ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ijwbq ਲੇਖ 143
  • ਕੀ ਸਿਗਰਟ ਪੀਣੀ ਪਾਪ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਸਿਗਰਟ ਪੀਣੀ ਪਾਪ ਹੈ?
  • ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਬਾਈਬਲ ਕੀ ਕਹਿੰਦੀ ਹੈ
  • ਕੀ ਬਾਈਬਲ ਮੌਜ-ਮਸਤੀ ਕਰਨ ਲਈ ਭੰਗ ਪੀਣ ਜਾਂ ਹੋਰ ਨਸ਼ੇ ਕਰਨ ਬਾਰੇ ਕੁਝ ਕਹਿੰਦੀ ਹੈ?
  • ਸਿਗਰਟਨੋਸ਼ੀ ਬਾਰੇ ਰੱਬ ਦਾ ਕੀ ਨਜ਼ਰੀਆ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਸਿਗਰਟ ਪੀਣ ਦੀ ਆਦਤ ਕਿਉਂ ਛੱਡੋ?
    ਜਾਗਰੂਕ ਬਣੋ!—2000
  • ਸਿਗਰਟ ਪੀਣੀ ਛੱਡੋ—ਮੁਸ਼ਕਲਾਂ ਲਈ ਤਿਆਰ ਰਹੋ
    ਜਾਗਰੂਕ ਬਣੋ!—2010
ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ijwbq ਲੇਖ 143
ਸਿਗਰਟ ਪੀਂਦੇ ਹੋਏ

ਕੀ ਸਿਗਰਟ ਪੀਣੀ ਪਾਪ ਹੈ?

ਬਾਈਬਲ ਕੀ ਕਹਿੰਦੀ ਹੈ

ਬਾਈਬਲ ਸਿਗਰਟ ਪੀਣa ਜਾਂ ਹੋਰ ਤਰੀਕੇ ਨਾਲ ਤਮਾਖੂ ਦਾ ਸੇਵਨ ਕਰਨ ਬਾਰੇ ਕੁਝ ਨਹੀਂ ਦੱਸਦੀ। ਪਰ ਇਸ ਵਿਚ ਦਿੱਤੇ ਅਸੂਲਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੂੰ ਉਨ੍ਹਾਂ ਆਦਤਾਂ ਤੋਂ ਨਫ਼ਰਤ ਹੈ ਜੋ ਗੰਦੀਆਂ ਹਨ ਅਤੇ ਜਿਨ੍ਹਾਂ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ। ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਿਗਰਟ ਪੀਣੀ ਪਾਪ ਹੈ।

  • ਜੀਵਨ ਦੀ ਕਦਰ। “ਪਰਮੇਸ਼ੁਰ . . . ਸਾਰੇ ਇਨਸਾਨਾਂ ਨੂੰ ਜ਼ਿੰਦਗੀ ਅਤੇ ਸਾਹ ਤੇ ਹੋਰ ਸਾਰੀਆਂ ਚੀਜ਼ਾਂ ਬਖ਼ਸ਼ਦਾ ਹੈ। (ਰਸੂਲਾਂ ਦੇ ਕੰਮ 17:24, 25) ਜ਼ਿੰਦਗੀ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਹੈ। ਇਸ ਲਈ ਸਾਨੂੰ ਸਿਗਰਟ ਪੀਣ ਵਰਗੀਆਂ ਗੰਦੀਆਂ ਆਦਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਕਰਕੇ ਸਾਡੀ ਮੌਤ ਜਲਦੀ ਹੋ ਸਕਦੀ ਹੈ। ਪੂਰੀ ਦੁਨੀਆਂ ਵਿਚ ਸਿਗਰਟ ਪੀਣ ਕਰਕੇ ਜ਼ਿਆਦਾਤਰ ਲੋਕ ਮਰਦੇ ਹਨ ਜਦ ਕਿ ਇਸ ਤੋਂ ਬਚਿਆ ਜਾ ਸਕਦਾ ਹੈ।

  • ਗੁਆਂਢੀ ਲਈ ਪਿਆਰ। “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” (ਮੱਤੀ 22:39) ਸਿਗਰਟ ਪੀਣ ਵਾਲਾ ਇਨਸਾਨ ਆਪਣੇ ਆਲੇ-ਦੁਆਲੇ ਦੇ ਲੋਕਾਂ ਲਈ ਪਿਆਰ ਨਹੀਂ ਦਿਖਾਉਂਦਾ। ਜੋ ਲੋਕ ਸਿਗਰਟ ਪੀਣ ਕਰਨ ਵਾਲਿਆਂ ਦੇ ਨੇੜੇ ਰਹਿੰਦੇ ਹਨ, ਉਨ੍ਹਾਂ ਨੂੰ ਉਹ ਬੀਮਾਰੀਆਂ ਲੱਗਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਜੋ ਅਕਸਰ ਸਿਗਰਟ ਪੀਣ ਵਾਲਿਆਂ ਨੂੰ ਲੱਗਦੀਆਂ ਹਨ।

  • ਪਵਿੱਤਰ ਰਹਿਣਾ। “ਤੁਸੀਂ ਆਪਣੇ ਸਰੀਰਾਂ ਨੂੰ ਅਜਿਹੇ ਬਲੀਦਾਨ ਦੇ ਤੌਰ ਤੇ ਚੜ੍ਹਾਓ ਜੋ ਜੀਉਂਦਾ, ਪਵਿੱਤਰ ਅਤੇ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ।” (ਰੋਮੀਆਂ 12:1) “ਆਓ ਆਪਾਂ ਤਨ ਅਤੇ ਮਨ ਦੀ ਸਾਰੀ ਗੰਦਗੀ ਤੋਂ ਆਪਣੇ ਆਪ ਨੂੰ ਸ਼ੁੱਧ ਕਰੀਏ ਅਤੇ ਪਰਮੇਸ਼ੁਰ ਦਾ ਡਰ ਰੱਖਦੇ ਹੋਏ ਪਵਿੱਤਰ ਬਣਦੇ ਜਾਈਏ।” (2 ਕੁਰਿੰਥੀਆਂ 7:1) ਸਿਗਰਟ ਪੀਣੀ ਕੁਦਰਤੀ ਨਹੀਂ ਹੈ ਅਤੇ ਇਸ ਨਾਲ ਇਕ ਵਿਅਕਤੀ ਪਵਿੱਤਰ ਨਹੀਂ ਰਹਿੰਦਾ ਯਾਨੀ ਉਹ ਸਰੀਰਕ ਤੌਰ ʼਤੇ ਸਾਫ਼ ਅਤੇ ਸ਼ੁੱਧ ਨਹੀਂ ਰਹਿੰਦਾ। ਇਹ ਲੋਕ ਸਭ ਕੁਝ ਜਾਣਦੇ ਹੋਏ ਜ਼ਹਿਰ ਲੈਂਦੇ ਹਨ ਜਿਸ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ।

ਕੀ ਬਾਈਬਲ ਮੌਜ-ਮਸਤੀ ਕਰਨ ਲਈ ਭੰਗ ਪੀਣ ਜਾਂ ਹੋਰ ਨਸ਼ੇ ਕਰਨ ਬਾਰੇ ਕੁਝ ਕਹਿੰਦੀ ਹੈ?

ਬਾਈਬਲ ਵਿਚ ਭੰਗ ਜਾਂ ਹੋਰ ਨਸ਼ਿਆਂ ਬਾਰੇ ਨਹੀਂ ਦੱਸਿਆ ਗਿਆ। ਪਰ ਬਾਈਬਲ ਵਿਚ ਕੁਝ ਅਜਿਹੇ ਅਸੂਲ ਹਨ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਮੌਜ-ਮਸਤੀ ਕਰਨ ਲਈ ਵੀ ਨਸ਼ਾ ਕਰਨਾ ਗ਼ਲਤ ਹੈ। ਅਸੀਂ ਜਿਨ੍ਹਾਂ ਅਸੂਲਾਂ ਦੀ ਉੱਪਰ ਗੱਲ ਕੀਤੀ ਹੈ, ਉਹ ਤਾਂ ਲਾਗੂ ਹੁੰਦੇ ਹਨ ਅਤੇ ਅੱਗੇ ਦਿੱਤੇ ਹੋਰ ਅਸੂਲ ਵੀ ਲਾਗੂ ਹੁੰਦੇ ਹਨ:

  • ਸੋਚਣ-ਸਮਝਣ ਦੀ ਕਾਬਲੀਅਤ। “ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ . . . ਆਪਣੀ ਪੂਰੀ ਸਮਝ ਨਾਲ ਪਿਆਰ ਕਰ।” (ਮੱਤੀ 22:37, 38) “ਪੂਰੇ ਹੋਸ਼ ਵਿਚ ਰਹੋ।” (1 ਪਤ. 1:13) ਨਸ਼ੇ ਕਰਨ ਵਾਲਾ ਇਨਸਾਨ ਚੰਗੀ ਤਰ੍ਹਾਂ ਸੋਚ ਨਹੀਂ ਸਕਦਾ ਅਤੇ ਬਹੁਤ ਸਾਰੇ ਲੋਕ ਤਾਂ ਇਸ ਦੇ ਆਦੀ ਹੋ ਜਾਂਦੇ ਹਨ। ਚੰਗੀਆਂ ਗੱਲਾਂ ਸੋਚਣ ਦੀ ਬਜਾਇ ਉਨ੍ਹਾਂ ਦਾ ਸਾਰਾ ਧਿਆਨ ਇਸ ਗੱਲ ʼਤੇ ਲੱਗਾ ਰਹਿੰਦਾ ਹੈ ਕਿ ਕਿਵੇਂ ਅਤੇ ਕਿੱਥੋਂ ਨਸ਼ਾ ਹਾਸਲ ਕਰਨ।​—ਫ਼ਿਲਿੱਪੀਆਂ 4:8.

  • ਸਰਕਾਰ ਦੇ ਕਾਨੂੰਨ ਨੂੰ ਮੰਨਣਾ। “ਸਰਕਾਰਾਂ ਅਤੇ ਅਧਿਕਾਰ ਰੱਖਣ ਵਾਲਿਆਂ ਦੇ ਅਧੀਨ” ਰਹੋ। (ਤੀਤੁਸ 3:1) ਬਹੁਤ ਸਾਰੇ ਦੇਸ਼ਾਂ ਵਿਚ ਕੁਝ ਨਸ਼ੇ ਨਾ ਕਰਨ ਲਈ ਸਖ਼ਤ ਕਾਨੂੰਨ ਬਣਾਏ ਗਏ ਹਨ। ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ ਸਰਕਾਰ ਦੇ ਕਾਨੂੰਨਾਂ ਨੂੰ ਮੰਨਣਾ ਚਾਹੀਦਾ ਹੈ।​—ਰੋਮੀਆਂ 13:1.

ਤਮਾਖੂ ਅਤੇ ਤੁਹਾਡੀ ਸਿਹਤ

ਵਿਸ਼ਵ ਸਿਹਤ ਸੰਗਠਨ ਅੰਦਾਜ਼ਾ ਲਾਉਂਦਾ ਹੈ ਕਿ ਹਰ ਸਾਲ ਲਗਭਗ 60 ਲੱਖ ਲੋਕ ਤਮਾਖੂ ਦਾ ਇਸਤੇਮਾਲ ਕਰਨ ਨਾਲ ਹੋਣ ਵਾਲੀਆਂ ਬੀਮਾਰੀਆਂ ਕਰਕੇ ਮਰਦੇ ਹਨ। ਇਨ੍ਹਾਂ ਵਿਚ 6 ਲੱਖ ਲੋਕ ਉਹ ਹਨ ਜੋ ਸਿਗਰਟ ਪੀਣ ਵਾਲਿਆਂ ਦੇ ਨੇੜੇ ਰਹਿੰਦੇ ਹਨ। ਜ਼ਰਾ ਗੌਰ ਕਿ ਤਮਾਖੂ ਦਾ ਸੇਵਨ ਕਰਨ ਵਾਲਿਆਂ ਅਤੇ ਉਨ੍ਹਾਂ ਦੇ ਨੇੜੇ ਰਹਿਣ ਵਾਲਿਆਂ ʼਤੇ ਕਿੰਨਾ ਅਸਰ ਪੈਂਦਾ ਹੈ।

ਕੈਂਸਰ। ਤਮਾਖੂ ਵਿਚ 50 ਤੋਂ ਜ਼ਿਆਦਾ ਕੈਂਸਰ ਦੀ ਬੀਮਾਰੀ ਲਾਉਣ ਵਾਲੇ ਰਸਾਇਣ ਹਨ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਮੰਨਦਾ ਹੈ ਕਿ ਤਮਾਖੂ ਕਰਕੇ “90 ਪ੍ਰਤਿਸ਼ਤ ਲੋਕਾਂ ਨੂੰ ਫੇਫੜਿਆਂ ਦਾ ਕੈਂਸਰ ਹੁੰਦਾ ਹੈ।” ਤਮਾਖੂ ਲੈਣ ਕਰਕੇ ਹੋਰ ਅੰਗਾਂ ਵਿਚ ਵੀ ਕੈਂਸਰ ਹੁੰਦਾ ਹੈ, ਜਿਵੇਂ ਮੂੰਹ, ਸਾਹ ਦੀ ਨਲੀ, ਖਾਣੇ ਦੀ ਨਾੜੀ, ਗਲ਼ੇ, ਜਿਗਰ, ਢਿੱਡ ਦਾ ਕੈਂਸਰ, ਪਿਸ਼ਾਬ ਦੀ ਥੈਲੀ ਦਾ ਕੈਂਸਰ।

ਸਾਹ ਦੀਆਂ ਬੀਮਾਰੀਆਂ। ਸਿਗਰਟ ਦੇ ਧੂੰਏਂ ਕਰਕੇ ਸਾਹ ਦੀਆਂ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ, ਜਿਵੇਂ ਨਮੂਨੀਆ ਅਤੇ ਫਲੂ। ਜਿਹੜੇ ਬੱਚੇ ਸਿਗਰਟ ਪੀਣ ਵਾਲਿਆਂ ਦੇ ਨੇੜੇ ਰਹਿੰਦੇ ਹਨ, ਉਨ੍ਹਾਂ ਨੂੰ ਕੁਝ ਬੀਮਾਰੀਆਂ ਲੱਗਣ ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ, ਜਿਵੇਂ ਦਮਾ ਜਾਂ ਖੰਘ ਨਾ ਹਟਣੀ। ਨਾਲੇ ਉਨ੍ਹਾਂ ਦੇ ਫੇਫੜਿਆਂ ਦਾ ਚੰਗੀ ਤਰ੍ਹਾਂ ਵਿਕਾਸ ਨਹੀਂ ਹੁੰਦਾ ਅਤੇ ਉਹ ਚੰਗੀ ਤਰ੍ਹਾਂ ਕੰਮ ਨਹੀਂ ਕਰਦੇ।

ਦਿਲ ਦੀ ਬੀਮਾਰੀ। ਸਿਗਰਟ ਪੀਣ ਵਾਲਿਆਂ ਨੂੰ ਸਟ੍ਰੋਕ ਜਾਂ ਦਿਲ ਦੀ ਬੀਮਾਰੀ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਤਮਾਖੂ ਵਿਚ ਪਾਈ ਜਾਣ ਵਾਲੀ ਕਾਰਬਨ ਮੋਨੋਆਕਸਾਈਡ ਸੌਖਿਆਂ ਹੀ ਫੇਫੜਿਆਂ ਵਿੱਚੋਂ ਹੁੰਦੀ ਹੋਈ ਖ਼ੂਨ ਵਿਚ ਚਲੀ ਜਾਂਦੀ ਹੈ। ਖ਼ੂਨ ਵਿਚ ਪਹੁੰਚ ਕੇ ਇਹ ਆਕਸੀਜਨ ਦੀ ਜਗ੍ਹਾ ਲੈ ਲੈਂਦੀ ਹੈ। ਖ਼ੂਨ ਵਿਚ ਆਕਸੀਜਨ ਦੀ ਕਮੀ ਹੋਣ ਕਰਕੇ ਪੂਰੇ ਸਰੀਰ ਵਿਚ ਆਕਸੀਜਨ ਪਹੁੰਚਾਉਣ ਲਈ ਦਿਲ ਦਾ ਜ਼ਿਆਦਾ ਜ਼ੋਰ ਲੱਗਦਾ ਹੈ।

ਗਰਭ ਉੱਤੇ ਅਸਰ। ਗਰਭਵਤੀ ਔਰਤਾਂ ਜੋ ਸਿਗਰਟ ਪੀਂਦੀਆਂ ਹਨ ਉਨ੍ਹਾਂ ਦੇ ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਹੀ ਹੋ ਜਾਂਦਾ ਹੈ, ਬੱਚੇ ਦਾ ਭਾਰ ਵੀ ਘੱਟ ਹੁੰਦਾ ਹੈ ਜਾਂ ਬੱਚਿਆਂ ਵਿਚ ਕੋਈ ਨੁਕਸ ਹੁੰਦਾ ਹੈ, ਜਿਵੇਂ ਕਿ ਉਨ੍ਹਾਂ ਦੇ ਉੱਪਰਲੇ ਬੁੱਲ੍ਹ ਵਿਚ ਪਾੜ ਹੁੰਦਾ ਹੈ। ਇਸ ਤਰ੍ਹਾਂ ਦੇ ਬੱਚਿਆਂ ਨੂੰ ਸਾਹ ਸੰਬੰਧੀ ਸਮੱਸਿਆਵਾਂ ਹੁੰਦੀਆਂ ਹਨ ਜਾਂ ਉਨ੍ਹਾਂ ਦੀ ਅਚਾਨਕ ਮੌਤ ਹੋ ਜਾਂਦੀ ਹੈ।

a ਸਿਗਰਟ ਪੀਣ ਵਿਚ ਕਈ ਗੱਲਾਂ ਸ਼ਾਮਲ ਹਨ, ਜਿਵੇਂ ਬੀੜੀ, ਸਿਗਾਰ, ਚਿਲਮ ਜਾਂ ਹੁੱਕੇ ਰਾਹੀਂ ਤਮਾਖੂ ਦੇ ਸੂਟੇ ਲਾਉਣੇ। ਪਰ ਇਸ ਵਿਚ ਦੱਸੇ ਅਸੂਲ ਤਮਾਖੂ ਚੱਬਣ, ਨਸਵਾਰ ਸੁੰਘਣ, ਨਿਕੋਟੀਨ ਵਾਲੀਆਂ ਇਲੈਕਟ੍ਰਾਨਿਕ ਸਿਗਰਟਾਂ ਅਤੇ ਹੋਰ ਚੀਜ਼ਾਂ ʼਤੇ ਵੀ ਲਾਗੂ ਹੁੰਦੇ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ