ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ijwyp ਲੇਖ 48
  • ਮੈਂ ਕਿੱਦਾਂ ਦਾ ਲੱਗਦਾ ਹਾਂ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮੈਂ ਕਿੱਦਾਂ ਦਾ ਲੱਗਦਾ ਹਾਂ?
  • ਨੌਜਵਾਨਾਂ ਦੇ ਸਵਾਲ
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਫ਼ੈਸ਼ਨ ਸੰਬੰਧੀ ਤਿੰਨ ਵੱਡੀਆਂ ਗ਼ਲਤੀਆਂ ਅਤੇ ਤੁਸੀਂ ਇਨ੍ਹਾਂ ਤੋਂ ਕਿਵੇਂ ਬਚ ਸਕਦੇ ਹੋ
  • ਕੀ ਤੁਹਾਡੇ ਪਹਿਰਾਵੇ ਅਤੇ ਹਾਰ-ਸ਼ਿੰਗਾਰ ਤੋਂ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • ਆਪਣੇ ਅੱਲ੍ਹੜ ਬੱਚੇ ਨਾਲ ਬਹਿਸ ਕੀਤੇ ਬਿਨਾਂ ਗੱਲ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਮੀਡੀਆ ਵਿਚ ਦਿਖਾਈਆਂ ਜਾਂਦੀਆਂ ਕੁੜੀਆਂ ਦੀ ਰੀਸ ਕਿਉਂ ਨਾ ਕਰੀਏ?—ਭਾਗ 1: ਕੁੜੀਆਂ ਲਈ
    ਨੌਜਵਾਨਾਂ ਦੇ ਸਵਾਲ
ਨੌਜਵਾਨਾਂ ਦੇ ਸਵਾਲ
ijwyp ਲੇਖ 48
ਨੌਜਵਾਨ ਕੱਪੜੇ ਦੇਖਦੇ ਹੋਏ

ਨੌਜਵਾਨ ਪੁੱਛਦੇ ਹਨ

ਮੈਂ ਕਿੱਦਾਂ ਦਾ ਲੱਗਦਾ ਹਾਂ?

ਤੁਹਾਨੂੰ ਆਪਣੇ ਕੱਪੜਿਆਂ ਵੱਲ ਧਿਆਨ ਕਿਉਂ ਦੇਣਾ ਚਾਹੀਦਾ ਹੈ? ਕਿਉਂਕਿ ਕੱਪੜਿਆਂ ਤੋਂ ਤੁਹਾਡੀ ਪਛਾਣ ਹੁੰਦੀ ਹੈ। ਤੁਹਾਡੇ ਕੱਪੜਿਆਂ ਤੋਂ ਲੋਕਾਂ ਨੂੰ ਤੁਹਾਡੇ ਬਾਰੇ ਕੀ ਪਤਾ ਲੱਗਦਾ ਹੈ?

  • ਫ਼ੈਸ਼ਨ ਸੰਬੰਧੀ ਤਿੰਨ ਵੱਡੀਆਂ ਗ਼ਲਤੀਆਂ ਅਤੇ ਤੁਸੀਂ ਇਨ੍ਹਾਂ ਤੋਂ ਕਿਵੇਂ ਬਚ ਸਕਦੇ ਹੋ

  • ਤੁਹਾਡੇ ਹਾਣੀ ਕੀ ਕਹਿੰਦੇ ਹਨ?

ਫ਼ੈਸ਼ਨ ਸੰਬੰਧੀ ਤਿੰਨ ਵੱਡੀਆਂ ਗ਼ਲਤੀਆਂ ਅਤੇ ਤੁਸੀਂ ਇਨ੍ਹਾਂ ਤੋਂ ਕਿਵੇਂ ਬਚ ਸਕਦੇ ਹੋ

ਪਹਿਲੀ ਗ਼ਲਤੀ: ਮੀਡੀਆ ਦੇ ਇਸ਼ਾਰਿਆਂ ʼਤੇ ਨੱਚਣਾ।

ਟਰੀਸਾ ਨਾਂ ਦੀ ਨੌਜਵਾਨ ਕਹਿੰਦੀ ਹੈ: “ਕਈ ਵਾਰ ਮੈਂ ਕਿਸੇ ਫ਼ੈਸ਼ਨ ਮਗਰ ਲੱਗ ਜਾਂਦੀ ਹਾਂ ਕਿਉਂਕਿ ਮੈਂ ਇਸ ਦੀਆਂ ਬਹੁਤ ਸਾਰੀਆਂ ਮਸ਼ਹੂਰੀਆਂ ਦੇਖੀਆਂ ਹੁੰਦੀਆਂ ਹਨ। ਜਦੋਂ ਤੁਹਾਡੇ ਦਿਮਾਗ਼ ਵਿਚ ਉਨ੍ਹਾਂ ਲੋਕਾਂ ਦੀਆਂ ਫੋਟੋਆਂ ਬੈਠ ਜਾਂਦੀਆਂ ਹਨ ਜਿਨ੍ਹਾਂ ਨੇ ਖ਼ਾਸ ਤਰ੍ਹਾਂ ਦੇ ਕੱਪੜੇ ਪਾਏ ਹੁੰਦੇ ਹਨ, ਤਾਂ ਉਨ੍ਹਾਂ ਮਗਰ ਲੱਗਣਾ ਬਹੁਤ ਸੌਖਾ ਹੁੰਦਾ ਹੈ।”

ਮਸ਼ਹੂਰੀਆਂ ਦਾ ਅਸਰ ਸਿਰਫ਼ ਕੁੜੀਆਂ ʼਤੇ ਹੀ ਨਹੀਂ ਪੈਂਦਾ। ਇਕ ਕਿਤਾਬ ਦੱਸਦੀ ਹੈ: “ਮੁੰਡੇ ਵੀ ਫ਼ੈਸ਼ਨ ਪਿੱਛੇ ਭੱਜਦੇ ਹਨ। ਜਦੋਂ ਉਹ ਅਜੇ ਛੋਟੀ ਹੀ ਉਮਰ ਦੇ ਹੁੰਦੇ ਹਨ, ਤਾਂ ਵਪਾਰੀ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੰਦੇ ਹਨ।”

ਇਕ ਵਧੀਆ ਰਾਹ: ਬਾਈਬਲ ਦੱਸਦੀ ਹੈ: “ਭੋਲਾ ਹਰੇਕ ਗੱਲ ਨੂੰ ਸੱਤ ਮੰਨਦਾ ਹੈ, ਪਰ ਸਿਆਣਾ ਵੇਖ ਭਾਲ ਕੇ ਚੱਲਦਾ ਹੈ।” (ਕਹਾਉਤਾਂ 14:15) ਇਸ ਅਸੂਲ ਅਨੁਸਾਰ ਸਾਨੂੰ ਮਸ਼ਹੂਰੀਆਂ ਦੀ ਜਾਂਚ ਕਰਨੀ ਚਾਹੀਦੀ ਹੈ। ਮਿਸਾਲ ਲਈ, ਜਦੋਂ ਤੁਸੀਂ ਕੱਪੜਿਆਂ ਦੀਆਂ ਮਸ਼ਹੂਰੀਆਂ ਦੇਖਦੇ ਹੋ ਜਿਨ੍ਹਾਂ ਵਿਚ ਦਿਖਾਇਆ ਜਾਂਦਾ ਹੈ ਕਿ ਅਜਿਹੇ ਕੱਪੜੇ ਪਾ ਕੇ ਤੁਸੀਂ “ਹਾਟ” ਜਾਂ “ਸੈਕਸੀ” ਲੱਗੋਗੇ, ਤਾਂ ਆਪਣੇ ਆਪ ਤੋਂ ਪੁੱਛੋ:

  • ‘ਜੇ ਮੈਂ ਇਸ ਫ਼ੈਸ਼ਨ ਪਿੱਛੇ ਭੱਜਦਾ ਹਾਂ, ਤਾਂ ਕਿਸ ਨੂੰ ਫ਼ਾਇਦਾ ਹੋਵੇਗਾ?’

  • ‘ਅਜਿਹੇ ਕੱਪੜੇ ਪਾਉਣ ਕਰਕੇ ਲੋਕ ਮੇਰੀ ਗਿਣਤੀ ਕਿਨ੍ਹਾਂ ਲੋਕਾਂ ਵਿਚ ਕਰਨਗੇ?’

  • ‘ਕੀ ਮੇਰੇ ਕੱਪੜਿਆਂ ਤੋਂ ਪਤਾ ਲੱਗਦਾ ਹੈ ਕਿ ਮੈਂ ਅਸਲ ਵਿਚ ਕਿਹੋ ਜਿਹਾ ਹਾਂ?’

ਸਲਾਹ/ਸੁਝਾਅ: ਇਕ ਹਫ਼ਤੇ ਲਈ ਕੱਪੜੇ ਸੰਬੰਧੀ ਅਤੇ ਹੋਰ ਫ਼ੈਸ਼ਨ ਸੰਬੰਧੀ ਦਿੱਤੀਆਂ ਮਸ਼ਹੂਰੀਆਂ ਨੂੰ ਧਿਆਨ ਨਾਲ ਦੇਖੋ। ਉਹ ਕਿਹੋ ਜਿਹੇ ਚਾਲ-ਚਲਣ ਦਾ ਸਮਰਥਨ ਕਰਦੀਆਂ ਹਨ? ਕੀ ਕੱਪੜਿਆਂ ʼਤੇ ਅਜਿਹੀਆਂ ਗੱਲਾਂ ਲਿਖੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਦੋਹਰਾ ਨਿਕਲਦਾ ਹੈ ਤੇ ਤੁਹਾਨੂੰ ਇੱਦਾਂ ਲੱਗਦਾ ਹੈ ਕਿ ਤੁਹਾਨੂੰ ਇਸ ਫ਼ੈਸ਼ਨ ਦੀ ਰੀਸ ਕਰਨੀ ਚਾਹੀਦੀ ਹੈ? ਕੈਰਨ ਨਾਂ ਦੀ ਇਕ ਨੌਜਵਾਨ ਦੱਸਦੀ ਹੈ: “ਸੋਹਣੇ ਦਿਖਣ, ਸਭ ਤੋਂ ਵਧੀਆ ਕੱਪੜੇ ਪਾਉਣ ਅਤੇ ਅੰਗ-ਪ੍ਰਦਰਸ਼ਨ ਕਰਨ ਦਾ ਦਬਾਅ ਬਹੁਤ ਜ਼ਿਆਦਾ ਹੁੰਦਾ ਹੈ। ਜਿਹੜੇ ਮਸ਼ਹੂਰੀਆਂ ਬਣਾਉਣ ਵਾਲੇ ਇਹ ਗੱਲ ਜਾਣਦੇ ਹਨ, ਉਹ ਨੌਜਵਾਨਾਂ ਨੂੰ ਸੌਖਿਆਂ ਹੀ ਨਿਸ਼ਾਨਾ ਬਣਾ ਲੈਂਦੇ ਹਨ।”

ਦੂਜੀ ਗ਼ਲਤੀ: ਉੱਦਾਂ ਦਾ ਫ਼ੈਸ਼ਨ ਕਰਨਾ ਜਿੱਦਾਂ ਦਾ ਸਾਰੇ ਕਰਦੇ ਹਨ।

ਮਾਨਵੇਲ ਨਾਂ ਦਾ ਇਕ ਨੌਜਵਾਨ ਕਹਿੰਦਾ ਹੈ: “ਜੇ ਕਿਸੇ ਖ਼ਾਸ ਕਿਸਮ ਦਾ ਪਹਿਰਾਵਾ ਫ਼ੈਸ਼ਨ ਵਿਚ ਹੈ, ਤਾਂ ਸਾਰੇ ਹੀ ਉਸ ਨੂੰ ਪਾਉਂਦੇ ਹਨ। ਜੇ ਤੁਸੀਂ ਉਹ ਨਹੀਂ ਪਾਉਂਦੇ, ਤਾਂ ਲੋਕ ਤੁਹਾਡਾ ਮਜ਼ਾਕ ਉਡਾਉਣਗੇ।” ਐਨਾ ਵੀ ਇਸ ਗੱਲ ਨਾਲ ਸਹਿਮਤ ਹੈ। ਉਹ ਦੱਸਦੀ ਹੈ: “ਗੱਲ ਫ਼ੈਸ਼ਨ ਦੀ ਨਹੀਂ, ਸਗੋਂ ਇਹ ਹੈ ਕਿ ਦੂਜੇ ਤੁਹਾਨੂੰ ਪਸੰਦ ਕਰਨ।”

ਇਕ ਵਧੀਆ ਰਾਹ: ਬਾਈਬਲ ਦੱਸਦੀ ਹੈ: “ਇਸ ਦੁਨੀਆਂ ਦੇ ਲੋਕਾਂ ਦੀ ਨਕਲ ਕਰਨੀ ਛੱਡ ਦਿਓ।” (ਰੋਮੀਆਂ 12:2) ਇਸ ਸਲਾਹ ਅਨੁਸਾਰ ਦੇਖੋ ਕਿ ਤੁਹਾਡੇ ਕੋਲ ਕਿਹੜੇ ਕੱਪੜੇ ਹਨ ਅਤੇ ਆਪਣੇ ਆਪ ਤੋਂ ਪੁੱਛੋ:

  • ‘ਮੈਂ ਕਿਸ ਦੀਆਂ ਗੱਲਾਂ ਵਿਚ ਆ ਕੇ ਇਹ ਕੱਪੜੇ ਖ਼ਰੀਦੇ?’

  • ‘ਕਿਸੇ ਮਸ਼ਹੂਰ ਡੀਜ਼ਾਈਨਰ ਜਾਂ ਕੰਪਨੀ ਦੇ ਕੱਪੜੇ ਮੇਰੇ ਲਈ ਕਿੰਨੇ ਕੁ ਅਹਿਮੀਅਤ ਰੱਖਦੇ ਹਨ?’

  • ‘ਕੀ ਮੈਂ ਆਪਣੇ ਕੱਪੜਿਆਂ ਰਾਹੀਂ ਲੋਕਾਂ ਨੂੰ ਕਾਇਲ ਕਰਨਾ ਚਾਹੁੰਦਾ ਹੈ?’

ਸੁਝਾਅ: ਸਿਰਫ਼ ਦੋ ਗੱਲਾਂ ਸੋਚਣ ਦੀ ਬਜਾਇ ਕਿ ਮੇਰੇ ਕੱਪੜੇ ਫ਼ੈਸ਼ਨ ਅਨੁਸਾਰ (ਅਤੇ ਸਾਰੇ ਪਾਉਂਦੇ ਹਨ) ਜਾਂ ਪੁਰਾਣੇ ਜ਼ਮਾਨੇ ਦੇ (ਅਤੇ ਕੋਈ ਨਹੀਂ ਪਾਉਂਦਾ) ਹਨ, ਤੀਜੀ ਗੱਲ ਬਾਰੇ ਸੋਚੋ ਕਿ ਇਨ੍ਹਾਂ ਕੱਪੜਿਆਂ ਕਰਕੇ ਤੁਸੀਂ ਆਤਮ-ਵਿਸ਼ਵਾਸੀ ਤੇ ਸੁਰੱਖਿਅਤ ਹੋਵੋਗੇ ਜਿਸ ਕਰਕੇ ਦੂਜਿਆਂ ਦੀਆਂ ਗੱਲਾਂ ਦਾ ਤੁਹਾਡੇ ʼਤੇ ਜ਼ਿਆਦਾ ਅਸਰ ਨਹੀਂ ਪਵੇਗਾ। ਤੁਸੀਂ ਆਪਣੇ ਆਪ ਵਿਚ ਜਿੰਨਾ ਸਹਿਜ ਮਹਿਸੂਸ ਕਰੋ, ਉੱਨਾ ਤੁਹਾਨੂੰ ਇਸ ਗੱਲ ਦੀ ਚਿੰਤਾ ਘੱਟ ਹੋਵੇਗੀ ਕਿ ਦੂਜੇ ਤੁਹਾਡੇ ਬਾਰੇ ਕੀ ਸੋਚਦੇ ਹਨ।

ਤੀਜਾ ਗ਼ਲਤ ਵਿਚਾਰ: ਇਹ ਸੋਚਣਾ ਕਿ ‘ਤੁਸੀਂ ਜਿੰਨੇ ਜ਼ਿਆਦਾ ਸੈਕਸੀ ਲੱਗੋਗੇ, ਤੁਸੀਂ ਉੱਨੇ ਜ਼ਿਆਦਾ ਵਧੀਆ ਲੱਗੋਗੇ।’

ਜੈਨੀਫ਼ਰ ਨਾਂ ਦੀ ਇਕ ਨੌਜਵਾਨ ਮੰਨਦੀ ਹੈ: “ਸੱਚ ਦੱਸਾਂ, ਤਾਂ ਕਈ ਵਾਰ ਮੇਰਾ ਅਜਿਹੇ ਕੱਪੜੇ ਪਾਉਣ ਦਾ ਜੀ ਕਰਦਾ ਹੈ ਜਿਹੜੇ ਛੋਟੇ ਤੇ ਤੰਗ ਹੋਣ।”

ਇਕ ਵਧੀਆ ਰਾਹ: ਬਾਈਬਲ ਦੱਸਦੀ ਹੈ: ‘ਆਪਣੇ ਬਾਹਰੀ ਰੂਪ ਨੂੰ ਸ਼ਿੰਗਾਰਨ ਵਿਚ ਨਾ ਲੱਗੀਆਂ ਰਹੋ, ਸ਼ਾਂਤ ਤੇ ਨਰਮ ਸੁਭਾਅ ਦਾ ਲਿਬਾਸ ਪਹਿਨ ਕੇ ਆਪਣੇ ਆਪ ਨੂੰ ਅੰਦਰੋਂ ਸ਼ਿੰਗਾਰੋ।’ (1 ਪਤਰਸ 3:3, 4) ਇਸ ਸਲਾਹ ਅਨੁਸਾਰ ਜ਼ਰਾ ਸੋਚੋ ਕਿ ਅਸਲੀ ਸੁੰਦਰਤਾ ਬਾਹਰਲੀ ਸੁੰਦਰਤਾ ਹੈ ਜਾਂ ਅੰਦਰਲੀ।

ਸੁਝਾਅ: ਤੁਹਾਡੇ ਕੱਪੜਿਆਂ ਤੋਂ ਸ਼ਰਮ-ਹਯਾ ਝਲਕਣੀ ਚਾਹੀਦੀ ਹੈ। ਪਰ ਲੋਕ ਇੱਦਾਂ ਨਹੀਂ ਸੋਚਦੇ। ਜ਼ਰਾ ਸੋਚੋ:

ਕੀ ਤੁਸੀਂ ਕਿਸੇ ਐਸੇ ਵਿਅਕਤੀ ਨਾਲ ਗੱਲ ਕੀਤੀ ਹੈ ਜੋ ਗਾਲੜੀ ਹੈ ਅਤੇ ਸਿਰਫ਼ ਆਪਣੇ ਬਾਰੇ ਹੀ ਗੱਲਾਂ ਕਰਦਾ ਹੈ? ਪਰ ਅਫ਼ਸੋਸ ਦੀ ਗੱਲ ਹੈ ਕਿ ਸ਼ਾਇਦ ਉਸ ਨੂੰ ਪਤਾ ਹੀ ਨਾ ਲੱਗੇ ਕਿ ਅਜਿਹੇ ਰਵੱਈਏ ਕਰਕੇ ਲੋਕ ਉਸ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ।

ਇਕ ਨੌਜਵਾਨ ਦੂਜਿਆਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੋਇਆ ਜਦ ਕਿ ਹੋਰ ਨੌਜਵਾਨ ਅਜੀਬ ਤਰੀਕੇ ਨਾਲ ਦੇਖਦੇ ਹੋਏ

ਗੱਲਬਾਤ ਵਾਂਗ ਤੁਹਾਡੇ ਕੱਪੜਿਆਂ ਤੋਂ ਵੀ ਪਤਾ ਲੱਗ ਸਕਦਾ ਹੈ ਕਿ ਤੁਸੀਂ ਸਿਰਫ਼ ‘ਆਪਣੇ ਬਾਰੇ ਹੀ ਸੋਚਦੇ’ ਹੋ ਜਿਸ ਕਰਕੇ ਲੋਕ ਤੁਹਾਡੇ ਤੋਂ ਦੂਰ-ਦੂਰ ਭੱਜਦੇ ਹਨ

ਜਦੋਂ ਤੁਸੀਂ ਬੇਢੰਗੇ ਕੱਪੜੇ ਪਾਉਂਦੇ ਹੋ, ਤਾਂ ਤੁਸੀਂ ਉਸ ਵਿਅਕਤੀ ਵਰਗੇ ਬਣ ਜਾਂਦੇ ਹੋ ਜੋ ਸਿਰਫ਼ ਆਪਣੇ ਬਾਰੇ ਹੀ ਗੱਲਾਂ ਕਰਦਾ ਹੈ। ਮਾਨੋ ਤੁਹਾਡੇ ਕੱਪੜੇ ਤੁਹਾਡੀ ਵੱਲੋਂ ਕਹਿੰਦੇ ਹਨ, ‘ਮੇਰੇ ਵੱਲ ਦੇਖੋ।’ ਇਸ ਤੋਂ ਦੂਜਿਆਂ ਨੂੰ ਲੱਗ ਸਕਦਾ ਹੈ ਕਿ ਤੁਸੀਂ ਆਪਣੇ ਕੱਪੜਿਆਂ ਕਰਕੇ ਹਰ ਵੇਲੇ ਪਰੇਸ਼ਾਨ ਰਹਿੰਦੇ ਹੋ ਜਾਂ ਸਿਰਫ਼ ਆਪਣੇ ਬਾਰੇ ਹੀ ਸੋਚਦੇ ਹੋ। ਨਾਲੇ ਹੋ ਸਕਦਾ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਸਾਰੇ ਜਣੇ ਤੁਹਾਨੂੰ ਹੀ ਦੇਖਦੇ ਰਹਿਣ, ਇੱਥੋਂ ਤਕ ਕਿ ਉਹ ਲੋਕ ਵੀ ਜਿਨ੍ਹਾਂ ਦੀ ਨੀਅਤ ਗ਼ਲਤ ਹੈ।

ਖ਼ੁਦ ਦੀ ਨੁਮਾਇਸ਼ ਕਰਨ ਦੀ ਬਜਾਇ ਕਿਉਂ ਨਾ ਸ਼ਰਮ-ਹਯਾ ਵਾਲੇ ਕੱਪੜੇ ਪਾਓ? ਮੋਨੀਕਾ ਨਾਂ ਦੀ ਨੌਜਵਾਨ ਕਹਿੰਦੀ ਹੈ: “ਸ਼ਰਮ-ਹਯਾ ਵਾਲੇ ਕੱਪੜੇ ਪਾਉਣ ਦਾ ਇਹ ਮਤਲਬ ਨਹੀਂ ਕਿ ਤੁਹਾਨੂੰ ਆਪਣੀ ਦਾਦੀ-ਨਾਨੀ ਵਾਂਗ ਕੱਪੜੇ ਪਾਉਣੇ ਚਾਹੀਦੇ ਹਨ। ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਇੱਜ਼ਤ ਕਰਦੇ ਹੋ।”

ਤੁਹਾਡੇ ਹਾਣੀ ਕੀ ਕਹਿੰਦੇ ਹਨ?

ਬ੍ਰੀਆਨਾ

“ਮੈਂ ਵੱਡੇ ਸਾਈਜ਼ ਦੀਆਂ ਸਰਕਟਾਂ ਲਿਆਂਦੀਆਂ। ਇਸ ਕਰਕੇ ਨਹੀਂ ਕਿ ਮੈਂ ਮੋਟੀ ਹੋ ਗਈ ਸੀ, ਪਰ ਇਸ ਕਰਕੇ ਕਿਉਂਕਿ ਮੈਂ ਚਾਹੁੰਦੀ ਸੀ ਕਿ ਇਹ ਮੇਰੇ ਸਰੀਰ ਦੇ ਨਾਲ ਨਾ ਚਿੰਬੜਨ। ਪਤਾ ਕੀ ਹੋਇਆ? ਲੋਕ ਮੈਨੂੰ ਪੁੱਛਦੇ ਸੀ ਕਿ ਮੈਂ ਪਤਲੀ ਹੋ ਗਈ ਹਾਂ! ਸ਼ਰਮ-ਹਯਾ ਵਾਲੇ ਕੱਪੜੇ ਪਾਉਣ ਨਾਲ ਅਸੀਂ ਸੋਹਣੇ ਲੱਗਦੇ ਹਾਂ।”​—ਬ੍ਰੀਆਨਾ।

ਕੈਰਨ

“ਮੈਂ ਸੱਚ ਕਹਿੰਦੀ ਹਾਂ ਕਿ ਸ਼ਰਮ-ਹਯਾ ਵਾਲੇ ਕੱਪੜੇ ਪਾ ਕੇ ਮੈਨੂੰ ਵਧੀਆ ਲੱਗਦਾ ਹੈ। ਨਾ ਸਿਰਫ਼ ਮੇਰੇ ਕੱਪੜੇ ਵਧੀਆ ਲੱਗਦੇ ਹਨ, ਪਰ ਮੈਂ ਜਿੱਥੇ ਵੀ ਜਾਂਦੀ ਹਾਂ, ਮੈਂ ਬੇਝਿਜਕ ਲੋਕਾਂ ਨੂੰ ਦੱਸ ਸਕਦੀ ਹਾਂ ਕਿ ਮੈਂ ਯਹੋਵਾਹ ਦੀ ਗਵਾਹ ਹਾਂ। ਨਾਲੇ ਮੈਨੂੰ ਇਹ ਫ਼ਿਕਰ ਨਹੀਂ ਹੁੰਦੀ ਕਿ ਮੇਰੇ ਕੱਪੜੇ ਮੇਰੇ ਵਿਸ਼ਵਾਸਾਂ ਤੋਂ ਉਲਟ ਹਨ।”​—ਕੈਰਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ