ਫੁਟਨੋਟ
c ਬਾਈਬਲ ਵਿਚ ਉਨ੍ਹਾਂ ਦੇ ਅਪਮਾਨਜਨਕ ਕੰਮਾਂ ਦੀਆਂ ਦੋ ਮਿਸਾਲਾਂ ਦੱਸੀਆਂ ਗਈਆਂ ਹਨ। ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਬਲ਼ੀਆਂ ਦੇ ਕਿਹੜੇ-ਕਿਹੜੇ ਟੁਕੜੇ ਪੁਜਾਰੀਆਂ ਦੇ ਹਿੱਸੇ ਆਉਣੇ ਸਨ। (ਬਿਵ. 18:3) ਪਰ ਡੇਰੇ ਵਿਚ ਇਨ੍ਹਾਂ ਭੈੜੇ ਪੁਜਾਰੀਆਂ ਨੇ ਕੁਝ ਹੋਰ ਹੀ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੇ ਸੇਵਾਦਾਰ ਕੜਾਹੇ ਵਿਚ ਉਬਲ਼ ਰਹੇ ਮੀਟ ਵਿਚ ਵੱਡਾ ਕਾਂਟਾ ਖੋਭ ਕੇ ਵਧੀਆ-ਵਧੀਆ ਟੁਕੜੇ ਕੱਢ ਲੈਂਦੇ ਸਨ। ਨਾਲੇ ਇਨ੍ਹਾਂ ਦੁਸ਼ਟ ਪੁਜਾਰੀਆਂ ਦੇ ਸੇਵਾਦਾਰ ਧੱਕੇਸ਼ਾਹੀ ਕਰਦੇ ਹੋਏ ਲੋਕਾਂ ਤੋਂ ਯਹੋਵਾਹ ਸਾਮ੍ਹਣੇ ਚਰਬੀ ਭੇਟ ਕਰਨ ਤੋਂ ਪਹਿਲਾਂ ਹੀ ਕੱਚਾ ਮਾਸ ਮੰਗਦੇ ਸਨ।—ਲੇਵੀ. 3:3-5; 1 ਸਮੂ. 2:13-17.