ਫੁਟਨੋਟ
e ਮਿਊਟੇਸ਼ਨ ਦੇ ਤਜਰਬਿਆਂ ਤੋਂ ਇਹ ਹੀ ਪਤਾ ਲੱਗਾ ਹੈ ਕਿ ਨਵੇਂ ਪੌਦਿਆਂ ਵਿਚ ਵਾਰ-ਵਾਰ ਉਹੀ ਤਬਦੀਲੀਆਂ ਆ ਰਹੀਆਂ ਸਨ। ਇਸ ਤੋਂ ਲੌਨਿਗ ਨੇ ਦੇਖਿਆ ਕਿ ਜਿੰਨੇ ਜ਼ਿਆਦਾ ਤਜਰਬੇ ਕੀਤੇ ਗਏ ਸਨ, ਉੱਨੀਆਂ ਹੀ ਘੱਟ ਤਬਦੀਲੀਆਂ ਆ ਰਹੀਆਂ ਸਨ। ਇਸ ਦੇ ਨਾਲ-ਨਾਲ, ਨਵੇਂ ਪੌਦਿਆਂ ਵਿੱਚੋਂ ਸਿਰਫ਼ 1 ਫੀ ਸਦੀ ਪੌਦਿਆਂ ਉੱਤੇ ਹੋਰ ਰਿਸਰਚ ਕੀਤੀ ਜਾ ਸਕਦੀ ਸੀ ਅਤੇ ਇਨ੍ਹਾਂ ਵਿੱਚੋਂ ਸਿਰਫ਼ 1 ਫੀ ਸਦੀ ਵੇਚਣਯੋਗ ਸਨ। ਜਾਨਵਰਾਂ ਵਿਚ ਅਜਿਹੀਆਂ ਤਬਦੀਲੀਆਂ ਲਿਆਉਣ ਦੀਆਂ ਕੋਸ਼ਿਸ਼ਾਂ ਹੋਰ ਵੀ ਅਸਫ਼ਲ ਰਹੀਆਂ, ਇਸ ਲਈ ਇਹ ਪ੍ਰੋਗ੍ਰਾਮ ਬੰਦ ਕਰ ਦਿੱਤਾ ਗਿਆ।