45 ਫਿਰ ਇਹ ਤੰਬੂ ਸਾਡੇ ਪਿਉ-ਦਾਦਿਆਂ ਨੂੰ ਮਿਲਿਆ। ਉਹ ਆਪਣੇ ਨਾਲ ਇਹ ਤੰਬੂ ਇਸ ਦੇਸ਼ ਵਿਚ ਵੀ ਲੈ ਕੇ ਆਏ ਜਦੋਂ ਉਹ ਸਾਰੇ ਜਣੇ ਯਹੋਸ਼ੁਆ ਨਾਲ ਇੱਥੇ ਆਏ ਸਨ ਜਿੱਥੇ ਹੋਰ ਕੌਮਾਂ ਦੇ ਲੋਕ ਵੱਸੇ ਹੋਏ ਸਨ+ ਅਤੇ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਸਾਡੇ ਪਿਉ-ਦਾਦਿਆਂ ਸਾਮ੍ਹਣਿਓਂ ਕੱਢ ਦਿੱਤਾ ਸੀ।+ ਇਹ ਤੰਬੂ ਦਾਊਦ ਦੇ ਦਿਨਾਂ ਤਕ ਇੱਥੇ ਹੀ ਰਿਹਾ।