ ਸਲਾਹ ਮੰਨ ਕੇ ਅਸੀਂ ਅੱਜ ਆਉਂਦੀਆਂ ਮੁਸ਼ਕਲਾਂ ਨੂੰ ਸਹਿ ਸਕਦੇ ਹਾਂ, ਜਿਵੇਂ ਗ਼ਰੀਬੀ, ਬੇਇਨਸਾਫ਼ੀ ਅਤੇ ਬੀਮਾਰੀਆਂ।
ਜਾਣੋ ਕਿ ਗ਼ਰੀਬੀ ਵਿਚ ਜੰਮੇ-ਪਲ਼ੇ ਹੋਣ ਦੇ ਬਾਵਜੂਦ ਇਕ ਆਦਮੀ ਨੂੰ ਕਿਵੇਂ ਬਾਈਬਲ ਵਿਚ ਦਿੱਤੀ ਉਮੀਦ ਕਰਕੇ ਸ਼ਾਂਤੀ ਤੇ ਖ਼ੁਸ਼ੀ ਮਿਲੀ। ਹੁਆਨ ਪਾਬਲੋ ਜ਼ਾਰਮੀਨੋ: ਯਹੋਵਾਹ ਨੇ ਮੈਨੂੰ ਮਕਸਦ ਭਰੀ ਜ਼ਿੰਦਗੀ ਦਿੱਤੀ ਨਾਂ ਦੀ ਵੀਡੀਓ ਦੇਖੋ।
ਜਾਣੋ ਕਿ ਬਾਈਬਲ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ ਜਦੋਂ ਤੁਸੀਂ ਦੋਸ਼ੀ ਮਹਿਸੂਸ ਕਰਦੇ ਹੋ, ਉਦਾਸ ਹੁੰਦੇ ਹੋ, ਚਿੰਤਾ ਵਿਚ ਹੁੰਦੇ ਹੋ ਅਤੇ ਤੁਹਾਡੇ ਕਿਸੇ ਆਪਣੇ ਦੀ ਮੌਤ ਹੋ ਜਾਂਦੀ ਹੈ। “ਕੀ ਮੈਨੂੰ ਬਾਈਬਲ ਤੋਂ ਦਿਲਾਸਾ ਮਿਲ ਸਕਦਾ ਹੈ?” (ਅੰਗ੍ਰੇਜ਼ੀ) ਨਾਂ ਦਾ ਲੇਖ ਪੜ੍ਹੋ।
ਦੇਖੋ ਕਿ ਇਕ “ਰੁੱਖੇ ਸੁਭਾਅ ਦੀ ਤੇ ਬੇਪਰਵਾਹ” ਫ਼ੌਜਣ ਨੂੰ ਕਿਵੇਂ ਬਾਈਬਲ ਵਿੱਚੋਂ ਇਕ ਉਮੀਦ ਮਿਲੀ। ਮੈਂ ਬੰਦੂਕ ਰੱਖੀ ਤੇ ਬਾਈਬਲ ਚੁੱਕੀ ਨਾਂ ਦੀ ਵੀਡੀਓ ਦੇਖੋ।
ਤੁਸੀਂ ਸਾਲ 2024 ਨੂੰ ਆਪਣੇ ਤੇ ਆਪਣੇ ਪਰਿਵਾਰ ਲਈ ਖ਼ੁਸ਼ੀਆਂ ਭਰਿਆ ਬਣਾ ਸਕਦੇ ਹੋ। ਜਾਣੋ ਕਿ ਬਾਈਬਲ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ। ਇਸ ਬਾਰੇ ਮੁਫ਼ਤ ਵਿਚ ਬਾਈਬਲ ਤੋਂ ਸਿੱਖੋ। ਸਿੱਖੋ ਕਿ ਰੱਬ ਤੁਹਾਨੂੰ ਅੱਜ “ਸ਼ਾਂਤੀ” ਦੇਣ ਦੇ ਨਾਲ-ਨਾਲ “ਚੰਗਾ ਭਵਿੱਖ ਅਤੇ ਉਮੀਦ” ਕਿਵੇਂ ਦੇ ਸਕਦਾ ਹੈ।—ਯਿਰਮਿਯਾਹ 29:11.