ਫੁਟਨੋਟ
a ਭਰਾ ਰਸਲ ਦੀ ਮੌਤ ਤੋਂ ਬਾਅਦ ਸ਼ਾਸਤਰ ਦਾ ਅਧਿਐਨ (ਅੰਗ੍ਰੇਜ਼ੀ) ਦੀ ਸੱਤਵੀਂ ਕਿਤਾਬ ਤਿਆਰ ਕੀਤੀ ਗਈ। ਇਸ ਵਿਚ ਹਿਜ਼ਕੀਏਲ ਅਤੇ ਪਰਕਾਸ਼ ਦੀ ਪੋਥੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸੱਤਵੀਂ ਕਿਤਾਬ ਦੇ ਕੁਝ ਹਿੱਸੇ ਉਨ੍ਹਾਂ ਗੱਲਾਂ ਉੱਤੇ ਆਧਾਰਿਤ ਸਨ ਜੋ ਭਰਾ ਰਸਲ ਨੇ ਇਨ੍ਹਾਂ ਦੋ ਕਿਤਾਬਾਂ ਬਾਰੇ ਕਹੀਆਂ ਸਨ। ਲੇਕਿਨ, ਉਨ੍ਹਾਂ ਭਵਿੱਖਬਾਣੀਆਂ ਦਾ ਅਰਥ ਪ੍ਰਗਟ ਕਰਨ ਦਾ ਸਮਾਂ ਹਾਲੇ ਨਹੀਂ ਸੀ। ਇਸ ਸੱਤਵੀਂ ਕਿਤਾਬ ਵਿਚ ਦੱਸੀਆਂ ਗਈਆਂ ਗੱਲਾਂ ਆਮ ਤੌਰ ਤੇ ਇੰਨੀਆਂ ਸਪੱਸ਼ਟ ਨਹੀਂ ਸਨ। ਸਮੇਂ ਦੇ ਬੀਤਣ ਨਾਲ ਯਹੋਵਾਹ ਦੀ ਕਿਰਪਾ ਅਤੇ ਸੰਸਾਰ ਦੇ ਬਦਲਦੇ ਹਾਲਾਤਾਂ ਦੁਆਰਾ ਮਸੀਹੀਆਂ ਨੂੰ ਇਨ੍ਹਾਂ ਭਵਿੱਖ-ਸੂਚਕ ਕਿਤਾਬਾਂ ਦਾ ਸਹੀ ਅਰਥ ਸਮਝਣ ਵਿਚ ਮਦਦ ਮਿਲੀ ਹੈ।
ਕੀ ਤੁਸੀਂ ਜਵਾਬ ਦੇ ਸਕਦੇ ਹੋ?
• ਯਹੋਵਾਹ ਆਪਣੇ ਮਕਸਦ ਹੌਲੀ-ਹੌਲੀ ਕਿਉਂ ਪ੍ਰਗਟ ਕਰਦਾ ਹੈ?
• ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ ਨੇ ਸੁੰਨਤ ਦੇ ਮਾਮਲੇ ਨੂੰ ਕਿਸ ਤਰ੍ਹਾਂ ਸੁਲਝਾਇਆ ਸੀ?
• ਮੁਢਲੇ ਬਾਈਬਲ ਸਟੂਡੈਂਟਸ ਨੇ ਬਾਈਬਲ ਦਾ ਅਧਿਐਨ ਕਿਸ ਤਰ੍ਹਾਂ ਕੀਤਾ ਸੀ, ਅਤੇ ਇਹ ਤਰੀਕਾ ਅਨੋਖਾ ਕਿਉਂ ਸੀ?
• ਇਹ ਸਮਝਾਓ ਕਿ ਪਰਮੇਸ਼ੁਰ ਆਪਣੇ ਠੀਕ ਸਮੇਂ ਤੇ ਰੂਹਾਨੀ ਚਾਨਣ ਕਿਸ ਤਰ੍ਹਾਂ ਦਿੰਦਾ ਹੈ।