ਫੁਟਨੋਟ
a ਸ਼ੂਗਰ ਕਰਕੇ ਦਿਲ ਦੇ ਰੋਗ, ਸਟ੍ਰੋਕ, ਗੁਰਦਿਆਂ ਦੀ ਬੀਮਾਰੀ, ਹੱਥਾਂ-ਪੈਰਾਂ ਵਿਚ ਖ਼ੂਨ ਦੀਆਂ ਨਾੜੀਆਂ ਦੇ ਸੁੰਗੜਨ ਅਤੇ ਨਸਾਂ ਦੇ ਸੁੰਨ ਹੋਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਜੇ ਖ਼ੂਨ ਪੈਰਾਂ ਤਕ ਨਾ ਪਹੁੰਚੇ, ਤਾਂ ਪੈਰਾਂ ਤੇ ਫੋੜੇ ਨਿਕਲ ਸਕਦੇ ਹਨ ਅਤੇ ਜੇ ਜਲਦੀ ਇਲਾਜ ਨਾ ਕੀਤਾ ਜਾਵੇ, ਤਾਂ ਪੈਰ ਕੱਟਣੇ ਵੀ ਪੈ ਸਕਦੇ ਹਨ। ਬਾਲਗਾਂ ਵਿਚ ਅੰਨ੍ਹੇਪਣ ਦਾ ਸਭ ਤੋਂ ਵੱਡਾ ਕਾਰਨ ਸ਼ੱਕਰ ਰੋਗ ਹੈ।