ਫੁਟਨੋਟ
a ਧਿਆਨ ਦੇਣ ਵਾਲੀ ਗੱਲ ਹੈ ਕਿ ਯੂਨਾਹ ਗਲੀਲ ਦੇ ਇਕ ਸ਼ਹਿਰ ਤੋਂ ਸੀ। ਪਰ ਫ਼ਰੀਸੀਆਂ ਨੇ ਘਮੰਡ ਨਾਲ ਯਿਸੂ ਬਾਰੇ ਕਿਹਾ ਸੀ: “ਧਰਮ-ਗ੍ਰੰਥ ਨੂੰ ਧਿਆਨ ਨਾਲ ਪੜ੍ਹ ਕੇ ਦੇਖ ਕੋਈ ਵੀ ਨਬੀ ਗਲੀਲ ਵਿੱਚੋਂ ਨਹੀਂ ਆਵੇਗਾ।” (ਯੂਹੰ. 7:52) ਕਈ ਅਨੁਵਾਦਕ ਅਤੇ ਖੋਜਕਾਰ ਕਹਿੰਦੇ ਹਨ ਕਿ ਫ਼ਰੀਸੀਆਂ ਨੇ ਬਿਨਾਂ ਸੋਚੇ-ਸਮਝੇ ਇਹ ਗੱਲ ਕਹੀ ਸੀ ਕਿ ਗਲੀਲ ਵਿੱਚੋਂ ਨਾ ਕਦੇ ਕੋਈ ਨਬੀ ਆਇਆ ਹੈ ਤੇ ਨਾ ਹੀ ਕਦੇ ਕੋਈ ਆਵੇਗਾ। ਜੇ ਉਹ ਇੱਦਾਂ ਸੋਚਦੇ ਸਨ, ਤਾਂ ਉਹ ਇਤਿਹਾਸ ਅਤੇ ਭਵਿੱਖਬਾਣੀਆਂ ਦੋਵਾਂ ਨੂੰ ਨਜ਼ਰਅੰਦਾਜ਼ ਕਰ ਰਹੇ ਸਨ।—ਯਸਾ. 9:1, 2.