ਫੁਟਨੋਟ
a ਪੌਲੁਸ ਦੀ ਇਸ ਗੱਲ ਤੇ ਕਿ “ਪ੍ਰੇਮ ਧੀਰਜਵਾਨ ਅਤੇ ਕਿਰਪਾਲੂ ਹੈ,” ਟਿੱਪਣੀ ਕਰਦੇ ਹੋਏ ਬਾਈਬਲ ਦਾ ਵਿਦਵਾਨ ਗੌਰਡਨ ਡੀ. ਫੀ ਲਿਖਦਾ ਹੈ: “ਪੌਲੁਸ ਦੀਆਂ ਧਾਰਮਿਕ ਸਿੱਖਿਆਵਾਂ ਵਿਚ ਇਹ [ਧੀਰਜ ਅਤੇ ਕਿਰਪਾਲਤਾ] ਮਨੁੱਖਜਾਤੀ ਪ੍ਰਤੀ ਪਰਮੇਸ਼ੁਰ ਦੇ ਰਵੱਈਏ ਦੇ ਦੋ ਪੱਖਾਂ ਨੂੰ ਦਰਸਾਉਂਦੇ ਹਨ (ਰੋਮੀਆਂ 2:4 ਦੀ ਤੁਲਨਾ ਕਰੋ)। ਇਕ ਪਾਸੇ, ਪਰਮੇਸ਼ੁਰ ਦਾ ਸਬਰ ਇਸ ਗੱਲ ਤੋਂ ਦਿਖਾਈ ਦਿੰਦਾ ਹੈ ਕਿ ਉਸ ਨੇ ਮਨੁੱਖਜਾਤੀ ਦੀ ਬਗਾਵਤ ਦੇ ਵਿਰੁੱਧ ਆਪਣੇ ਕ੍ਰੋਧ ਤੇ ਕਾਬੂ ਪਾਇਆ ਹੋਇਆ ਹੈ; ਦੂਸਰੇ ਪਾਸੇ, ਉਸ ਦੀ ਕਿਰਪਾ ਉਸ ਦੀ ਦਇਆ ਦੇ ਲੱਖਾਂ ਪ੍ਰਗਟਾਵਿਆਂ ਵਿਚ ਦਿਖਾਈ ਦਿੰਦੀ ਹੈ। ਇਸ ਤਰ੍ਹਾਂ ਪੌਲੁਸ ਦੁਆਰਾ ਦਿੱਤਾ ਗਿਆ ਪਿਆਰ ਦਾ ਵਰਣਨ ਪਰਮੇਸ਼ੁਰ ਦੇ ਇਨ੍ਹਾਂ ਦੋ ਗੁਣਾਂ ਨਾਲ ਸ਼ੁਰੂ ਹੁੰਦਾ ਹੈ ਜਿਸ ਨੇ ਮਸੀਹ ਦੇ ਰਾਹੀਂ ਸਜ਼ਾ ਦੇ ਯੋਗ ਲੋਕਾਂ ਪ੍ਰਤੀ ਸਬਰ ਅਤੇ ਕਿਰਪਾ ਨੂੰ ਦਿਖਾਇਆ ਹੈ।”