ਫੁਟਨੋਟ
a ਪਰਮੇਸ਼ੁਰ ਦੇ ਰਾਜ ਦੇ ਹਿਮਾਇਤੀਆਂ ਵਜੋਂ ਯਹੋਵਾਹ ਦੇ ਗਵਾਹ ਨਾ ਸਿਆਸਤ ਵਿਚ ਕੋਈ ਹਿੱਸਾ ਲੈਂਦੇ ਹਨ ਅਤੇ ਨਾ ਹੀ ਸਰਕਾਰਾਂ ਖ਼ਿਲਾਫ਼ ਬਗਾਵਤਾਂ ਸ਼ੁਰੂ ਕਰਦੇ ਹਨ, ਭਾਵੇਂ ਉਹ ਅਜਿਹੇ ਦੇਸ਼ ਵਿਚ ਰਹਿੰਦੇ ਹੋਣ ਜਿੱਥੇ ਗਵਾਹਾਂ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਵੇ ਜਾਂ ਜਿੱਥੇ ਉਹ ਸਤਾਏ ਜਾਂਦੇ ਹੋਣ। (ਤੀਤੁਸ 3:1) ਇਸ ਦੀ ਬਜਾਇ ਉਹ ਯਿਸੂ ਅਤੇ ਉਸ ਦੇ ਪਹਿਲੀ ਸਦੀ ਦੇ ਚੇਲਿਆਂ ਵਾਂਗ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਸਿਆਸੀ ਮਾਮਲਿਆਂ ਵਿਚ ਨਹੀਂ ਫਸਦੇ। ਉਹ ਲੋਕਾਂ ਨੂੰ ਬਾਈਬਲ ਤੋਂ ਪਿਆਰ-ਮੁਹੱਬਤ ਨਾਲ ਪਰਿਵਾਰਾਂ ਵਿਚ ਜੀਉਣਾ, ਈਮਾਨਦਾਰੀ, ਨੇਕ-ਚਲਣ, ਅਤੇ ਮਿਹਨਤ ਨਾਲ ਕੰਮ ਕਰਨ ਵਰਗੇ ਗੁਣ ਸਿਖਾਉਂਦੇ ਹਨ। ਮੁੱਖ ਤੌਰ ਤੇ ਉਹ ਲੋਕਾਂ ਨੂੰ ਬਾਈਬਲ ਦੇ ਸਿਧਾਂਤਾਂ ਉੱਤੇ ਅਮਲ ਕਰਨਾ ਅਤੇ ਪਰਮੇਸ਼ੁਰ ਦੇ ਰਾਜ ਉੱਤੇ ਆਸ ਲਾਉਣੀ ਸਿਖਾਉਂਦੇ ਹਨ।