ਫੁਟਨੋਟ
b ਪਵਿੱਤਰ ਜਗ੍ਹਾ ਦੀ ਲੰਬਾਈ ਲਗਭਗ 44 ਫੁੱਟ ਅਤੇ ਚੌੜਾਈ ਸਾਢੇ 14 ਫੁੱਟ ਸੀ। ਇਸ ਦਾ ਢਾਂਚਾ ਲੱਕੜ ਦਾ ਸੀ ਅਤੇ ਦੇਖਣ ਨੂੰ ਇਹ ਤੰਬੂ ਵਰਗਾ ਲੱਗਦਾ ਸੀ। ਇਸ ਨੂੰ ਬਣਾਉਣ ਲਈ ਕੀਮਤੀ ਚੀਜ਼ਾਂ ਵਰਤੀਆਂ ਗਈਆਂ ਸਨ ਜਿਵੇਂ ਕਿ ਸੀਲ ਦੀ ਖੱਲ ਦਾ ਕੱਪੜਾ, ਸੋਹਣੇ ਕਢਾਈ ਵਾਲੇ ਕੱਪੜੇ, ਸੋਨਾ-ਚਾਂਦੀ ਤੇ ਮਹਿੰਗੀਆਂ ਲੱਕੜਾਂ। ਇਹ ਪਵਿੱਤਰ ਸਥਾਨ ਇਕ ਵਿਹੜੇ ਵਿਚ ਸੀ ਜਿੱਥੇ ਬਲ਼ੀਆਂ ਚੜ੍ਹਾਉਣ ਲਈ ਇਕ ਵੱਡੀ ਸਾਰੀ ਜਗਵੇਦੀ ਵੀ ਸੀ। ਜ਼ਾਹਰ ਹੈ ਕਿ ਸਮੇਂ ਦੇ ਬੀਤਣ ਨਾਲ ਡੇਰੇ ਦੇ ਆਸੇ-ਪਾਸੇ ਪੁਜਾਰੀਆਂ ਵਾਸਤੇ ਕੋਠੜੀਆਂ ਬਣਾਈਆਂ ਗਈਆਂ। ਸ਼ਾਇਦ ਸਮੂਏਲ ਇਨ੍ਹਾਂ ਵਿੱਚੋਂ ਕਿਸੇ ਇਕ ਕੋਠੜੀ ਵਿਚ ਸੌਂਦਾ ਹੋਵੇਗਾ।