ਫੁਟਨੋਟ
b ਬਾਈਬਲ ਦੀਆਂ ਕੁਝ ਪੁਰਾਣੀਆਂ ਹੱਥ-ਲਿਖਤਾਂ ਵਿਚ ਲੂਕਾ 23:34 ਦਾ ਪਹਿਲਾ ਹਿੱਸਾ ਨਹੀਂ ਹੈ। ਪਰ ਇਹ ਸ਼ਬਦ ਬਹੁਤ ਸਾਰੀਆਂ ਭਰੋਸੇਯੋਗ ਹੱਥ-ਲਿਖਤਾਂ ਵਿਚ ਹਨ, ਇਸ ਲਈ ਇਹ ਸ਼ਬਦ ਕਈਆਂ ਬਾਈਬਲਾਂ ਵਿਚ ਪਾਏ ਜਾਂਦੇ ਹਨ। ਸਪੱਸ਼ਟ ਹੈ ਕਿ ਯਿਸੂ ਉਨ੍ਹਾਂ ਰੋਮੀ ਫ਼ੌਜੀਆਂ ਲਈ ਦੁਆ ਕਰ ਰਿਹਾ ਸੀ ਜਿਨ੍ਹਾਂ ਨੇ ਉਸ ਨੂੰ ਸੂਲੀ ਤੇ ਟੰਗਿਆ ਸੀ। ਉਹ ਨਹੀਂ ਜਾਣਦੇ ਸਨ ਕਿ ਉਹ ਕੀ ਕਰ ਰਹੇ ਸਨ ਕਿਉਂਕਿ ਉਹ ਯਿਸੂ ਬਾਰੇ ਸੱਚਾਈ ਨਹੀਂ ਜਾਣਦੇ ਸਨ। ਪਰ ਯਹੂਦੀ ਆਗੂ ਤਾਂ ਸੱਚਾਈ ਜਾਣਦੇ ਸਨ ਅਤੇ ਉਨ੍ਹਾਂ ਨੇ ਉਸ ਨਾਲ ਖਾਰ ਖਾ ਕੇ ਉਸ ਨੂੰ ਮਰਵਾਇਆ ਸੀ। ਯਿਸੂ ਦੀ ਮੌਤ ਦੇ ਜ਼ਿਆਦਾ ਜ਼ਿੰਮੇਵਾਰ ਉਹ ਸਨ। ਉਨ੍ਹਾਂ ਵਿੱਚੋਂ ਕਈਆਂ ਨੂੰ ਮਾਫ਼ੀ ਮਿਲਣੀ ਨਾਮੁਮਕਿਨ ਸੀ।—ਯੂਹੰਨਾ 11:45-53.