ਫੁਟਨੋਟ
a ਕੁਝ ਆਲੋਚਕ ਜਾਅਲਸਾਜ਼ੀ ਦੇ ਇਲਜ਼ਾਮ ਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਕਹਿੰਦੇ ਹਨ ਕਿ ਇਸ ਦੇ ਲੇਖਕ ਨੇ ਦਾਨੀਏਲ ਨਾਂ, ਇਕ ਕਾਲਪਨਿਕ ਨਾਂ ਦੇ ਤੌਰ ਤੇ ਅਪਣਾਇਆ, ਠੀਕ ਜਿਵੇਂ ਕੁਝ ਪ੍ਰਾਚੀਨ ਦੁਨਿਆਵੀ ਪੁਸਤਕਾਂ ਦੇ ਲੇਖਕਾਂ ਨੇ ਨਕਲੀ ਨਾਂ ਅਪਣਾਏ ਸਨ। ਪਰ, ਧਰਮ-ਸ਼ਾਸਤਰ ਦੇ ਇਕ ਪ੍ਰੋਫ਼ੈਸਰ ਫਰਡਿਨੈਂਡ ਹਿਟਜ਼ਿਖ, ਨੇ ਕਿਹਾ ਕਿ “ਦਾਨੀਏਲ ਦੀ ਪੋਥੀ ਦੇ ਵਿਰੁੱਧ ਇਲਜ਼ਾਮ ਹੋਰ ਵੀ ਸੰਗੀਨ ਹੈ, ਜੇ ਇਸ ਦਾ [ਲੇਖਕ] ਕੋਈ ਦੂਜਾ ਹੁੰਦਾ। ਫਿਰ ਇਹ ਅਸਲ ਵਿਚ ਇਕ ਜਾਅਲੀ ਪੋਥੀ ਸਾਬਤ ਹੁੰਦੀ, ਅਤੇ ਇਸ ਦਾ ਇਰਾਦਾ ਆਪਣੇ ਪਾਠਕਾਂ ਨੂੰ ਧੋਖਾ ਦੇਣਾ ਸੀ, ਭਾਵੇਂ ਕਿ ਉਨ੍ਹਾਂ ਦੇ ਭਲੇ ਲਈ ਹੀ ਸੀ।”