ਫੁਟਨੋਟ
c “ਮਾਰਿਆ” ਅਨੁਵਾਦ ਕੀਤਾ ਗਿਆ ਇਬਰਾਨੀ ਸ਼ਬਦ ਕੋੜ੍ਹ ਦੇ ਸੰਬੰਧ ਵਿਚ ਵੀ ਇਸਤੇਮਾਲ ਕੀਤਾ ਜਾਂਦਾ ਹੈ। (2 ਰਾਜਿਆਂ 15:5) ਕੁਝ ਵਿਦਵਾਨਾਂ ਦੇ ਅਨੁਸਾਰ, ਯਸਾਯਾਹ 53:4 ਤੋਂ ਕੁਝ ਯਹੂਦੀ ਲੋਕਾਂ ਨੇ ਸਮਝਿਆ ਕਿ ਮਸੀਹਾ ਕੋੜ੍ਹੀ ਹੋਵੇਗਾ। ਬਾਬਲੀ ਤਾਲਮੂਦ ਇਹ ਆਇਤ ਮਸੀਹਾ ਉੱਤੇ ਲਾਗੂ ਕਰ ਕੇ ਉਸ ਨੂੰ “ਕੋੜ੍ਹੀ ਵਿਦਵਾਨ” ਸੱਦਦਾ ਹੈ। ਬਾਈਬਲ ਦੀ ਕੈਥੋਲਿਕ ਡੂਏ ਵਰਯਨ, ਲਾਤੀਨੀ ਵਲਗੇਟ ਵਾਂਗ ਇਸ ਆਇਤ ਦਾ ਤਰਜਮਾ ਇਸ ਤਰ੍ਹਾਂ ਕਰਦੀ ਹੈ: “ਅਸੀਂ ਉਸ ਨੂੰ ਇਕ ਕੋੜ੍ਹੀ ਸਮਝਿਆ।”