ਫੁਟਨੋਟ
a “ਸਾਰੀਆਂ ਚੀਜ਼ਾਂ ਦੇ ਸੁਧਾਰੇ ਜਾਣ ਦਾ ਸਮਾ” ਉਦੋਂ ਸ਼ੁਰੂ ਹੋਇਆ ਸੀ ਜਦੋਂ ਵਫ਼ਾਦਾਰ ਬਾਦਸ਼ਾਹ ਦਾਊਦ ਦਾ ਵਾਰਸ ਰਾਜ-ਗੱਦੀ ਤੇ ਬੈਠਾ ਸੀ ਅਤੇ ਮਸੀਹਾਈ ਰਾਜ ਸਥਾਪਿਤ ਕੀਤਾ ਗਿਆ ਸੀ। ਯਹੋਵਾਹ ਨੇ ਦਾਊਦ ਨਾਲ ਵਾਅਦਾ ਕੀਤਾ ਸੀ ਕਿ ਉਸ ਦਾ ਇਕ ਵਾਰਸ ਹਮੇਸ਼ਾ ਲਈ ਰਾਜ ਕਰੇਗਾ। (ਜ਼ਬੂਰਾਂ ਦੀ ਪੋਥੀ 89:35-37) ਪਰ ਬਾਬਲ ਦੁਆਰਾ ਯਰੂਸ਼ਲਮ ਨੂੰ 607 ਸਾ.ਯੁ.ਪੂ. ਵਿਚ ਤਬਾਹ ਕਰਨ ਤੋਂ ਬਾਅਦ ਦਾਊਦ ਦਾ ਕੋਈ ਵੀ ਇਨਸਾਨੀ ਵਾਰਸ ਪਰਮੇਸ਼ੁਰ ਦੀ ਰਾਜ-ਗੱਦੀ ਉੱਤੇ ਨਹੀਂ ਬੈਠਾ ਸੀ। ਯਿਸੂ ਧਰਤੀ ਉੱਤੇ ਦਾਊਦ ਦੇ ਵਾਰਸ ਵਜੋਂ ਪੈਦਾ ਹੋਇਆ ਸੀ ਅਤੇ ਉਹ ਸਵਰਗ ਵਿਚ ਰਾਜ-ਗੱਦੀ ਉੱਤੇ ਬੈਠ ਕੇ ਵਾਅਦਾ ਕੀਤਾ ਹੋਇਆ ਰਾਜਾ ਬਣਿਆ।