ਫੁਟਨੋਟ
a ਮਿਸਾਲ ਦੇ ਤੌਰ ਤੇ ਬਾਈਬਲ ਵਿਚ ਪਰਮੇਸ਼ੁਰ ਦੇ ਮੂੰਹ, ਮੁਖ, ਹੱਥ, ਪੈਰ ਅਤੇ ਉਸ ਦੀਆਂ ਅੱਖਾਂ ਤੇ ਨਾਸਾਂ ਦੀ ਗੱਲ ਕੀਤੀ ਗਈ ਹੈ। (ਜ਼ਬੂਰਾਂ ਦੀ ਪੋਥੀ 18:15; 44:3; ਯਸਾਯਾਹ 60:13; ਮੱਤੀ 4:4; 1 ਪਤਰਸ 3:12) ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਹੱਡ-ਮਾਸ ਦਾ ਬਣਿਆ ਹੋਇਆ ਹੈ। ਬਾਈਬਲ ਵਿਚ ਯਹੋਵਾਹ ਬਾਰੇ ਸਮਝਾਉਣ ਲਈ ਅਕਸਰ ਤਸਵੀਰੀ ਭਾਸ਼ਾ ਵਰਤੀ ਗਈ ਹੈ, ਠੀਕ ਜਿਵੇਂ ਅਸੀਂ ਉਨ੍ਹਾਂ ਹਵਾਲਿਆਂ ਨੂੰ ਸ਼ਾਬਦਿਕ ਰੂਪ ਵਿਚ ਨਹੀਂ ਲੈਂਦੇ ਜਿੱਥੇ ਯਹੋਵਾਹ ਨੂੰ “ਚਟਾਨ,” ਜਾਂ “ਇੱਕ ਢਾਲ” ਸੱਦਿਆ ਗਿਆ ਹੈ।—ਬਿਵਸਥਾ ਸਾਰ 32:4; ਜ਼ਬੂਰਾਂ ਦੀ ਪੋਥੀ 84:11.