ਫੁਟਨੋਟ
a ਯਹੂਦੀ ਆਗੂਆਂ ਨੇ ਅਸੂਲ ਬਣਾਏ ਸਨ ਕਿ ਕੋੜ੍ਹੀ ਦੂਜਿਆਂ ਤੋਂ ਦੋ ਕੁ ਮੀਟਰ ਦੂਰ ਹੀ ਰਹੇ। ਪਰ ਜੇ ਹਵਾ ਚੱਲ ਰਹੀ ਹੋਵੇ, ਤਾਂ ਕੋੜ੍ਹੀ ਨੂੰ ਘੱਟੋ-ਘੱਟ 45 ਮੀਟਰ ਦੂਰ ਰਹਿਣਾ ਪੈਂਦਾ ਸੀ। ਯਹੂਦੀਆਂ ਦੀਆਂ ਲਿਖਤਾਂ ਵਿਚ ਇਕ ਧਰਮ-ਸ਼ਾਸਤਰੀ ਬਾਰੇ ਦੱਸਿਆ ਗਿਆ ਹੈ ਜੋ ਕੋੜ੍ਹੀਆਂ ਤੋਂ ਲੁੱਕ ਕੇ ਰਹਿੰਦਾ ਸੀ ਅਤੇ ਇਕ ਹੋਰ ਧਰਮ-ਸ਼ਾਸਤਰੀ ਜੋ ਕੋੜ੍ਹੀਆਂ ਨੂੰ ਆਪਣੇ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਪੱਥਰ ਮਾਰਦਾ ਸੀ। ਇਸ ਲਈ ਕੋੜ੍ਹੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹ ਸਮਾਜ ਵਿੱਚੋਂ ਛੇਕੇ ਹੋਏ ਸਨ ਅਤੇ ਲੋਕ ਉਨ੍ਹਾਂ ਨਾਲ ਨਫ਼ਰਤ ਕਰਦੇ ਸਨ।