^ [1] (ਪੈਰਾ 4) ਹੋ ਸਕਦਾ ਹੈ ਕਿ ਪੰਤੇਕੁਸਤ ਦਾ ਤਿਉਹਾਰ ਸਾਲ ਦੇ ਉਸੇ ਸਮੇਂ ਮਨਾਇਆ ਜਾਂਦਾ ਸੀ ਜਦੋਂ ਸੀਨਈ ਪਹਾੜ ʼਤੇ ਮੂਸਾ ਨੂੰ ਕਾਨੂੰਨ ਦਿੱਤਾ ਗਿਆ ਸੀ। (ਕੂਚ 19:1) ਇਸ ਲਈ ਸ਼ਾਇਦ ਮੂਸਾ ਇਜ਼ਰਾਈਲੀ ਕੌਮ ਨੂੰ ਸਾਲ ਦੇ ਉਸੇ ਦਿਨ ਆਪਣੇ ਰਾਹੀਂ ਕੀਤੇ ਇਕਰਾਰ ਅਧੀਨ ਲਿਆਇਆ ਹੋਵੇ ਜਦੋਂ ਯਿਸੂ ਚੁਣੇ ਹੋਏ ਲੋਕਾਂ ਨੂੰ ਨਵੇਂ ਇਕਰਾਰ ਅਧੀਨ ਲਿਆਇਆ ਸੀ।