ਫੁਟਨੋਟ
b ਜ਼ਾਹਰ ਹੈ ਕਿ ਬਪਤਿਸਮਾ ਲੈਣ ਵੇਲੇ ਨਵੇਂ ਚੇਲਿਆਂ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਜਾਂਦਾ ਸੀ। ਇਸ ਤਰ੍ਹਾਂ ਉਹ ਭਵਿੱਖ ਵਿਚ ਯਿਸੂ ਨਾਲ ਰਾਜਿਆਂ ਅਤੇ ਪੁਜਾਰੀਆਂ ਵਜੋਂ ਸਵਰਗ ਵਿਚ ਰਾਜ ਕਰਨ ਦੀ ਉਮੀਦ ਰੱਖ ਸਕਦੇ ਸਨ। (2 ਕੁਰਿੰ. 1:21, 22; ਪ੍ਰਕਾ. 5:9, 10; 20:6) ਪਰ ਸਾਮਰੀਆਂ ਦੇ ਮਾਮਲੇ ਵਿਚ ਨਵੇਂ ਚੇਲਿਆਂ ਨੂੰ ਬਪਤਿਸਮੇ ਵੇਲੇ ਨਹੀਂ ਚੁਣਿਆ ਗਿਆ ਸੀ। ਬਪਤਿਸਮਾ ਲੈਣ ਵਾਲੇ ਨਵੇਂ ਮਸੀਹੀਆਂ ਨੂੰ ਉਦੋਂ ਹੀ ਪਵਿੱਤਰ ਸ਼ਕਤੀ ਅਤੇ ਚਮਤਕਾਰੀ ਦਾਤਾਂ ਮਿਲੀਆਂ ਜਦੋਂ ਪਤਰਸ ਅਤੇ ਯੂਹੰਨਾ ਨੇ ਉਨ੍ਹਾਂ ਉੱਤੇ ਹੱਥ ਰੱਖੇ ਸਨ।