ਹੋਰ ਜਾਣਕਾਰੀ
^ [1] (ਪੈਰਾ 14) ਯਹੂਦੀਆਂ ਦੀ ਬਾਬਲ ਵਿਚ ਗ਼ੁਲਾਮੀ ਅਤੇ ਮਸੀਹੀਆਂ ਦੀ ਮਹਾਂ ਬਾਬਲ ਵਿਚ ਗ਼ੁਲਾਮੀ ਦੀਆਂ ਬਹੁਤ ਸਾਰੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ। ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਯਹੂਦੀਆਂ ਦੀ ਗ਼ੁਲਾਮੀ ਇਸ ਗੱਲ ਨੂੰ ਦਰਸਾਉਂਦੀ ਸੀ ਕਿ ਚੁਣੇ ਹੋਏ ਮਸੀਹੀਆਂ ਨਾਲ ਕੀ ਹੋਣਾ ਸੀ। ਇਸ ਲਈ ਸਾਨੂੰ ਯਹੂਦੀਆਂ ਦੀ ਗ਼ੁਲਾਮੀ ਦੀ ਹਰ ਛੋਟੀ-ਛੋਟੀ ਗੱਲ ਦਾ ਸੰਬੰਧ ਮਸੀਹੀਆਂ ਦੀ ਗ਼ੁਲਾਮੀ ਨਾਲ ਨਹੀਂ ਜੋੜਨਾ ਚਾਹੀਦਾ। ਇਨ੍ਹਾਂ ਵਿਚ ਕਈ ਗੱਲਾਂ ਵੱਖਰੀਆਂ ਵੀ ਸਨ। ਮਿਸਾਲ ਲਈ, ਯਹੂਦੀ 70 ਸਾਲ ਗ਼ੁਲਾਮ ਰਹੇ, ਪਰ ਮਸੀਹੀਆਂ ਦੀ ਗ਼ੁਲਾਮੀ ਦਾ ਸਮਾਂ ਇਨ੍ਹਾਂ ਨਾਲੋਂ ਕਿਤੇ ਜ਼ਿਆਦਾ ਸੀ।