ਫੁਟਨੋਟ
e ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਗੋਲੀਆਂ ਖਾਣ ਦੁਆਰਾ ਫ਼ਾਇਦਾ ਹੋਇਆ ਹੈ। ਕੁਝ ਗੋਲੀਆਂ ਪੈਨਕ੍ਰੀਅਸ ਨੂੰ ਹੋਰ ਇਨਸੁਲਿਨ ਪੈਦਾ ਕਰਨ ਵਿਚ ਮਦਦ ਦਿੰਦੀਆਂ ਹਨ, ਦੂਸਰੀਆਂ ਖ਼ੂਨ ਵਿਚ ਸ਼ੱਕਰ ਨੂੰ ਵਧਣ ਤੋਂ ਰੋਕਦੀਆਂ ਹਨ ਅਤੇ ਹੋਰ ਗੋਲੀਆਂ ਸਰੀਰ ਨੂੰ ਇਨਸੁਲਿਨ ਵਰਤਣ ਵਿਚ ਮਦਦ ਦਿੰਦੀਆਂ ਹਨ। (ਟਾਈਪ 1 ਡਾਈਬੀਟੀਜ਼ ਦੇ ਇਲਾਜ ਲਈ ਆਮ ਤੌਰ ਤੇ ਗੋਲੀਆਂ ਨਹੀਂ ਵਰਤੀਆਂ ਜਾਂਦੀਆਂ।) ਇਸ ਵੇਲੇ ਇਨਸੁਲਿਨ ਦੀਆਂ ਗੋਲੀਆਂ ਨਹੀਂ ਲਈਆਂ ਜਾ ਸਕਦੀਆਂ ਕਿਉਂਕਿ ਖ਼ੂਨ ਵਿਚ ਪਹੁੰਚਣ ਤੋਂ ਪਹਿਲਾਂ ਹੀ ਇਹ ਹਜ਼ਮ ਹੋ ਜਾਣਗੀਆਂ। ਭਾਵੇਂ ਤੁਹਾਡਾ ਇਲਾਜ ਇਨਸੁਲਿਨ ਨਾਲ ਹੋ ਰਿਹਾ ਹੈ ਜਾਂ ਗੋਲੀਆਂ ਨਾਲ, ਫਿਰ ਵੀ ਤੁਹਾਨੂੰ ਕਸਰਤ ਕਰਨ ਅਤੇ ਸਹੀ ਖ਼ੁਰਾਕ ਖਾਣ ਦੀ ਲੋੜ ਹੈ।