ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਕੀ ਹੈ?
ਪ੍ਰਬੰਧਕ ਸਭਾ ਉਨ੍ਹਾਂ ਸਮਝਦਾਰ ਮਸੀਹੀਆਂ ਦਾ ਇਕ ਛੋਟਾ ਜਿਹਾ ਗਰੁੱਪ ਹੈ ਜੋ ਦੁਨੀਆਂ ਭਰ ਦੇ ਯਹੋਵਾਹ ਦੇ ਗਵਾਹਾਂ ਨੂੰ ਸੇਧ ਦਿੰਦਾ ਹੈ। ਉਹ ਇਹ ਕੰਮ ਦੋ ਤਰੀਕਿਆਂ ਨਾਲ ਕਰਦੇ ਹਨ:
ਉਹ ਯਹੋਵਾਹ ਦੇ ਗਵਾਹਾਂ ਲਈ ਬਾਈਬਲ-ਆਧਾਰਿਤ ਹਿਦਾਇਤਾਂ ਨੂੰ ਤਿਆਰ ਕਰਨ ਦੇ ਕੰਮ ਦੀ ਨਿਗਰਾਨੀ ਕਰਦੇ ਹਨ। ਇਹ ਪ੍ਰਕਾਸ਼ਨਾਂ, ਸਭਾਵਾਂ ਅਤੇ ਸਕੂਲਾਂ ਰਾਹੀਂ ਦਿੱਤੀਆਂ ਜਾਂਦੀਆਂ ਹਨ।—ਲੂਕਾ 12:42.
ਉਹ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਕੰਮ ਦੀ ਦੇਖ-ਰੇਖ ਕਰਦੇ ਹਨ। ਉਹ ਇਹ ਵੀ ਤੈਅ ਕਰਦੇ ਹਨ ਕਿ ਦਾਨ ਦੀ ਵਰਤੋਂ ਕਿਵੇਂ ਕਰਨੀ ਹੈ।
ਪ੍ਰਬੰਧਕ ਸਭਾ ਪਹਿਲੀ ਸਦੀ ਦੇ ‘ਯਰੂਸ਼ਲਮ ਦੇ ਰਸੂਲਾਂ ਅਤੇ ਬਜ਼ੁਰਗਾਂ’ ਦੇ ਨਮੂਨੇ ʼਤੇ ਚੱਲਦੀ ਹੈ ਜਿਨ੍ਹਾਂ ਨੇ ਪੂਰੀ ਮਸੀਹੀ ਮੰਡਲੀ ਲਈ ਜ਼ਰੂਰੀ ਫ਼ੈਸਲੇ ਲਏ ਸਨ। (ਰਸੂਲਾਂ ਦੇ ਕੰਮ 15:2) ਉਨ੍ਹਾਂ ਵਫ਼ਾਦਾਰ ਆਦਮੀਆਂ ਵਾਂਗ ਅੱਜ ਦੀ ਪ੍ਰਬੰਧਕ ਸਭਾ ਦੇ ਮੈਂਬਰ ਵੀ ਸਾਡੇ ਸੰਗਠਨ ਦੇ ਲੀਡਰ ਨਹੀਂ ਹਨ। ਉਹ ਬਾਈਬਲ ਤੋਂ ਸੇਧ ਲੈਂਦੇ ਹਨ ਅਤੇ ਮੰਨਦੇ ਹਨ ਕਿ ਯਹੋਵਾਹ ਨੇ ਯਿਸੂ ਨੂੰ ਮੰਡਲੀ ਦਾ ਮੁਖੀ ਠਹਿਰਾਇਆ ਹੈ।—1 ਕੁਰਿੰਥੀਆਂ 11:3; ਅਫ਼ਸੀਆਂ 5:23.
ਪ੍ਰਬੰਧਕ ਸਭਾ ਦੇ ਮੈਂਬਰ ਕੌਣ ਹਨ?
ਕੈਨੱਥ ਕੁੱਕ, ਗੇਜ ਫਲੀਗਲ, ਸੈਮੂਏਲ ਹਰਡ, ਜੈਫ਼ਰੀ ਜੈਕਸਨ, ਜੋਡੀ ਜੇਡਲੀ, ਸਟੀਵਨ ਲੈੱਟ, ਗੇਰਟ ਲੋਸ਼, ਜੇਕਬ ਰਮਫ਼, ਮਾਰਕ ਸੈਂਡਰਸਨ, ਡੇਵਿਡ ਸਪਲੇਨ ਅਤੇ ਜੈਫ਼ਰੀ ਵਿੰਡਰ ਪ੍ਰਬੰਧਕ ਸਭਾ ਦੇ ਮੈਂਬਰ ਹਨ। ਉਹ ਨਿਊਯਾਰਕ ਦੇ ਵਾਰਵਿਕ ਵਿਚ ਸਾਡੇ ਮੁੱਖ ਦਫ਼ਤਰ ਵਿਚ ਕੰਮ ਕਰਦੇ ਹਨ।
ਪ੍ਰਬੰਧਕ ਸਭਾ ਕਿਵੇਂ ਕੰਮ ਕਰਦੀ ਹੈ?
ਸਾਡੇ ਕੰਮ ਦੇ ਅਲੱਗ-ਅਲੱਗ ਪਹਿਲੂਆਂ ਦੇ ਹਿਸਾਬ ਨਾਲ ਪ੍ਰਬੰਧਕ ਸਭਾ ਨੇ ਛੇ ਕਮੇਟੀਆਂ ਬਣਾਈਆਂ ਹਨ। ਹਰ ਮੈਂਬਰ ਇਕ ਜਾਂ ਇਕ ਤੋਂ ਜ਼ਿਆਦਾ ਕਮੇਟੀਆਂ ਵਿਚ ਸੇਵਾ ਕਰਦਾ ਹੈ।
ਪ੍ਰਬੰਧਕਾਂ ਦੀ ਕਮੇਟੀ: ਕਾਨੂੰਨੀ ਮਾਮਲਿਆਂ ਦੀ ਦੇਖ-ਰੇਖ ਕਰਦੀ ਹੈ। ਨਾਲੇ ਆਫ਼ਤਾਂ ਆਉਣ ʼਤੇ, ਵਿਸ਼ਵਾਸਾਂ ਕਰਕੇ ਸਤਾਏ ਜਾਣ ʼਤੇ ਅਤੇ ਅਜਿਹੇ ਹੋਰ ਗੰਭੀਰ ਮਾਮਲਿਆਂ ਵਿਚ ਉਹ ਯਹੋਵਾਹ ਦੇ ਗਵਾਹਾਂ ਦੀ ਮਦਦ ਕਰਨ ਲਈ ਜ਼ਰੂਰੀ ਇੰਤਜ਼ਾਮ ਕਰਦੀ ਹੈ।
ਸੇਵਕ ਨਿਗਰਾਨ ਕਮੇਟੀ: ਬੈਥਲ ਪਰਿਵਾਰ ਦੇ ਮੈਂਬਰਾਂ ਲਈ ਕੀਤੇ ਜਾਂਦੇ ਪ੍ਰਬੰਧਾਂ ਦੀ ਦੇਖ-ਰੇਖ ਕਰਦੀ ਹੈ।
ਪ੍ਰਕਾਸ਼ਨ ਕਮੇਟੀ: ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦੀ ਛਪਾਈ ਅਤੇ ਇਨ੍ਹਾਂ ਨੂੰ ਵੱਖ-ਵੱਖ ਥਾਵਾਂ ʼਤੇ ਭੇਜਣ ਦੇ ਕੰਮ ਦੀ ਦੇਖ-ਰੇਖ ਕਰਦੀ ਹੈ। ਨਾਲੇ ਸਭਾਵਾਂ ਲਈ ਇਮਾਰਤਾਂ, ਅਨੁਵਾਦ ਦਫ਼ਤਰਾਂ ਅਤੇ ਸ਼ਾਖ਼ਾ ਦਫ਼ਤਰ ਬਣਾਉਣ ਦੇ ਕੰਮ ਦੀ ਅਗਵਾਈ ਕਰਦੀ ਹੈ।
ਪ੍ਰਚਾਰ ਸੇਵਾ ਕਮੇਟੀ: ‘ਰਾਜ ਦੀ ਖ਼ੁਸ਼ ਖ਼ਬਰੀ’ ਦੇ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰਦੀ ਹੈ।—ਮੱਤੀ 24:14.
ਸਿੱਖਿਆ ਕਮੇਟੀ: ਸਭਾਵਾਂ, ਸਕੂਲਾਂ ਅਤੇ ਆਡੀਓ-ਵੀਡੀਓ ਪ੍ਰੋਗ੍ਰਾਮਾਂ ਵਿਚ ਸਿਖਾਈ ਜਾਣ ਵਾਲੀ ਜਾਣਕਾਰੀ ਤਿਆਰ ਕਰਦੀ ਹੈ।
ਲਿਖਾਈ ਕਮੇਟੀ: ਬਾਈਬਲ-ਆਧਾਰਿਤ ਜਾਣਕਾਰੀ ਤਿਆਰ ਕਰਦੀ ਹੈ ਜਿਸ ਨੂੰ ਛਾਪਿਆ ਜਾਂਦਾ ਹੈ ਤੇ ਵੈੱਬਸਾਈਟ ʼਤੇ ਪਾਇਆ ਜਾਂਦਾ ਹੈ। ਨਾਲੇ ਇਹ ਅਨੁਵਾਦ ਦੇ ਕੰਮ ਦੀ ਵੀ ਨਿਗਰਾਨੀ ਕਰਦੀ ਹੈ।
ਇਨ੍ਹਾਂ ਕਮੇਟੀਆਂ ਵਿਚ ਕੰਮ ਕਰਨ ਦੇ ਨਾਲ-ਨਾਲ ਪ੍ਰਬੰਧਕ ਸਭਾ ਦੇ ਮੈਂਬਰ ਹਰ ਹਫ਼ਤੇ ਮਿਲ ਕੇ ਸੰਗਠਨ ਦੀਆਂ ਲੋੜਾਂ ਬਾਰੇ ਗੱਲਬਾਤ ਕਰਦੇ ਹਨ। ਇਨ੍ਹਾਂ ਮੀਟਿੰਗਾਂ ਵਿਚ ਇਹ ਭਰਾ ਬਾਈਬਲ ʼਤੇ ਚਰਚਾ ਕਰਦੇ ਹਨ ਅਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਸੇਧ ਅਨੁਸਾਰ ਕੰਮ ਕਰਦੇ ਹੋਏ ਮਿਲ-ਜੁਲ ਕੇ ਫ਼ੈਸਲੇ ਲੈਂਦੇ ਹਨ।—ਰਸੂਲਾਂ ਦੇ ਕੰਮ 15:25.
ਪ੍ਰਬੰਧਕ ਸਭਾ ਦੀ ਸਹਾਇਤਾ ਕਰਨ ਵਾਲੇ ਭਰਾ ਕੌਣ ਹਨ?
ਇਹ ਭਰਾ ਉਹ ਭਰੋਸੇਮੰਦ ਮਸੀਹੀ ਹਨ ਜੋ ਪ੍ਰਬੰਧਕ ਸਭਾ ਦੀਆਂ ਕਮੇਟੀਆਂ ਦੀ ਮਦਦ ਕਰਦੇ ਹਨ। (1 ਕੁਰਿੰਥੀਆਂ 4:2) ਇਨ੍ਹਾਂ ਕਮੇਟੀਆਂ ਦੀ ਮਦਦ ਕਰਨ ਲਈ ਉਨ੍ਹਾਂ ਕੋਲ ਕਾਬਲੀਅਤ ਅਤੇ ਤਜਰਬਾ ਹੁੰਦਾ ਹੈ। ਇਹ ਭਰਾ ਹਰ ਹਫ਼ਤੇ ਆਪੋ-ਆਪਣੀ ਕਮੇਟੀ ਦੀ ਮੀਟਿੰਗ ਵਿਚ ਹਾਜ਼ਰ ਹੁੰਦੇ ਹਨ। ਭਾਵੇਂ ਕਿ ਉਹ ਫ਼ੈਸਲੇ ਲੈਣ ਵਿਚ ਹਿੱਸਾ ਨਹੀਂ ਲੈਂਦੇ, ਪਰ ਵਧੀਆ ਸਲਾਹ ਅਤੇ ਜਾਣਕਾਰੀ ਦਿੰਦੇ ਹਨ। ਉਹ ਕਮੇਟੀ ਦੇ ਫ਼ੈਸਲਿਆਂ ਨੂੰ ਲਾਗੂ ਕਰਦੇ ਹਨ ਅਤੇ ਇਨ੍ਹਾਂ ਦੇ ਨਤੀਜਿਆਂ ʼਤੇ ਵੀ ਧਿਆਨ ਰੱਖਦੇ ਹਨ। ਪ੍ਰਬੰਧਕ ਸਭਾ ਉਨ੍ਹਾਂ ਨੂੰ ਦੁਨੀਆਂ ਦੇ ਵੱਖੋ-ਵੱਖਰੇ ਹਿੱਸਿਆਂ ਵਿਚ ਰਹਿੰਦੇ ਮਸੀਹੀ ਭੈਣਾਂ-ਭਰਾਵਾਂ ਨੂੰ ਮਿਲਣ ਲਈ ਅਤੇ ਸਾਲਾਨਾ ਸਭਾਵਾਂ ਜਾਂ ਗਿਲਿਅਡ ਗ੍ਰੈਜੂਏਸ਼ਨ ਵੇਲੇ ਭਾਗ ਪੇਸ਼ ਕਰਨ ਲਈ ਭੇਜ ਸਕਦੀ ਹੈ।
ਕਮੇਟੀ |
ਨਾਂ |
---|---|
ਪ੍ਰਬੰਧਕਾਂ ਦੀ ਕਮੇਟੀ |
|
ਸੇਵਕ ਨਿਗਰਾਨ ਕਮੇਟੀ |
|
ਪ੍ਰਕਾਸ਼ਨ ਕਮੇਟੀ |
|
ਪ੍ਰਚਾਰ ਸੇਵਾ ਕਮੇਟੀ |
|
ਸਿੱਖਿਆ ਕਮੇਟੀ |
|
ਲਿਖਾਈ ਕਮੇਟੀ |
|